550 ਕਰੋੜ ਰੁਪਏ ਦੀ ਗੈਰ ਕਾਨੂੰਨੀ ਜਾਇਦਾਦ ਦਾ ਖੁਲਾਸਾ
(ਏਜੰਸੀ) ਹੈਦਰਾਬਾਦ। ਆਮਦਨ ਕਰ ਵਿਭਾਗ ਨੇ ਹਾਲ ਹੀ ’ਚ ਹੈਦਰਾਬਾਦ ਸਥਿਤ ਹੇਟੇਰੋ ਫਾਰਮਸਿਊਟਿਕਲ ਸਮੂਹ ’ਤੇ ਛਾਪੇਮਾਰੀ ਕੀਤੀ ਇਸ ਛਾਪੇਮਾਰੀ ’ਚ 550 ਕਰੋੜ ਰੁਪਏ ਦੀ ਬੇਹਿਸਾਬ ਜਾਇਦਾਦ ਦਾ ਪਤਾ ਚੱਲਿਆ ਹੈ। ਹੈਰਾਨ ਵਾਲੀ ਗੱਲ ਇਹ ਹੈ ਕਿ ਛਾਪੇਮਾਰੀ ਤੋਂ ਬਾਅਦ ਵਿਭਾਗ ਨੂੰ 142 ਕਰੋੜ ਰੁਪਏ ਤੋਂ ਵੱਧ ਕੈਸ਼ ਬਰਾਮਦ ਹੋਇਆ ਹੈ ਆਮਦਨ ਕਰ ਵਿਭਾਗ ਨੇ ਇਹ ਛਾਪਾ 6 ਅਕਤੂਬਰ ਨੂੰ ਅੱਧਾ ਦਰਜਨ ਸੂਬਿਆਂ ’ਚ ਕਰੀਬ 50 ਥਾਵਾਂ ’ਤੇ ਮਾਰਿਆ ਸੀ ਕੇਂਦਰੀ ਅਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਕਿਹਾ ਕਿ ਤਲਾਸੀ ਦੌਰਾਨ ਕਈ ਬੈਂਕ ਲਾਕਰ ਮਿਲੇ ਹਨ, ਜਿਨ੍ਹਾਂ ’ਚੋਂ 16 ਲਾਕਰ ਸੰਚਾਲਿਤ ਕੀਤੇ ਗਏ ਸਨ ਤਲਾਸ਼ੀ ’ਚ ਹੁਣ ਤੱਕ 142.87 ਕਰੋੜ ਰੁਪਏ ਦੀ ਗੈਰ ਕਾਨੂੰਨੀ ਕੈਸ਼ ਜ਼ਬਤ ਕੀਤਾ ਗਿਆ ਹੈ।
ਬਿਆਨ ’ਚ ਕਿਹਾ ਗਿਆ ਹੈ ਹੁਣ ਤੰਕ ਸਾਹਮਣੇ ਆਈ ਬੇਹਿਸਾਬ ਆਮਦਨ ਕਰੀਬ 500 ਕਰੋੜ ਰੁਪਏ ਦੇ ਆਸ-ਪਾਸ ਹੋਣ ਦਾ ਅਨੁਮਾਨ ਹੈ ਅਧਿਕਾਰੀਆਂ ਨੇ ਦੱਸਿਆ ਕਿ ਅੱਗੇ ਦੀਜ ਾਂਚ ਤੇ ਗੈਰ ਕਾਨੂੰਨੀ ਆਮਦਨ ਦਾ ਪਤਾ ਲਾਇਆ ਜਾ ਰਿਹਾ ਹੈ ਆਮਦਨ ਕਰ ਵਿਭਾਗ ਲਈ ਨੀਤੀ ਤਿਆਰ ਕਰਨ ਵਾਲੇ ਸੀਬੀਡੀਟੀ ਨੇ ਕਿਹਾ ਕਿ ਸਮੂਹ ਇੰਟਰਮੀਡੀਏਟ ਦੀ ਮੈਨਿਊਫੈਕਚਰਿੰਗ, ਸਰਗਰਮ ਫਾਰਮਾਸਿਊਟਿਕਲ ਸਮੱਗਰੀ (ਏਪੀਆਈ) ਤੇ ਫਾਰਮੂਲੇਸ਼ਨ ਦਾ ਨਿਰਮਾਣ ਕਰਦਾ ਹੈ ਜ਼ਿਆਦਾਰ ਉਤਪਾਦਾਂ ਨੂੰ ਅਮਰੀਕਾ ਤੇ ਦੁਬਈ ਵਰਗੇ ਦੇਸ਼ਾਂ ਤੇ ਕੁਝ ਅਫ਼ਰੀਕੀ ਤੇ ਯੂਰਪੀ ਦੇਸ਼ਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ