Income Tax Latest News : ਜੇਕਰ ਤੁਸੀਂ ਇਨਕਮ ਟੈਕਸ ਭਰਦੇ ਹੋ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟੈਕਸਦਾਤਿਆਂ ਨੂੰ ਰਾਹਤ ਦਿੰਦੇ ਹੋਏ ਦੱਸਿਆ ਹੈ ਕਿ ਹੁਣ ਤੁਹਾਡੀ ਇਨਕਮ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਲੱਗੇਗਾ। ਕੇਂਦਰ ਸਰਕਾਰ ਹੁਣ ਅਜਿਹੀਆਂ ਕਈ ਸਹੂਲਤਾਂ ਦੇਣ ਜਾ ਰਹੀ ਹੈ, ਜਿਸ ਦਾ ਫਾਇਦਾ ਲੈਣ ’ਤੇ ਤੁਹਾਨੂੰ ਉਸ ਇਨਕਮ ’ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। ਇਸ ਨੂੰ ਲੈ ਕੇ ਸਰਕਾਰ ਵੱਲੋਂ ਗਾਈਡਲਾਈਨ ਜਾਰੀ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਅਜੇ 2.5 ਲੱਖ ਰੁਪਏ ਤੱਕ ਦੀ ਇਨਕਮ ’ਤੇ ਕੋਈ ਟੈਕਸ ਨਹੀਂ ਹੁੰਦਾ ਹੈ, ਪਰ ਇਸ ਤੋਂ ਇਲਾਵਾ ਵੀ ਕਈ ਅਜਿਹੇ ਆਮਦਨ ਸਰੋਤ ਹਨ ਜਿਸ ’ਤੇ ਤੁਹਾਨੂੰ ਇੱਕ ਵੀ ਰੁਪੱਈਆ ਟੈਕਸ ਨਹੀਂ ਦੇਣਾ ਪੈਂਦਾ। ਅੱਜ ਅਸੀਂ ਤੁਹਾਨੂੰ ਉਸੇ ਇਨਕਮ ਬਾਰੇ ਦੱਸਣ ਜਾ ਰਹੇ ਹਾਂ ਜਿਸ ’ਤੇ ਤੁਸੀਂ ਕੋਈ ਟੈਕਸ ਨਹੀਂ ਦੇਣਾ ਹੈ।
ਕੋਈ ਵੀ ਜੌਬ ਕਰਨ ਵਾਲਾ ਵਿਅਕਤੀ ਜੇਕਰ ਕਿਸੇ ਸੰਸਥਾ ’ਚ ਲਗਾਤਾਰ 5 ਸਾਲ ਤੋਂ ਨੌਕਰੀ ਕਰਦਾ ਹੈ ਅਤੇ 5 ਸਾਲ ਬਾਅਦ ਉਹ ਆਪਣੀ ਕੰਪਨੀ ਨੂੰ ਛੱਡਦਾ ਹੈ ਤਾਂ ਉਸ ਨੂੰ ਗ੍ਰੈਚੂਏਟੀ ਦਾ ਫ਼ਾਇਦਾ ਮਿਲਦਾ ਹੈ। ਇਹ ਰਾਸ਼ੀ ਪੂਰੀ ਤਰ੍ਹਾਂ ਟੈਕਸ ਫ੍ਰੀ ਹੁੰਦੀ ਹੈ। ਜੇਕਰ ਸਰਕਾਰੀ ਕਰਮਚਾਰੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ 20 ਲੱਖ ਤੱਕ ਦੀ ਰਾਸ਼ੀ ਟੈਕਸ ਫ੍ਰੀ ਹੁੰਦੀ ਹੈ। ਉੱਥੇ ਹੀ ਪ੍ਰਾਈਵੇਟ ਕਰਮਚਾਰੀਆਂ ਦੀ 10 ਲੱਖ ਤੱਕ ਦੀ ਰਾਸ਼ੀ ਟੈਕਸ ਫ੍ਰੀ ਹੁੰਦੀ ਹੈ।
ਪੀਐੱਫ਼ ਅਤੇ ਈਪੀਐੱਸ ਵੀ ਹੈ ਟੈਕਸ ਮੁਕਤ | Income Tax Latest News
ਜਾਣਕਾਰੀ ੱਿਦੱਤੀ ਜਾ ਰਹੀ ਹੈ ਕਿ ਨੌਕਰੀਪੇਸ਼ਾ ਵਿਅਕਤੀ ਦੇ ਪੀਪੀਐੱਫ਼ ਦੇ ਪੈਸੇ ’ਤੇ ਕੋਈ ਟੈਕਸ ਨਹੀਂ ਲੱਗਦਾ। ਇਸ ’ਤੇ ਮਿਲਣ ਵਾਲਾ ਵਿਆਜ਼, ਮਚਿਓਰਿਟੀ ਦਾ ਸਮਾਂ ਪੂਰਾ ਹੋਣ ’ਤੇ ਮਿਲਣ ਵਾਲੀ ਰਕਮ ਤਿੰਨਾਂ ’ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਇਸ ਦੇ ਨਾਲ ਹੀ ਲਗਾਤਾਰ 5 ਾਲ ਕੰਮ ਕਰਨ ਤੋਂ ਬਾਅਦ ਕਰਮਚਾਰੀ ਆਪਣਾ ਈਪੀਐੱਫ਼ ਕੱਢਦਾ ਹੈ ਤਾਂ ਉਸ ਨੂੰ ਇਸ ਰਾਸ਼ੀ ’ਤੇ ਵੀ ਟੈਕਸ ਨਹੀਂ ਭਰਨਾ ਪੈਂਦਾ। ਐਨਾ ਹੀ ਨਹੀਂ ਜੇਕਰ ਤੁਹਾਨੂੰ ਆਪਣੇ ਮਾਂ ਬਾਪ ਤੋਂ ਕੋਈ ਪਰਿਵਾਰਕ ਪ੍ਰਾਪਰਟੀ, ਕੈਸ਼ ਜਾਂ ਫਿਰ ਗ੍ਰਹਿਣੇ ਮਿਲਦੇ ਹਨ ਤਾਂ ਉਹ ਵੀ ਟੈਕਸ ਤੋਂ ਬਾਹਰ ਹੈ। ਇਸ ਤਰ੍ਹਾਂ ਦੇ ਤੋਹਫ਼ਿਆਂ ’ਤੇ ਵੀ ਕੋਈ ਟੈਕਸ ਨਹੀਂ ਦੇਣਾ ਪੈਂਦਾ। ਉੱਥੇ ਹੀ ਦੂਜੇ ਪਾਸੇ ਮਾਤਾ ਪਿਤਾ ਤੋਂ ਮਿਲੀ ਹੋਈ ਰਾਸ਼ੀ ਨੂੰ ਨਿਵੇਸ਼ ਕਰਦਾ ਹੈ ਤਾਂ ਉਸ ਤੋਂ ਕਮਾਈ ਕਰਨਾ ਚਾਹੁੰਦਾ ਹੈ ਤਾਂ ਫਿਰ ਉਸ ਨੂੰ ਇਸ ਤੋਂ ਹੋਣ ਵਾਲੀ ਆਮਦਨ ’ਤੇ ਟੈਕਸ ਦੇਣਾ ਪਵੇਗਾ।