ਮਹਿਲਾਵਾਂ ਦੀ 400 ਮੀਟਰ ਦੌੜ | World Athletics
- ਮਹਿਲਾ ਵਰਗ ‘ਚ ਭਾਰਤ ਦਾ ਪਹਿਲਾ ਇਤਿਹਾਸ ਟਰੈਕ ਸੋਨ ਤਗਮਾ | World Athletics
ਟੈਂਪੇਰੇ (ਏਜੰਸੀ)। ਭਾਰਤੀ ਦੌੜਾਕ 18 ਸਾਲਾ ਹਿਮਾ ਦਾਸ ਨੇ ਇੱਥੇ ਚੱਲ ਰਹੇ ਆਈਏਏਐਫ਼ ਵਿਸ਼ਵ ਅੰਡਰ 20 ਅਥਲੈਟਿਕਸ ਚੈਂਪਿਅਨਸ਼ਿਪ ‘ਚ ਮਹਿਲਾਵਾਂ ਦੀ 400 ਮੀਟਰ ਦੌੜ ‘ਚ ਸੋਨ ਤਗਮਾ ਹਾਸਲ ਕੀਤਾ, ਜੋ ਵਿਸ਼ਵ ਪੱਧਰ ‘ਤੇ ਮਹਿਲਾ ਵਰਗ ‘ਚ ਭਾਰਤ ਦਾ ਪਹਿਲਾ ਇਤਿਹਾਸ ਟਰੈਕ ਸੋਨ ਤਗਮਾ ਹੈ ਅਸਮ ਦੀ ਹਿਮਾ ਵਿਸ਼ਵ ਚੈਂਪਿਅਨਸ਼ਿਪ ‘ਚ ਭਾਰਤ ਨੂੰ ਅਥਲੈਟਿਕਸ ਸੋਨ ਤਗਮਾ ਦਿਵਾਉਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ ਹਿਮਾ ਨੇ ਮਹਿਲਾਵਾਂ ਦੀ 400 ਮੀਟਰ ਦੌੜ ਦੇ ਫਾਈਨਲ ‘ਚ 51.46 ਸੈਕਿੰਡ ਦਾ ਸਮਾਂ ਕੱਢਿਆ ਅਤੇ ਪਹਿਲੇ ਸਥਾਨ ‘ਤੇ ਰਹੀ। (World Athletics)
ਪੁਰਸ਼ਾਂ ‘ਚ ਨੀਰਜ ਚੋਪੜਾ ਨੇ ਨੇਜਾ ਸੁੱਟਣ ‘ਚ ਸੋਨ ਤਗਮਾ ਜਿੱਤ ਰਚਿਆ ਸੀ ਇਤਿਹਾਸ
ਇਸ ਤੋਂ ਪਹਿਲਾਂ ਪੁਰਸ਼ ਅਥਲੀਟ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪਿਅਨਸ਼ਿਪ ਦੇ ਪੋਲੈਂਡ 2016 ਸੰਸਕਰਨ ‘ਚ ਨੇਜਾ ਸੁੱਟਣ ਦੇ ਮੁਕਾਬਲੇ ‘ਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਸੀ ਹਿਮਾ ਵਿਸ਼ਵ ਚੈਂਪਿਅਨਸ਼ਿਪ ਦੇ ਇਤਿਹਾਸ ‘ਚ ਟਰੈਕ ‘ਤੇ ਭਾਰਤ ਨੂੰ ਸੋਨ ਤਗਮਾ ਦਿਵਾਉਣ ਵਾਲੀ ਵੀ ਪਹਿਲੀ ਖਿਡਾਰੀ ਬਣ ਗਈ ਹੈ ਵਿਸ਼ਵ ਜੂਨੀਅਰ ਚੈਂਪਿਅਨਸ਼ਿਪ ‘ਚ ਇਸ ਤੋਂ ਪਹਿਲਾਂ ਭਾਰਤ ਲਈ ਸੀਮਾ ਪੂਨੀਆ ਅਤੇ ਨਵਜੀਤ ਕੌਰ ਢਿੱਲੋਂ ਨੇ ਕ੍ਰਮਵਾਰ 2002 ਤੇ ਸਾਲ 2014 ‘ਚ ਕਾਂਸੀ ਤਗਮੇ ਜਿੱਤੇ ਸਨ ਪਰ 18 ਸਾਲਾ ਹਿਮਾ ਨੇ ਟਰੈਕ ਸੋਨ ਤਗਮੇ ਨਾਲ ਮਹਿਲਾ ਅਥਲੈਟਿਕਸ ‘ਚ ਭਾਰਤ ਲਈ ਸੋਨੇ ਦਾ ਸੋਕਾ ਵੀ ਖ਼ਤਮ ਕਰ ਦਿੱਤਾ। (World Athletics)
ਮਹਿਲਾਵਾਂ ਦੀ 400 ਮੀਟਰ ਫਾਈਨਲ ਰੇਸ ‘ਚ ਰੋਮਾਨੀਆ ਦੀ ਆਂਦਰੀਆ ਨੇ 52.07 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਅਤੇ ਅਮਰੀਕਾ ਦੀ ਟਾਈਲਰ ਮਾਨਸਨ ਨੇ 52.28 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਗਮਾ ਜਿੱਤਿਆ ਹਿਮਾ ਨੇ ਇਸ ਸਾਲ ਅਪਰੈਲ ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ‘ਚ ਮਹਿਲਾਵਾਂ ਦੀ 400 ਮੀਟਰ ਫਾਈਨਲ ਰੇਸ ‘ਚ 51.32 ਸੈਕਿੰਡ ਦਾ ਸਮਾਂ ਲੈ ਕੇ ਛੇਵਾਂ ਸਥਾਨ ਹਾਸਲ ਕੀਤਾ ਸੀ ਪਰ ਇਸ ਤੋਂ ਬਾਅਦ ਉਸਨੇ ਲਗਾਤਾਰ ਸੁਧਾਰ ਕੀਤਾ ਅਤੇ ਅੰਡਰ20 ‘ਚ 400 ਮੀਟਰ ਰੇਸ ‘ਚ ਆਪਣੇ ਪੁਰਾਣੇ ਰਿਕਾਰਡ ਨੂੰ 51.13 ਸੈਕਿੰਡ ਤੱਕ ਸੁਧਾਰ ਲਿਆ। (World Athletics)
ਰਾਸ਼ਟਰੀ ਝੰਡੇ ਨੂੰ ਉੱਚਾ ਦੇਖ ਕੇ ਜਜ਼ਬਾਤੀ ਹੋਈ ਹਿਮਾ | World Athletics
ਹਿਮਾ ਨੇ ਆਪਣੀ ਸੁਨਹਿਰੀ ਕਾਮਯਾਬੀ ਅਤੇ ਸਾਰੇ ਉਮਰ ਵਰਗਾਂ ‘ਚ ਵਿਸ਼ਵ ਚੈਂਪਿਅਨਸ਼ਿਪ ਦਾ ਦੇਸ਼ ਨੂੰ ਪਹਿਲਾ ਟਰੈਕ ਸੋਨ ਦਿਵਾਉਣ ਤੋਂ ਬਾਅਦ ਕਿਹਾ ਕਿ ਉਸਨੂੰ ਆਪਣੀ ਕਾਮਯਾਬੀ ‘ਤੇ ਮਾਣ ਹੈ ਅਤੇ ਉਹ ਅੱਗੇ ਵੀ ਦੇਸ਼ ਲਈ ਤਗਮਾ ਜਿੱਤਣ ਦਾ ਸੁਪਨਾ ਪੂਰਾ ਕਰਦੀ ਰਹੇਗੀ ਉਸਨੇ ਕਿਹਾ ਕਿ ਦੇਸ਼ ਲਈ ਤਗਮਾ ਜਿੱਤਣ ਤੋਂ ਵੱਡੀ ਹੋਰ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਹੈ ਮੈਂ ਆਪਣੇ ਇਸ ਤਗਮੇ ਨੂੰ ਭਾਰਤ ਨੂੰ ਮਰਪਿਤ ਕਰਨਾ ਚਾਹੁੰਦੀ ਹਾਂ ਉਸਨੇ ਕਿਹਾ ਕਿ ਮੈਂ ਰਾਸ਼ਟਰੀ ਝੰਡੇ ਨੂੰ ਇੱਥੇ ਉੱਚਾ ਦੇਖ ਕੇ ਜਜ਼ਬਾਤੀ ਹੋ ਗਈ ਮੇਰਾ ਟੀਚਾ ਹੁਣ ਏਸ਼ੀਅਨ ਗੇਮਜ਼ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੈ।