ਹਿਸਾਰ ’ਚ ਵੱਜਿਆ ਰਾਮ-ਨਾਮ ਦਾ ਡੰਕਾ, ਉਮੜੀ ਸਾਧ-ਸੰਗਤ

Hisar Naamcharcha

ਇਲਾਕੇ ਨੂੰ ਨਸ਼ਾ ਮੁਕਤ ਕਰਨ ਦਾ ਲਿਆ ਪ੍ਰਣ (Hisar Naamcharcha)

  • 147 ਮਾਨਵਤਾ ਭਲਾਈ ਕਾਰਜਾਂ ਨੂੰ ਗਤੀ ਦਿੰਦਿਆਂ 250 ਤੋਂ ਵੱਧ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ

ਹਿਸਾਰ (ਸੱਚ ਕਹੂੰ ਨਿਊਜ਼)। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦਾ 104ਵਾਂ ਪਵਿੱਤਰ ਅਵਤਾਰ ਮਹੀਨਾ ਐਤਵਾਰ ਨੂੰ ਹਿਸਾਰ ’ਚ ਮਾਨਵਤਾ ਭਲਾਈ ਕਾਰਜ ਕਰਕੇ ਧੂਮ-ਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਸੈਕਟਰ 1-4 ’ਚ ਹਿਸਾਰ ਜੋਨ (Hisar Naamcharcha) ਵੱਲੋਂ ਹੋਈ ਇਸ ਨਾਮ ਚਰਚਾ ’ਚ ਉਮਡ਼ੇ ਸਾਧ-ਸੰਗਤ ਦੇ ਅਟੁੁੱਟ ਪ੍ਰੇਮ ਅਤੇ ਸ਼ਰਧਾ ਸਾਹਮਣੇ ਸਥਾਨਕ ਸਾਧ-ਸੰਗਤ ਵੱਲੋਂ ਕੀਤੇ ਗਏ ਸਾਰੇ ਪ੍ਰਬੰਧ ਛੋਟੇ ਪੈ ਗਏ ਤੇ ਨਾਮ ਚਰਚਾ ਸ਼ੁਹੂ ਹੋਣ ਤੋਂ ਪਹਿਲਾਂ ਹੀ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਿਆ।

ਇਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਡੈਪਥ ਮੁਹਿੰਮ (ਮੈਡੀਟੇਸ਼ਨ, ਯੋਗਾ ਅਤੇ ਸਿਹਤ ਰਾਹੀਂ ਆਲ ਇੰਡੀਆ ਨਸ਼ਾ ਛੁਡਾਊ ਮੁਹਿੰਮ) ਤਹਿਤ ਲੋਕਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਅਤੇ ਹਾਜ਼ਰ ਲੋਕਾਂ ਨੇ ਦੋਵੇਂ ਹੱਥ ਉਠਾ ਕੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਲਿਆ।

ਪੂਜਨੀਕ ਗੁਰੂ ਜੀ ਵੱਲੋਂ ਭੇਜਿਆ ਗਿਆ ਰੂਹਾਨੀ ਪੱਤਰ ਪੜ੍ਹ ਕੇ ਸੁਣਾਇਆ

ਨਾਮ ਚਰਚਾ ਵਿੱਚ ਪੂਜਨੀਕ ਗੁਰੂ ਜੀ ਵੱਲੋਂ ਭੇਜਿਆ ਗਿਆ ਰੂਹਾਨੀ ਪੱਤਰ ਪੜ੍ਹ ਕੇ ਸੁਣਾਇਆ ਗਿਆ। ਜਿਸ ਨੂੰ ਸੁਣ ਕੇ ਸੰਗਤਾਂ ਦੀਆਂ ਅੱਖਾਂ ਨਮ ਹੋ ਗਈਆਂ। ਰੂਹਾਨੀ ਪੱਤਰ ਵਿੱਚ ਪੂਜਨੀਕ ਗੁਰੂ ਜੀ ਵੱਲੋਂ ਸਰਕਾਰ ਵੱਲੋਂ ਤੈਅ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਡੈਪਥ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਾ ਛੁਡਾਉਣ ਲਈ ਪ੍ਰੇਰਿਤ ਕੀਤਾ ਗਿਆ।

250 ਲੋੜਵੰਦਾਂ ਨੂੰ ਗਰਮ ਕੱਪੜੇ ਵੰਡੇ (Hisar Naamcharcha)

ਇਸ ਤੋਂ ਇਲਾਵਾ ਪੂਜਨੀਕ ਗੁਰੂ ਜੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾ ਬੇਨ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਮਾਤਮਾ ਪ੍ਰਧਾਨ ਮੰਤਰੀ ਜੀ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ | ਇਸ ਦੌਰਾਨ 250 ਲੋੜਵੰਦਾਂ ਨੂੰ ਗਰਮ ਕੱਪੜੇ (ਜਰਸੀ) ਵੰਡੇ ਗਏ। ਨਾਮ ਚਰਚਾ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਿਸਾਰ ਨਗਰ ਨਿਗਮ ਦੇ ਮੇਅਰ ਗੌਤਮ ਸਰਦਾਨਾ ਨੇ ਇਸ ਕਾਰਜ ਦੀ ਸ਼ੁਰੂਆਤ ਕੀਤੀ । ਨਾਮ ਚਰਚਾ ਪੰਡਾਲ ਵਿੱਚ 9 ਵੱਡੀਆਂ LED ਸਕਰੀਨਾਂ ਲਗਾ ਕੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਚਲਾਏ ਗਏ।

ਸਿਰ ਚੁੱਕਦੇ ਕੋਰੋਨਾ ’ਤੇ ਪੂਜਨੀਕ ਗੁਰੂ ਜੀ ਦੇ ਤਾਜ਼ਾ ਬਚਨ

 ਭਾਰਤ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਦਰਮਿਆਨ ਗੁਜਰਾਤ ’ਚ ਪਹਿਲਾ ਵੈਰੀਐਂਟ ਦਾ ਕੇਸ ਮਿਲਿਆ ਹੈ। ਇਹ ਓਮੀਕਰੋਨ ਦਾ ਮਿਊਟੇਸ਼ਨ ਹੈ। ਅਮਰੀਕਾ ’ਚ ਇਹ ਸਭ ਤੋਂ ਤੇਜ਼ੀ ਨਾਲ ਫੈਲ ਰਿਹਾ ਹੈ। ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਚਿੱਠੀ ਜ਼ਰੀਏ ਕੋਰੋਨਾ ਤੋਂ ਬਚਾਅ ਲਈ ਟਿਪਸ ਦਿੱਤੇ ਹਨ, ਆਓ ਜਾਣਦੇ ਹਾਂ ਪੂਜਨੀਕ ਗੁਰੂ ਜੀ ਕੇ ਕੀ ਬਚਨ ਫਰਮਾਏ…

ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਤੇ ਸੇਵਾਦਾਰੋ,
ਆਸ਼ੀਰਵਾਦ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ।
ਸਾਡੇ ਪਿਆਰੇ ਕਰੋੜਾਂ ਬੱਚਿਓ, ਆਪ ਸਭ ਨੂੰ ਪਰਮ ਪਿਤਾ ਸ਼ਾਹ ਸਤਿਨਾਮ ਜੀ ਦੇ ਅਵਤਾਰ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਤੇ ਹਰ ਦਿਨ ਨਵੀਆਂ-ਨਵੀਆਂ ਖੁਸ਼ੀਆਂ ਲੈ ਕੇ ਤੇ ਆਸ਼ੀਰਵਾਦ ਲੈ ਕੇ ਆਏ ਤੁਹਾਡੇ ਲਈ। ਨਵੇਂ ਸਾਲ ਦੀ ਵੀ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਤੇ ਆਸ਼ੀਰਵਾਦ। ਪਰਮ ਪਿਤਾ ਪਰਮਾਤਮਾ, ਤੁਹਾਡੀ ਸਭ ਦੀ ਜਾਇਜ ਮੰਗ ਪੂਰੀ ਕਰਨ ਜਲਦ ਤੋਂ ਜਲਦ।

ਸਾਡੇ ਦਿਲ ਦੇ ਟੁਕੜੇ, ਅੱਖੀਆਂ ਦੇ ਤਾਰੇ ਤੇ ਜਾਨ ਤੋਂ ਵੀ ਪਿਆਰੇ ਸਾਡੇ ਕਰੋੜਾਂ ਬੱਚਿਓ, ਜਦੋਂ ਅਸੀਂ ਯੂਪੀ 40 ਦਿਨ ਰਹੇ ਤਾਂ ਤੁਸੀਂ ਸਭ ਨੇ ਨਸ਼ਾ ਤੇ ਬੁਰਾਈਆਂ ਛੁਡਵਾ ਕੇ ਲੱਖਾਂ ਲੋਕਾਂ ਨੂੰ ਰਾਮ-ਨਾਮ ਨਾਲ ਜੋੜਿਆ, ਇਹ ਸੇਵਾ ਬਹੁਤ ਹੀ ਮਹਾਨ ਤੇ ਸਰਵਸ੍ਰੇਸ਼ਠ ਹੈ। ਅਸੀਂ ਤੁਹਾਡੇ ਗੁਰੂ ਹੋਣ ਦੇ ਨਾਂਅ ’ਤੇ ਤੁਹਾਨੂੰ ਬਚਨ ਕਰਦੇ ਹਾਂ ਕਿ ਜਿਸ ਨੇ ‘ਇੱਕ’ ਭਾਈ ਭੈਣ ਦਾ ਨਸ਼ਾ ਤੇ ਬੁਰਾਈ ਛੁਡਾਉਣ ਦੀ ਸੇਵਾ ਕੀਤੀ, ਪ੍ਰਭੁ ਉਸ ਨੂੰ ਅੰਦਰ-ਬਾਹਰ ਤੋਂ ਸੈਂਕੜੇ ਖੁਸ਼ੀਆਂ ਪ੍ਰਦਾਨ ਕਰਨਗੇ। ਆਸੀਰਵਾਦ। ਇੰਝ ਹੀ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਜੇਕਰ ਇੱਕ ਦਾ ਵੀ ਫੋਨ, ਸਤਿਸੰਗ ਨਾਲ ਜੋੜਿਆ, ਉਸ ਨੂੰ ਵੀ ਪ੍ਰਭੂ ਨਵੀਆਂ-ਨਵੀਆਂ ਖੁਸ਼ੀਆਂ ਦੇਵੇ। ਆਸ਼ੀਰਵਾਦ। (Saint Dr. MSG)

ਸਾਡੇ ਪਿਆਰੇ ਬੱਚਿਓ, ਸੁਨਣ ’ਚ ਆ ਰਿਹਾ ਹੈ ਕਿ ‘ਕੋਰੋਨਾ’ ਫਿਰ ਤੋਂ ਸਿਰ ਚੁੱਕ ਰਿਹਾ ਹੈ ਤਾਂ ਤੁਸੀਂ ਸਭ ਸੁਚੇਤ ਰਹੋ, ਮਾਸਕ ਜ਼ਰੂਰ ਲਾਓ ਤੇ ਨਿੰਬੂ, ਸੰਤਰਾ, ਮੌਸਮੀ, ਆਂਵਲਾ ਤੇ ਪਨੀਰ ਦੀ ਵਰਤੋਂ ਕਰੋ ਤੇ ਜਿਵੇਂ ਸਰਕਾਰਾਂ ਨਿਰਦੇਸ਼ ਦੇਣ ਉਨ੍ਹਾਂ ਨੂੰ ਜ਼ਰੂਰ ਮੰਨੋ। ਅਸੀਂ ‘ਸੈਂਟਰ ਸਰਕਾਰ’ ਨੂੰ ਵੀ ਬਹੁਤ-ਬਹੁਤ ਸਾਧੂਵਾਦ ਕਰਦੇ ਹਾਂ ਜੋ ‘ਡਰੱਗ’ ਨੂੰ ਕੰਟਰੋਲ ਕਰਨ ਲਈ ਕਦਮ ਚੁੱਕ ਰਹੀ ਹੈ।

ਅਸੀਂ ਤੇ ਸਾਡੇ ਸਾਰੇ ਬੱਚੇ ਵੀ ਉਨ੍ਹਾਂ ਦਾ ‘ਡਰੱਗ ਰੋਕਣ’ ਦੀ ਮੁਹਿੰਮ ’ਚ ਪੂਰਾ-ਪੂਰਾ ਸਾਥ ਦੇਵਾਂਗੇ ਤੇ ‘ਡੈਪਥ ਕੰਪੇਨ’ ਨੂੰ ਜ਼ੋਰ-ਸ਼ੋਰ ਨਾਲ ਅੱਗੇ ਵਧਾਉਂਦੇ ਰਹਾਂਗੇ। ਤੁਸੀਂ ਸਾਰੇ ਬੱਚੇ ਜੋ ‘ਨਾਮ ਚਰਚਾ’ ਕਰ ਰਹੇ ਹੋ ਜੇਕਰ ਉਨ੍ਹਾਂ ’ਚ ਕੋਈ ਨਸ਼ਾ ਛੱਡਣ ਆਉਂਦਾ ਹੈ ਤਾਂ ਅਸੀਂ ਐੱਮਐੱਸਜੀ ਗੁਰੂ ਰੂਪ ’ਚ ਪ੍ਰਭੂ ਨੂੰ ਪ੍ਰਾਰਥਨਾ ਕਰ ਕੇ ਬਚਨ ਕਰਦੇ ਹਾਂ ਕਿ ਨਸ਼ਾ ਛੱਡਣ ਵਾਲਾ ‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਨਾਅਰੇ ਦਾ ਜਾਪ ਕਰੇ ‘ਤਿੰਨ ਪਰਹੇਜਾਂ’ ਦੀ ਪਾਲਣਾ ਕਰੇ ਤਾਂ ਨਸ਼ਾ ਛੁੱਟ ਜਾਵੇਗਾ ਪਰ ਸਤਿਸੰਗ ਹੁੰਦੇ ਹੀ ‘ਗੁਰੂਮੰਤਰ’ ਜ਼ਰੂਰ ਲੈ ਲਵੇ।

  • ਅਸੀਂ ਹੀ ਗੁਰੂ ਸੀ ਅਸੀਂ ਹੀ ਗੁਰੂ ਹਾਂ ਅਤੇ ਅਸੀਂ ਹੀ ਗੁਰੂ ਐੱਮਐੱਸਜੀ ਰਹਾਂਗੇ

ਸਾਡੇ ਪਿਆਰੇ ਬੱਚਿਓ, ਇੱਕ ਵਾਰ ਫਿਰ ਅਸੀਂ ਤੁਹਾਨੂੰ ਬਚਨ ਕਰਦੇ ਹਾਂ ਕਿ ਅਸੀਂ ਹੀ ਗੁਰੂ ਸੀ ਅਸੀਂ ਹੀ ਗੁਰੂ ਹਾਂ ਅਤੇ ਅਸੀਂ ਹੀ ਗੁਰੂ ਐੱਮਐੱਸਜੀ ਰਹਾਂਗੇ। ਮਾਨਵਤਾ ਤੇ ਸਿ੍ਰਸ਼ਟੀ ਦੀ ਭਲਾਈ ਤੇ ਸਾਧ-ਸੰਗਤ ਲਈ ਸੇਵਾ, ਸਿਮਰਨ ਤੇ ਏਕਤਾ ਦੇ ਬਚਨ, (ਸਕਾਸ਼ਾਤ ਦੇਹ ਰੂਪ ’ਚ) ਤੁਹਾਡੇ ਸਾਹਮਣੇ ਆ ਕੇ ਗੁਰੂ ਰੂਪ ’ਚ ਅਸੀਂ ਹੀ ਕਰਾਂਗੇ ਅਤੇ ਕੋਈ ਤੁਹਾਨੂੰ ਕੁਝ ਵੀ ਕਹੇ ਤੁਸੀਂ ਉਨ੍ਹਾਂ ਦੀਆਂ ਗੱਲਾਂ ’ਚ ਨਹੀਂ ਆਉਣਾ। ਬੇਗਰਜ਼ ਪ੍ਰੇਮ, ਸੇਵਾ ਤੇ ਅਖੰਡ ‘ਨਾਮ ਦਾ ਜਾਪ’ ਜੋ ਵੀ ਕਰਨਗੇ, ਅਸੀਂ ਐੱਮਐੱਸਜੀ ਗੁਰੂ ਰੂਪ ’ਚ ਬਚਨ ਦਿੰਦੇ ਹਾਂ ਕਿ ਪ੍ਰਭੂ ਉਨ੍ਹਾਂ ਦੀ ਸਭ ਤੋਂ ਵੱਡੀ ਜਾਇਜ ਮੰਗ ਤੇ ਹਰ ਜਾਇਜ ਮੰਗ ਜ਼ਰੂਰ ਪੂਰੀ ਕਰਨਗੇ। ਅਸੀਂ ਗੁਰੂ ਰੂਪ ’ਚ ਇਹ ਵੀ ਬਚਨ ਦਿੰਦੇ ਹਾਂ ਕਿ ਤੁਸੀਂ ਜੇਕਰ ਦਿ੍ਰੜ੍ਹ ਯਕੀਨ ਤੇ ਤਿੰਨ ਬਚਨਾਂ ’ਤੇ ਪੱਕੇ ਰਹੋਗੇ ਤਾਂ ਪ੍ਰਭੂ ਤੁਹਾਨੂੰ ਅੰਦਰ ਬਾਹਰ ਦੀ ਰੂਹਾਨੀ ਤੰਦਰੁਸਤੀ ਦੇਣਗੇ। ਆਸ਼ੀਰਵਾਦ।

ਦਾਸਨ ਦਾਸ
ਗੁਰਮੀਤ ਰਾਮ ਰਹੀਮ ਸਿੰਘ ਇੰਸਾਂ
MSG
30-12-2022

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ