ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home Breaking News ਸਟੇਟ ਪੱਧਰ ਟੂਰ...

    ਸਟੇਟ ਪੱਧਰ ਟੂਰਨਾਮੈਂਟ ‘ਚ ਅੰਮ੍ਰਿਤਸਰ ਜ਼ਿਲ੍ਹੇ ਦੀ ਗੇਮ ਵੇਟਲਿਫਟਿੰਗ ‘ਚ ਲੜਕੇ ਅਤੇ ਲੜਕੀਆਂ ਨੇ ਮਾਰੀਆਂ ਮੱਲਾਂ

    State Level Tournament

    (ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਰਾਜ ਪੱਧਰੀ ਖੇਡਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਈਆਂ ਗਈਆਂ। ਸ੍ਰੀ ਸੁਖਚੈਨ ਸਿੰਘ ਕਾਹਲੋ, ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਵੱਖ-ਵੱਖ ਗੇਮਾਂ ਦੀਆਂ ਟੀਮਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜੀਆਂ ਗਈਆਂ। ਗੇਮ ਵੇਟਲਿਫਟਿੰਗ ਦੇ ਟੂਰਨਾਮੈਂਟ 10 ਅਕਤੂਬਰ 2023 ਤੋਂ 15 ਅਕਤੂਬਰ 2023 ਤੱਕ ਜ਼ਿਲ੍ਹਾ ਸੰਗਰੂਰ ਦੇ ਸੁਨਾਮ (ਸ੍ਰੀ ਹਰਗੋਬਿੰਦ ਸਿੰਘ ਧਰਮਸ਼ਾਲਾ) ਵਿਖੇ ਕਰਵਾਏ ਗਏ। ( State Level Tournament)

    ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸ੍ਰੀ ਸੁਖਚੈਨ ਸਿੰਘ ਕਾਹਲੋ ਜ਼ਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ (ਸੁਨਾਮ) ਵਿਖੇ ਗੇਮ ਵੇਟਲਿਫਟਿੰਗ ਦੇ ਕੋਚ ਸੂਬੇਦਾਰ ਰਜਿੰਦਰ ਸਿੰਘ (ਰਿਟਾਇਰ) ਦੀ ਅਗਵਾਈ ਹੇਠ ਅੰਮ੍ਰਿਤਸਰ ਜ਼ਿਲ੍ਹੇ ਦੀ ਅੰਡਰ-14 ਉਮਰ ਵਰਗ ਲੜਕਿਆਂ ਵਿੱਚ ਸਮੀਰ ਸਿੰਘ ਨੇ ਭਾਰ ਵਰਗ 49 ਕਿਲੋ ਵਿੱਚ ਗੋਲਡ ਮੈਡਲ, ਨਵਤੇਜ ਸਿੰਘ ਨੇ ਭਾਰ ਵਰਗ 43 ਕਿਲੋ ਵਿੱਚ ਬਰਾਊ ਮੈਡਲ ਪ੍ਰਾਪਤ ਕੀਤਾ।

    State Level Tournament

    ਉਮਰ ਵਰਗ 21 ਵਿੱਚ ਸੁਰਿੰਦਰਪਾਲ ਸਿੰਘ ਭਾਰ ਵਰਗ 89 ਕਿਲੋ ਵਿੱਚ ਗੋਲਡ ਮੈਡਲ ਅਤੇ ਦਿਲਬਾਗ ਸਿੰਘ ਨੇ ਭਾਰ ਵਰਗ 102 ਕਿਲੋ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਉਮਰ ਵਰਗ ਅੰਡਰ-30 ਵਿੱਚ ਹੁਸ਼ਨਪ੍ਰੀਤ ਸਿੰਘ ਨੇ ਭਾਰ ਵਰਗ 81 ਕਿਲੋ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ।

    ਲੜਕੀਆਂ ਦੇ ਮੁਕਾਬਲੇ ਵਿੱਚ ਅੰਡਰ-14 ਉਮਰ ਵਰਗ ਵਿੱਚ ਲਵਜੋਤ ਕੌਰ ਨੇ ਭਾਰ ਵਰਗ 40 ਕਿਲੋ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਉਮਰ ਵਰਗ ਅੰਡਰ-21 ਵਿੱਚ ਰੋ ਮੈਰੀ ਨੇ ਭਾਰ ਵਰਗ 87 ਕਿਲੋ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਉਮਰ ਵਰਗ ਅੰਡਰ-30 ਵਿੱਚ ਮਨਪ੍ਰੀਤ ਕੌਰ ਨੇ ਭਾਰ ਵਰਗ 45 ਕਿਲੋ ਵਿੱਚ ਗੋਲਡ ਮੈਡਲ ਅਤੇ ਸੰਦੀਪ ਕੌਰ ਨੇ ਭਾਰ ਵਰਗ 81 ਕਿਲੋ ਵਿੱਚ ਬਰਾਊਜ ਮੈਡਲ ਪ੍ਰਾਪਤ ਕੀਤਾ। ਇਸ ਤਰ੍ਹਾਂ ਗੇਮ ਵੇਟਲਿਫਟਿੰਗ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਕੁੱਲ 8 ਗੋਲਡ, 1 ਸਿਲਵਰ ਅਤੇ 3 ਬਰਾਊਜ ਮੈਡਲ ਪ੍ਰਾਪਤ ਕੀਤੇ। State Level Tournament

    LEAVE A REPLY

    Please enter your comment!
    Please enter your name here