ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪੁਲਿਸ ਨੇ ਕੱਢਿਆ ਫਲੈਗ ਮਾਰਚ 

Flag March
ਅਮਲੋਹ : ਡੀਐੱਸਪੀ ਹਰਪਿੰਦਰ ਕੌਰ ਗਿੱਲ ਸ਼ਹਿਰ 'ਚ ਫਲੈਗ ਮਾਰਚ ਕੱਢਣ ਸਮੇ ਨਾਲ ਐੱਸਐੱਚਓ ਅਮਲੋਹ ਰਨਦੀਪ ਕੁਮਾਰ ਸ਼ਰਮਾ, ਐੱਸਐੱਚਓ ਮੰਡੀ ਗੋਬਿੰਦਗੜ੍ਹ ਅਕਾਸ਼ ਦੱਤ ਸ਼ਰਮਾ ਤੇ ਹੋਰ। ਤਸਵੀਰ : ਅਨਿਲ ਲੁਟਾਵਾ

ਕਾਨੂੰਨ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਡੀਐੱਸਪੀ ਹਰਪਿੰਦਰ ਕੌਰ ਗਿੱਲ

(ਅਨਿਲ ਲੁਟਾਵਾ) ਅਮਲੋਹ। ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਮਲੋਹ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਕਾਨੂੰਨ ਵਿਵਸਥਾ ਨੂੰ ਸੁਚਾਰੂ ਅਤੇ ਅਮਨ-ਸ਼ਾਂਤੀ ਨੂੰ ਬਹਾਲ ਰੱਖਣ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਡੀਐੱਸਪੀ. ਹਰਪਿੰਦਰ ਕੌਰ ਗਿੱਲ ਦੀ ਅਗਵਾਈ ਵਿਚ ਅਮਲੋਹ ਵਿਖੇ ਫਲੈਗ ਮਾਰਚ ਕੱਢਿਆ ਗਿਆ। (Flag March)

ਡੀਐੱਸਪੀ ਹਰਪਿੰਦਰ ਕੌਰ ਨੇ ਕਿਹਾ ਕਿ ਅਮਨ ਸ਼ਾਂਤੀ ਬਹਾਲ ਰੱਖਣ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ। ਉਨ੍ਹਾ ਕਿਹਾ ਕਿ ਅੱਜ ਅਮਲੋਹ ਦੇ ਨਾਭਾ ਚੌਂਕ ਤੋਂ ਫਲੈਗ ਮਾਰਚ ਸ਼ੁਰੂ ਕਰਕੇ, ਮੇਨ ਬਾਜ਼ਾਰ ਵਿੱਚੋਂ ਹੁੰਦਾ ਹੋਇਆ ਮੰਡੀ ਗੋਬਿੰਦਗੜ੍ਹ ਚੌਂਕ ਤੱਕ ਪਹੁੰਚਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਵਾਹਨ ਨੂੰ ਬਿਨਾ ਚੈਕਿੰਗ ਕੀਤੇ ਸ਼ਹਿਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਚੋਰਾਂ ਨੇ ਫਿਲਮੀ ਸਟਾਇਲ ’ਚ ਗਹਿਣਿਆਂ ਦੀ ਦੁਕਾਨ ਤੋਂ ਕੀਤੀ 25 ਕਰੋੜ ਦੀ ਚੋਰੀ

ਉਨ੍ਹਾ ਹੋਟਲ, ਢਾਬੇ ਵਾਲਿਆ ਸਮੇਤ ਹਰੇਕ ਵਿਅਕਤੀ ਨੂੰ ਚਿਤਾਵਨੀ ਦਿੱਤੀ ਕਿ ਕੋਈ ਵੀ ਵਿਅਕਤੀ ਆਪਣੇ ਘਰ ਜਾਂ ਹੋਟਲ ਵਿਚ ਅਜਨਬੀ ਵਿਅਕਤੀ ਨੂੰ ਕਮਰਾ ਨਾ ਦੇਵੇ, ਜੇਕਰ ਕੋਈ ਅਣਪਛਾਤੀ ਵਸਤੂ ਦਿਖਾਈ ਦਿੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਜੇਕਰ ਕੋਈ ਅਜਨਬੀ ਵਿਅਕਤੀ ਕਿਸੇ ਮੁਹੱਲੇ ਜਾਂ ਗਲੀ ਵਿਚ ਵਾਰ-ਵਾਰ ਦਿਖਾਈ ਦੇਵੇ ਜਾ ਗੇੜੇ ਮਾਰੇ ਤਾਂ ਪੁਲਿਸ ਥਾਣੇ ਵਿਚ ਇਤਲਾਹ ਦੇਵੋ, ਇਤਲਾਹ ਦੇਣ ਵਾਲੇ ਦਾ ਨਾਮ-ਪਤਾ ਗੁਪਤ ਰੱਖਿਆ ਜਾਵੇਗਾ। ਉਨ੍ਹਾ ਕਿਹਾ ਕਿ ਸ਼ਹਿਰ ਵਿਚ ਦਾਖਲ ਹੋਣ ਵਾਲੀਆਂ ਸਾਰੀਆਂ ਸੜਕਾਂ ਤੇ ਨਾਕਾਬੰਦੀ ਕਰ ਦਿੱਤੀ ਗਈ ਹੈ, ਹਰੇਕ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣਾ ਅਮਲੋਹ ਦੇ ਐਸਐੱਚਓ ਰਨਦੀਪ ਕੁਮਾਰ ਸ਼ਰਮਾ, ਥਾਣਾ ਮੰਡੀ ਗੋਬਿੰਦਗੜ੍ਹ ਦੇ ਐਸਐੱਚਓ ਅਕਾਸ਼ ਦੱਤ ਸ਼ਰਮਾ, ਚੌਂਕੀ ਇੰਚਾਰਜ ਸਬਇੰਸਪੈਕਟਰ ਹਰਕੀਰਤ ਸਿੰਘ , ਏਐੱਸਆਈ ਸ਼ਿੰਦਰਪਾਲ ਸਿੰਘ,ਬੁੱਧ ਸਿੰਘ ‘ਤੇ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਹਾਜਰ ਸਨ। (Flag March)