ਦੋ ਸਾਲਾਂ ’ਚ 84,507 ਮਰੀਜ਼ਾਂ ਨੇ ਕਰਵਾਇਆ ਲਗਭਗ 64 ਕਰੋੜ ਰੁਪਏ ਦਾ ਮੁਫਤ ਇਲਾਜ਼

ਦੋ ਸਾਲਾਂ ’ਚ 84,507 ਮਰੀਜ਼ਾਂ ਨੇ ਕਰਵਾਇਆ ਲਗਭਗ 64 ਕਰੋੜ ਰੁਪਏ ਦਾ ਮੁਫਤ ਇਲਾਜ਼

ਪਟਿਆਲਾ, (ਨਰਿੰਦਰ ਸਿੰਘ ਬਠੋਈ)। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਦੇ ਦੋ ਸਾਲ ਪੂਰੇ ਹੋਣ ’ਤੇ ਹੁਣ ਇਹ ਤੀਸਰੇ ਸਾਲ ਵਿੱਚ ਦਾਖਲ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਿ੍ਰੰਸ ਸੋਢੀ ਨੇ ਕਿਹਾ ਕਿ ਗਰੀਬ ਰਜਿਸ਼ਟਰਡ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਸਰਕਾਰੀ ਤੇ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਮੁਫਤ ਇਲਾਜ਼ ਸਬੰਧੀ 20 ਅਗਸਤ 2019 ਤੋਂ ਚਲਾਈ ਸਰਬੱਤ ਸਿਹਤ ਬੀਮਾ ਯੋਜਨਾ ਦਾ ਲੋੜਵੰਦ ਮਰੀਜਾਂ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਭਰਪੂਰ ਲਾਭ ਲੈਂਦੇ ਹੋਏ 84,507 ਮਰੀਜ਼ਾਂ ਵੱਲੋਂ 63 ਕਰੋੜ 19 ਲੱਖ 28 ਹਜ਼ਾਰ 013 ਰੁਪਏ ਤੱਕ ਦਾ ਮੁਫਤ ਇਲਾਜ਼ ਕਰਵਾਇਆ ਗਿਆ ਹੈ।

ਜਿਨ੍ਹਾਂ ਵਿੱਚੋਂ 28 ਹਜ਼ਾਰ 259 ਨੇ ਸਰਕਾਰੀ ਅਤੇ 56,248 ਮਰੀਜ਼ਾਂ ਨੇ ਪ੍ਰਾਈਵੇਟ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਆਪਣਾ ਮੁਫਤ ਇਲਾਜ਼ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਹੁਣ ਤੱਕ ਰਜਿਸਟਰਡ ਪਰਿਵਾਰਾਂ ਦੇ 4 ਲੱਖ 85 ਹਜ਼ਾਰ 451 ਮੈਂਬਰਾਂ ਵੱਲੋਂ ਇਸ ਯੋਜਨਾ ਤਹਿਤ ਆਪਣੇ ਈ-ਕਾਰਡ ਬਣਵਾਏ ਗਏ ਹਨ। ਜਿਲ੍ਹੇ ਦੇ ਰਜਿਸ਼ਟਰਡ ਪਰਿਵਾਰਾਂ ਅਤੇ ਜੇ ਫਾਰਮ ਧਾਰਕ ਕਿਸਾਨਾਂ ਦੇ ਕਾਰਡ ਬਣਾਉਣ ਦੇ ਕੰਮ ਵਿੱਚ ਤੇਜੀ ਲਿਆਉਣ ਲਈ ਸ਼ਹਿਰੀ ਖੇਤਰ ਦੇ ਸੁਵਿਧਾ ਸੈਂਟਰ, ਕਾਮਨ ਸਰਵਿਸ ਸੈਂਟਰ, ਹਸਪਤਲਾ,ਗੱਲੀ, ਮੁਹਲਿਆਂ,ਵਾਰਡਾਂ ਅਤੇ ਪਿੰਡਾਂ ਆਦਿ ਵਿੱਚ ਕੈਂਪ ਲਗਾ ਕੇ ਇਹ ਕਾਰਡ ਬਣਾਏ ਗਏ ਅਤੇ ਇਹ ਪ੍ਰੀਕਿਰਿਆ ਅਜੇ ਵੀ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ