India vs England: ਕੀ 2022 ਦੀ ਹਾਰ ਦਾ ਬਦਲਾ ਲੈ ਸਕੇਗਾ ਭਾਰਤ, ਅੱਜ ਫਿਰ ਤੋਂ ਭਾਰਤ ਤੇ ਇੰਗਲੈਂਡ ਸੈਮੀਫਾਈਨਲ ’ਚ ਆਹਮੋ-ਸਾਹਮਣੇ

India vs England

2022 ’ਚ ਇੰਗਲੈਂਡ ਦੇ ਤੋੜਿਆ ਸੀ ਭਾਰਤ ਦੇ ਚੈਂਪੀਅਨ ਬਣਨ ਦਾ ਸੁਪਨਾ

  • ਮੀਂਹ ਦੀ 70 ਫੀਸਦੀ ਤੱਕ ਹੈ ਸੰਭਾਵਨਾ

ਸਪੋਰਟਸ ਡੈਸਕ। 2022 ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਭਾਰਤ ਤੇ ਇੰਗਲੈਂਡ ਆਹਮੋ-ਸਾਹਮਣੇ। ਵਿਰਾਟ ਦੇ ਅਰਧਸੈਂਕੜੇ ਅਤੇ ਹਾਰਦਿਕ ਦੀ 63 ਦੌੜਾਂ ਦੀ ਪਾਰੀ ਦੀ ਬਦੌਲਤ ਟੀਮ ਇੰਡੀਆ 168 ਦੌੜਾਂ ਤੱਕ ਪਹੁੰਚ ਗਈ। ਭਾਰਤੀ ਪ੍ਰਸ਼ੰਸਕਾਂ ਨੂੰ ਸਖਤ ਮੁਕਾਬਲੇ ਦੀ ਉਮੀਦ ਸੀ, ਪਰ ਅਜਿਹਾ ਨਹੀਂ ਹੋਇਆ। ਰੋਹਿਤ ਸ਼ਰਮਾ ਨੇ 6-6 ਗੇਂਦਬਾਜਾਂ ਦੀ ਵਰਤੋਂ ਕੀਤੀ, ਪਰ ਇੰਗਲਿਸ਼ ਕਪਤਾਨ ਜੋਸ ਬਟਲਰ (80) ਤੇ ਐਲੇਕਸ ਹੇਲਸ (86) ਦੀ ਤੂਫਾਨੀ ਬੱਲੇਬਾਜੀ ਅੱਗੇ ਕੋਈ ਨਹੀਂ ਟਿਕ ਸਕਿਆ। (India vs England)

ਇੰਗਲੈਂਡ ਨੇ ਇਹ ਮੈਚ 10 ਵਿਕਟਾਂ ਨਾਲ ਜਿੱਤ ਲਿਆ ਤੇ ਟੀਮ ਇੰਡੀਆ ਦਾ ਫਾਈਨਲ ’ਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਅੱਜ ਫਿਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਭਾਰਤੀ ਟੀਮ ਟੀ-20 ਵਿਸ਼ਵ ਕੱਪ ’ਚ ਅਜੇਤੂ ਹੈ। ਭਾਰਤ ਨੇ ਪਾਕਿਸਤਾਨ ਤੇ ਅਸਟਰੇਲੀਆ ਨੂੰ ਹਰਾਇਆ ਹੈ। ਗੇਂਦਬਾਜ ਬੱਲੇਬਾਜਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਪਾਸੇ ਬਟਲਰ ਦੀ ਟੀਮ ਨੇ ਅਮਰੀਕਾ ਸਾਹਮਣੇ 115 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ 9.4 ਓਵਰਾਂ ’ਚ ਹੀ ਜਿੱਤ ਦਰਜ ਕਰ ਲਈ। ਓਮਾਨ ਸਾਹਮਣੇ 47 ਦੌੜਾਂ ਦੇ ਟੀਚੇ ਦਾ ਪਿੱਛਾ 19 ਗੇਂਦਾਂ ’ਚ ਕਰ ਲਿਆ ਗਿਆ। ਬੱਲਾ ਉੱਚੀ-ਉੱਚੀ ਬੋਲ ਰਿਹਾ ਹੈ।

ਪਹਿਲਾਂ ਮੈਚ ਸਬੰਧੀ ਜਾਣਕਾਰੀ | India vs England

  • ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
  • ਦੂਜਾ ਸੈਮੀਫਾਈਨਲ : ਭਾਰਤ ਬਨਾਮ ਇੰਗਲੈਂਡ
  • ਮਿਤੀ : 27 ਜੂਨ
  • ਜਗ੍ਹਾ : ਪ੍ਰੋਵੀਡੈਂਸ ਸਟੇਡੀਅਮ, ਗੁਆਨਾ
  • ਟਾਸ : 7:30 , ਮੈਚ ਸ਼ੁਰੂ- 8:00
  1. ਮੈਚ ਦਾ ਮਹੱਤਵ : ਇਹ ਮੈਚ ਜਿੱਤਣ ਵਾਲੀ ਟੀਮ ਨੂੰ ਫਾਈਨਲ ਦੀ ਟਿਕਟ ਮਿਲੇਗੀ। ਇਹ ਦੋਵੇਂ ਟੀਮਾਂ ਲਈ ਕਰੋ ਜਾਂ ਮਰੋ ਦਾ ਮੈਚ ਹੋਵੇਗਾ। ਇਹ ਦੂਜਾ ਸੈਮੀਫਾਈਨਲ ਮੁਕਾਬਲਾ ਹੈ। ਪਹਿਲਾ ਸੈਮੀਫਾਈਨਲ ਮੁਕਾਬਲ ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਵਿਚਕਾਰ ਖੇਡਿਆ ਗਿਆ ਹੈ। ਜਿਸ ਵਿੱਚੋਂ ਅਫਰੀਕਾ ਨੇ ਫਾਈਨਲ ਦੀ ਟਿਕਟ ਕਟਾ ਲਈ ਹੈ।
  2. ਟਾਸ ਦੀ ਭੂਮਿਕਾ : ਇਸ ਵਿਕਟ ’ਤੇ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜੀ ਕਰਨ ਨੂੰ ਤਰਜੀਹ ਦੇਵੇਗੀ, ਕਿਉਂਕਿ ਪ੍ਰੋਵੀਡੈਂਸ ਸਟੇਡੀਅਮ ਦੀ ਵਿਕਟ ਹੌਲੀ ਹੈ ਤੇ ਇੱਥੋਂ ਦੀ ਪਿੱਚ ਸਪਿਨਰਾਂ ਲਈ ਮਦਦਗਾਰ ਹੈ। ਸੈਮੀਫਾਈਨਲ ਮੈਚ ਰਾਤ ਨੂੰ ਖੇਡਿਆ ਜਾਵੇਗਾ। ਅਜਿਹੇ ’ਚ ਤ੍ਰੇਲ ਦਾ ਅਸਰ ਵੀ ਵੇਖਣ ਨੂੰ ਮਿਲ ਸਕਦਾ ਹੈ। ਇੱਥੇ ਸਭ ਤੋਂ ਵੱਧ ਸਕੋਰ 183 ਹੈ, ਪਰ ਪਿਛਲੇ 5 ਮੈਚਾਂ ’ਚ ਟੀਮਾਂ 5 ਵਾਰ ਆਲਆਊਟ ਹੋ ਚੁੱਕੀਆਂ ਹਨ। (India vs England)

ਟੀ20 ’ਚ ਭਾਰਤ ਦਾ ਪੱਲਾ ਭਾਰੀ | India vs England

ਭਾਰਤ ਤੇ ਇੰਗਲੈਂਡ ਵਿਚਕਾਰ ਟੀ20 ਕੌਮਾਂਤਰੀ ’ਚ ਕੁਲ 23 ਮੁਕਾਬਲੇ ਖੇਡੇ ਗਏ ਹਨ, ਜਿਸ ਵਿੱਚੋਂ ਭਾਰਤ ਨੇ 12 ਜਿੱਤੇ ਹਨ ਤੇ ਇੰਗਲੈਂਡ ਦੀ ਟੀਮ 11 ਮੈਚਾਂ ’ਚ ਜਿੱਤੀ ਹੈ, ਜੇਕਰ ਦੋਵਾਂ ਟੀਮਾਂ ਦੇ ਟੀ20 ਵਿਸ਼ਵ ਕੱਪ ਦੇ ਅੰਕੜਿਆਂ ਵੱਲ ਵੇਖਿਏ ਤਾਂ ਦੋਵਾਂ ਟੀਮਾਂ ’ਚ ਕੁਲ 4 ਮੈਚ ਖੇਡੇ ਗਏ ਹਨ, ਜਿਸ ਵਿੱਚ 2 ਮੈਚ ਭਾਰਤ ਨੇ ਜਿੱਤੇ ਹਨ ਤੇ 2 ਹੀ ਮੈਚ ਇੰਗਲੈਂਡ ਦੀ ਟੀਮ ਨੇ ਜਿੱਤੇ ਹਨ। ਕੁੱਲ ਮਿਲਾ ਕੇ ਭਾਰਤੀ ਟੀਮ ਦਾ ਪੱਲਾ ਭਾਰੀ ਹੈ। (India vs England)

ਖਿਡਾਰੀਆਂ ’ਤੇ ਇੱਕ ਨਜ਼ਰਾਂ… | India vs England

  • ਕਪਤਾਨ ਰੋਹਿਤ ਸ਼ਰਮਾ ਭਾਰਤ ਵੱਲੋਂ ਟਾਪ ਸਕੋਰਰ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟੂਰਨਾਮੈਂਟ ’ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਇਆਂ ਹਨ, ਉਨ੍ਹਾਂ ਪਿਛਲੇ ਮੁਕਾਬਲੇ ’ਚ ਅਸਟਰੇਲੀਆ ਖਿਲਾਫ ਸ਼ਾਨਦਾਰ 92 ਦੌੜਾਂ ਦੀ ਪਾਰੀ ਖੇਡੀ ਸੀ। ਰੋਹਿਤ ਨੇ ਕੁਲ ਮਿਲਾ ਕੇ 192 ਦੌੜਾਂ ਬਣਾਈਆਂ ਹਨ।
  • ਸੂਰਿਆਕੁਮਾਰ ਯਾਦਵ : ਭਾਰਤ ਦੇ 360 ਡਿਗਰੀ ਸੂਰਿਆਕੁਮਾਰ ਯਾਦਵ ਇਸ ਵਿਸ਼ਵ ਕੱਪ ’ਚ ਸ਼ਾਨਦਾਰ ਫਾਰਮ ’ਚ ਹਨ। ਉਨ੍ਹਾਂ ਨੇ ਅਫਗਾਨਿਸਤਾਨ ਤੇ ਅਮਰੀਕਾ ਖਿਲਾਫ 2 ਅਰਧ ਸੈਂਕੜੇ ਜੜੇ ਹਨ। ਉਨ੍ਹਾਂ ਨੇ ਇਸ ਵਿਸ਼ਵ ਕੱਪ ਦੇ 6 ਮੈਚਾਂ ’ਚ 149 ਦੌੜਾਂ ਬਣਾਈਆਂ ਹਨ। ਆਪਣੇ ਅਨੋਖੇ ਸ਼ਾਟਾਂ ਨਾਲ ਉਹ ਕਿਸੇ ਵੀ ਟੀਮ ਦੀ ਗੇਂਦਬਾਜੀ ਨੂੰ ਪਰੇਸ਼ਾਨ ਕਰ ਸਕਦੇ ਹਨ।
  • ਕੁਲਦੀਪ ਯਾਦਵ : ਵੈਸਟਇੰਡੀਜ ਦੀ ਮੁਸ਼ਕਲ ਪਿੱਚ ’ਤੇ ਕੁਲਦੀਪ ਯਾਦਵ ਭਾਰਤ ਲਈ ਟਰੰਪ ਦਾ ਕਾਰਡ ਬਣ ਰਹੇ ਹਨ। ਜਦੋਂ ਤੋਂ ਕੁਲਦੀਪ ਟੀਮ ’ਚ ਸ਼ਾਮਲ ਹੋਏ ਹਨ, ਉਨ੍ਹਾਂ ਨੇ ਵਿਰੋਧੀ ਟੀਮ ਦੇ ਮੱਧਕ੍ਰਮ ਨੂੰ ਤਬਾਹ ਕਰ ਦਿੱਤਾ ਹੈ। ਕੁਲਦੀਪ ਨੇ ਇਸ ਵਿਸ਼ਵ ਕੱਪ ਦੇ 3 ਮੈਚਾਂ ’ਚ ਹੁਣ ਤੱਕ 7 ਵਿਕਟਾਂ ਲਈਆਂ ਹਨ। ਕੁਲਦੀਪ ਦੀ ਗੁਗਲੀ ਪੜ੍ਹਨਾ ਬੱਲੇਬਾਜ ਲਈ ਸਭ ਤੋਂ ਔਖਾ ਕੰਮ ਹੈ। ਗੁਆਨਾ ਦੀ ਪਿੱਚ ਵੀ ਸਪਿਨਰਾਂ ਨੂੰ ਮਦਦ ਦੇ ਰਹੀ ਹੈ। ਅਜਿਹੇ ’ਚ ਇੰਗਲਿਸ਼ ਬੱਲੇਬਾਜ ਲਈ ਕੁਲਦੀਪ ਦੀ ਗੇਂਦ ਨੂੰ ਖੇਡਣਾ ਮੁਸ਼ਕਿਲ ਹੋਵੇਗਾ।
ਇਹ ਵੀ ਪੜ੍ਹੋ : Afghanistan vs South Africa: ਦੱਖਣੀ ਅਫਰੀਕਾ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ’ਚ, ਅਫਗਾਨਿਸਤਾਨ ਨੂੰ ਹਰਾਇਆ

ਇੰਗਲੈਂਡ ਦੇ ਖਿਡਾਰੀਆਂ ’ਤੇ ਨਜ਼ਰਾਂ… | India vs England

  1. ਜੋਸ ਬਟਲਰ : ਇੰਗਲਿਸ਼ ਕਪਤਾਨ ਦਾ ਭਾਰਤ ਖਿਲਾਫ ਸ਼ਾਨਦਾਰ ਰਿਕਾਰਡ ਹੈ। ਆਪਣੇ ਵੱਡੇ ਛੱਕਿਆਂ ਨਾਲ ਬਟਲਰ ਕਿਸੇ ਵੀ ਟੀਮ ਨੂੰ ਗੋਡਿਆਂ ਤੱਕ ਲਿਆ ਸਕਦੇ ਹਨ। ਅਮਰੀਕਾ ਖਿਲਾਫ ਖੇਡੇ ਗਏ ਆਖਰੀ ਮੈਚ ’ਚ ਉਨ੍ਹਾਂ ਨੇ ਸਪਿਨਰ ਹਰਪ੍ਰੀਤ ’ਤੇ ਲਗਾਤਾਰ 5 ਛੱਕੇ ਜੜੇ ਸਨ। ਇਸ ਵਿਸ਼ਵ ਕੱਪ ਦੀਆਂ 6 ਪਾਰੀਆਂ ’ਚ ਬਟਲਰ ਨੇ 48 ਦੀ ਔਸਤ ਨਾਲ 191 ਦੌੜਾਂ ਬਣਾਈਆਂ ਹਨ।
  2. ਆਦਿਲ ਰਾਸ਼ਿਦ : ਇੰਗਲਿਸ਼ ਲੈੱਗ ਸਪਿਨਰ ਆਦਿਲ ਇਸ ਸਮੇਂ ਟਾਪ ਫਾਰਮ ’ਚ ਹਨ। ਉਨ੍ਹਾਂ ਨੇ ਇਸ ਵਿਸ਼ਵ ਕੱਪ ਦੇ 7 ਮੈਚਾਂ ’ਚ 9 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਓਮਾਨ ਖਿਲਾਫ 11 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਦੀ ਮਦਦ ਨਾਲ ਇੰਗਲੈਂਡ ਨੇ ਓਮਾਨ ਨੂੰ 47 ਦੌੜਾਂ ’ਤੇ ਆਲਆਊਟ ਕਰ ਦਿੱਤਾ। ਇਹ ਮੈਚ ਇੰਗਲੈਂਡ ਲਈ ਇਸ ਵਿਸ਼ਵ ਕੱਪ ਦਾ ਅਹਿਮ ਮੈਚ ਸੀ।

ਪਿਛਲਾ ਮੁਕਾਬਲਾ : ਬਟਲਰ-ਹੇਲਸ ਨੇ ਤੋੜਿਆ ਭਾਰਤ ਦਾ ਸੁਪਨਾ | India vs England

ਐਡੀਲੇਡ ਦੇ ਮੈਦਾਨ ’ਤੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਭਾਰਤ ਨੇ 20 ਓਵਰਾਂ ’ਚ 168 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ 169 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਲਈ ਹਾਰਦਿਕ ਪੰਡਯਾ (63 ਦੌੜਾਂ) ਤੇ ਸੂਰਿਆਕੁਮਾਰ ਯਾਦਵ (50) ਨੇ ਅਰਧ ਸੈਂਕੜੇ ਜੜੇ। ਜਵਾਬੀ ਪਾਰੀ ’ਚ ਇੰਗਲੈਂਡ ਦੇ ਸਲਾਮੀ ਬੱਲੇਬਾਜਾਂ ਨੇ 16 ਓਵਰਾਂ ’ਚ 169 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਕਪਤਾਨ ਜੋਸ ਬਟਲਰ ਨੇ ਨਾਬਾਦ 80 ਤੇ ਐਲੇਕਸ ਹੇਲਸ ਨੇ ਨਾਬਾਦ 86 ਦੌੜਾਂ ਬਣਾਈਆਂ। ਦੋਵਾਂ ਨੇ 96 ਗੇਂਦਾਂ ’ਤੇ 170 ਦੌੜਾਂ ਦੀ ਅਟੁੱਟ ਸ਼ੁਰੂਆਤੀ ਸਾਂਝੇਦਾਰੀ ਕੀਤੀ। ਭਾਰਤੀ ਗੇਂਦਬਾਜੀ ਇੱਥੇ ਬੇਅਸਰ ਨਜਰ ਆਈ। ਕੋਈ ਵੀ ਗੇਂਦਬਾਜ ਵਿਕਟ ਨਹੀਂ ਲੈ ਸਕਿਆ ਤੇ ਭਾਰਤ ਇਹ ਮੈਚ 10 ਵਿਕਟਾਂ ਨਾਲ ਹਾਰ ਗਿਆ। (India vs England)

ਮੌਸਮ ਸਬੰਧੀ ਜਾਣਕਾਰੀ | India vs England

ਵੈਸਟਇੰਡੀਜ਼ ਦੇ ਪ੍ਰੋਵੀਡੇਂਟ ਮੈਦਾਨ ਗੁਆਨਾ ’ਚ ਸੈਮੀਫਾਈਨਲ ਵਾਲੇ ਦਿਨ ਕਾਫੀ ਮੀਂਹ ਦੀ ਸੰਭਾਵਨਾ ਹੈ। ਇਸ ਮੈਦਾਨ ’ਤੇ 70 ਫੀਸਦੀ ਤੱਕ ਮੀਂਹ ਦੀ ਸੰਭਾਵਨਾ ਹੈ। ਦਿਨ ਭਰ ਬੱਦਲ ਵੀ ਛਾਏ ਰਹਿਣਗੇ। ਇਸ ਤੋਂ ਇਲਾਵਾ ਸੈਮੀਫਾਈਨਲ ਵਾਲੇ ਦਿਨ ਇਸ ਜਗ੍ਹਾ ’ਤੇ 28 ਫੀਸਦੀ ਤੱਕ ਤੂਫਾਨ ਦੀ ਵੀ ਸੰਭਾਵਨਾ ਹੈ। ਜੇਕਰ ਮੈਚ ਰੱਦ ਹੁੰਦਾ ਹੈ ਤਾਂ ਭਾਰਤੀ ਟੀਮ ਗਰੁੱਪ ’ਚ ਸਿਖਰ ’ਤੇ ਰਹਿਣ ਕਰਕੇ ਸਿੱਧਾ ਫਾਈਨਲ ਮੁਕਾਬਲਾ ਦੱਖਣੀ ਅਫਰੀਕਾ ਨਾਲ ਖੇਡੇਗੀ। (India vs England)

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | India vs England

ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ।

ਇੰਗਲੈਂਡ : ਜੋਸ ਬਟਲਰ (ਕਪਤਾਨ), ਫਿਲ ਸਾਲਟ, ਜੌਨੀ ਬੇਅਰਸਟੋ, ਮੋਇਨ ਅਲੀ (ਓਪ ਕਪਤਾਨ), ਲਿਆਮ ਲਿਵਿੰਗਸਟੋਨ, ਹੈਰੀ ਬਰੂਕ, ਸੈਮ ਕੁਰਾਨ/ਰੀਸ ਟੋਪਲੇ, ਜੋਫਰਾ ਆਰਚਰ, ਆਦਿਲ ਰਾਸ਼ਿਦ, ਕ੍ਰਿਸ ਜੌਰਡਨ, ਮਾਰਕ ਵੁੱਡ। (India vs England)

LEAVE A REPLY

Please enter your comment!
Please enter your name here