ਦਿੱਲੀ ਵਿੱਚ 12430 ਨਵੇਂ ਸਮਾਰਟ ਕਲਾਸ ਰੂਮਾਂ ਦਾ ਉਦਘਾਟਨ

Smart-Classroom-in-Delhi-696x421

ਦੇਸ਼ ਦੇ ਪ੍ਰਾਈਵੇਟ ਸਕੂਲਾਂ ’ਚ ਅਜਿਹੀ ਸ਼ਾਨਦਾਰ ਵਿਵਸਥਾ ਨਹੀਂ (Smart Classrooms in Delhi)

(ਏਜੰਸੀ) ਨਵੀਂ ਦਿੱਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਸਕੂਲਾਂ ਦੀ ਸਿੱਖਿਆ ਸ਼ਾਨਦਾਰ ਹੋਣ ਕਾਰਨ ਇਸ ਸਾਲ ਵੱਡੇ-ਵੱਡੇ ਪ੍ਰਾਈਵੇਟ ਸਕੂਲਾਂ ਦੇ ਤਿੰਨ ਲੱਖ 70 ਹਜ਼ਾਰ ਬੱਚਿਆਂ ਨੇ ਸਰਕਾਰੀ ਸਕੂਲਾਂ ’ਚ ਦਾਖਲਾ ਲਿਆ ਹੈ, ਇਸ ਨਾਲ ਇੱਥੇ ਸਿੱਖਿਆ ’ਚ ਕ੍ਰਾਂਤੀ ਆ ਰਹੀ ਹੈ। ਕੇਜਰੀਵਾਲ ਨੇ ਸ਼ਨਿੱਚਰਵਾਰ ਨੂੰ ਇੱਥੇ ਸਰਕਾਰੀ ਸਕੂਲਾਂ ’ਚ ਬਣਾਏ ਗਏ 12,430 ਨਵੇਂ ਸਮਾਰਟ ਕਲਾਸ ਰੂਮਾਂ ਦਾ ਉਦਘਾਟਨ ਕਰਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਾਈਵੇਟ ਸਕੂਲਾਂ ’ਚ ਅਜਿਹੀ ਸ਼ਾਨਦਾਰ ਵਿਵਸਥਾ ਨਹੀਂ ਹੈ। ਜਿਵੇਂ ਦਿੱਲੀ ਦੇ ਸਰਕਾਰੀ ਸਕੂਲਾਂ ’ਚ ਹੈ। ਸਿਰਫ ਤਿੰਨ ਸਾਲਾਂ ’ਚ 12,430 ਨਵੇਂ ਸਮਾਰਟ ਕਲਾਸ ਰੂਮ ਬਣ ਕੇ ਤਿਆਰ ਹੋਏ ਹਨ, ਜੋ ਇੱਕ ਰਿਕਾਰਡ ਹੈ।

ਜੇਕਰ ਇਨਾਂ ਕਲਾਸ ਰੂਮਾਂ ਨੂੰ ਸਕੂਲਾਂ ’ਚ ਬਦਲਿਆ ਜਾਵੇ ਤਾਂ 250 ਸਕੂਲਾਂ ’ਚ ਜਿੰਨ ਕਮਰੇ ਹੁੰਦੇ ਹਨ, ਉਸਦੇ ਬਰਾਬਰ ਹਨ। ਉਨ੍ਹਾਂ ਦਾਅਵਾ ਕੀਤਾ ਕੀ ਦਿੱਲੀ ਸਰਕਾਰ ਨੇ ਪਿਛਲੀ ਸੱਤ ਸਾਲਾਂ ’ਚ 20 ਹਜ਼ਾਰ ਕਲਾਸ ਰੂਮ ਬਣਵਾਏ ਹਨ। ਉਨਾਂ ਨੇ ਕਿਹਾ ਕਿ ਹਰ ਬੱਚੇ ਨੂੰ ਚੰਗੀ ਸਿੱਖਿਆ ਬਾਬਾ ਸਾਹਿਬ ਦਾ ਸੁਫਨਾ ਸੀ, 75 ਸਾਲਾਂ ਬਾਅਦ ਉਨਾਂ ਦੀ ਸਰਕਾਰ ਪੂਰਾ ਕਰ ਰਹੀ ਹੈ।

ਗਰੀਬ-ਅਮੀਰ ਨੂੰ ਬਰਾਬਰ ਸਿੱਖਿਆ ਮਿਲੇ, ਇਹ ਭਗਤ ਸਿੰਘ ਦਾ ਸੁਫਨਾ ਸੀ, ਇਸ ਨੂੰ ਵੀ ਦਿੱਲੀ ਸਰਕਾਰ ਪੂਰਾ ਕਰ ਰਹੀ ਹੈ। ਕੁਝ ਪਾਰਟੀਆਂ ਉਨਾਂ ਨੂੰ ਅੱਤਵਾਦੀ ਕਹਿ ਰਹੀ ਹੈ ਜਦੋਂਕਿ ਉਹੀ ਅੱਜ 12,430 ਨਵੇਂ ਸਮਾਰਟ ਕਲਾਸ ਰੂਮ ਬਣਾ ਰਹੇ ਹਨ। ਅਜਿਹਾ ਅੱਤਵਾਦੀ, ਬਾਬਾ ਸਾਹਿਬ ਤੇ ਭਗਤ ਸਿੰਘ ਦੇ ਸੁਫਨੇ ਨੂੰ ਪੂਰਾ ਕਰ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ