ਰੱਬ ਦੇ ਨਾਮ ’ਚ ਹੈ ਪਰਮ ਸ਼ਾਂਤੀ : ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਰਾਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦਾ ਨਾਮ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇਣ ਵਾਲਾ ਹੈ, ਪਰ ਇਸ ਘੋਰ ਕਲਿਯੁਗ ’ਚ ਜਿਨ੍ਹਾਂ ਦੇ ਚੰਗੇ ਸੰਸਕਾਰ ਹਨ ਤੇ ਓਮ, ਹਰੀ,ਅੱਲ੍ਹਾ, ਦੀ ਰਹਿਮਤ ਤੇ ਜੋ ਖੁਦਮੁਖਤਿਆਰੀ ਦਾ ਫ਼ਾਇਦਾ ਉਠਾਉਦੇ ਹਨ ਉਹ ਹੀ ਰਾਮ-ਨਾਮ ਨਾਲ ਜੁੜਦੇ ਹਨ ਤੇ ਉਹੀ ਉਸ ਖਜ਼ਾਨੇ ਨੂੰ ਹਾਸਲ ਕਰਦੇ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਈਸ਼ਵਰ ਦਾ ਨਾਮ ਇੱਕ ਅਜਿਹੀ ਖ਼ੁਰਾਕ, ਤਾਕਤ, ਪਰਮ ਸ਼ਾਂਤੀ ਹੈ ਜੋ ਸਮਾਜ ’ਚ ਤੁਸੀਂ ਕਿਤੋਂ ਵੀ ਅਰਬਾਂ ਰੁਪਏ ’ਚ ਵੀ ਇੱਕ-ਦੋ ਮਿੰਟ ਲਈ ਖ਼ਰੀਦ ਨਹੀਂ ਸਕਦੇ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹ ਪਰਮ ਸ਼ਾਂਤੀ ਤੁਹਾਡੇ ਅੰਦਰ ਹੈ, ਭਾਵੇਂ ਤੁਸੀਂ ਰਾਮ ਨੂੰ ਯਾਦ ਕਰਦੇ ਹੋ ਜਾਂ ਨਹੀਂ ਕਰਦੇ, ਉਸ ਨਾਲ ਕੋਈ ਮਤਲਬ ਨਹੀਂ ਪਰਮਾਤਮਾ ਨੇ ਸਾਰਿਆਂ ਅੰਦਰ ਉਹ ਗੈਬੀ ਖਜ਼ਾਨਾ ਛੁਪਾ ਰੱਖਿਆ ਹੈ।
ਉਸ ਨੂੰ ਰਾਮ ਕਹੋ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਕਹੋ ਜਾਂ ਰੱਬ ਉਸ ਦਾ ਗੈਬੀ ਖਜ਼ਾਨਾ ਹੈ ਉਸ ਦੇ ਬਹੁਤ ਸਾਰੇ ਨਾਂਅ ਹਨ ਮਾਲਕ ਦੇ ਉਸ ਪਰਮਾਨੰਦ, ਹਰੀ ਰਸ, ਅੰਮਿ੍ਰਤ, ਆਬੋਹਯਾਤ ਨੂੰ ਪਾਉਣਾ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਕਿ ਤੁਸੀਂ ਜ਼ਿੰਦਗੀ ਨੂੰ ਪਸ਼ੂਆਂ ਵਾਂਗ ਐਵੇਂ ਹੀ ਗੁਜ਼ਾਰ ਕੇ ਚਲੇ ਜਾਓ ਪਸ਼ੂਆਂ ਨੂੰ ਇਹ ਹੱਕ ਨਹੀਂ ਕਿ ਉਹ ਆਪਣੇ ਅੰਦਰਲੇ ਗੈਬੀ ਖਜ਼ਾਨੇ ਨੂੰ ਪਾ ਸਕਣ ਉਨ੍ਹਾਂ ਦਾ ਸਰੀਰ, ਦਿਮਾਗ ਹੀ ਅਜਿਹਾ ਨਹੀਂ ਹੈ, ਉਹ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਉਸ ਨੂੰ ਪ੍ਰਾਪਤ ਕਰਨ ਲਈ ਪਰਮਾਤਮਾ ਨੇ ਜੇਕਰ ਕੋਈ ਸਰੀਰ ਬਣਾਇਆ ਹੈ ਤਾਂ ਉਹ ਮਨੁੱਖ ਦਾ ਸਰੀਰ ਹੈ ਇਸ ਸਰੀਰ ’ਚ ਤੁਸੀਂ ਭਗਤੀ ਕਰੋ, ਕੰਮ-ਧੰਦਾ ਕਰਦੇ ਰਹੋ ਹੱਥਾਂ-ਪੈਰਾਂ ਨਾਲ ਕੰਮ ਕਰਦੇ ਰਹੋ ਤੇ ਜੀਭ , ਖ਼ਿਆਲਾਂ ਨਾਲ ਮਾਲਕ ਦਾ ਨਾਮ ਜਪਦੇ ਰਹੋ ਕਰਮ ਕਰਦੇ ਜਾਓ, ਭਗਤੀ ਕਰਦੇ ਜਾਓ ਤਾਂ ਤੁਸੀਂ ਦੋਵਾਂ ਜਹਾਨਾਂ ਦੇ ਖਜ਼ਾਨੇ ਹਾਸਲ ਕਰ ਸਕਦੇ ਹੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ