ਕਾਂਤਾ ਚਾਵਲਾ ਇੰਸਾਂ ਦੀ ਯਾਦ ’ਚ ਰਿਸ਼ਤੇਦਾਰਾਂ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

Kanta Chawla Insan

ਕਾਂਤਾ ਚਾਵਲਾ ਇੰਸਾਂ ਦੀ ਯਾਦ ’ਚ ਰਿਸ਼ਤੇਦਾਰਾਂ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

(ਐੱਮ. ਕੇ. ਸ਼ਾਇਨਾ)
ਚੰਡੀਗੜ੍ਹ l ਬਲਾਕ ਚੰਡੀਗੜ੍ਹ ਦੀ ਸੇਵਾਦਾਰ ਕਾਂਤਾ ਚਾਵਲਾ ਇੰਸਾਂ ਜੋ ਕਿ ਕੁੱਝ ਦਿਨ ਪਹਿਲਾਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸੱਚਖੰਡ ਨਤਮਸਤਕ ਹੋ ਕੇ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ, ਉਨ੍ਹਾਂ ਦੇ ਨਮਿਤ ਨਾਮਚਰਚਾ ਕਰਵਾਈ ਗਈ ਜਿਸ ’ਚ ਚੰਡੀਗੜ੍ਹ ਬਲਾਕ ਤੋਂ ਵੱਡੀ ਗਿਣਤੀ ’ਚ ਡੇਰਾ ਸ਼ਰਧਾਲੂਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ ਅਤੇ ਕਾਂਤਾ ਚਾਵਲਾ ਇੰਸਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਵਿਚਾਰ-ਵਟਾਂਦਰਾ ਕਰਨ ਉਪਰੰਤ ਕਾਂਤਾ ਚਾਵਲਾ ਇੰਸਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਰਾਹਗੀਰਾਂ ਲਈ ਠੰਡੇ ਪਾਣੀ ਦੀ ਛਬੀਲ ਵੀ ਲਗਾਈ ਗਈ l

ਨਾਮਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਵੱਲੋਂ ‘ਧੰਨ-ਧੰਨ ਸਤਿਗੁੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਗਾ ਕੇ ਕੀਤੀ ਗਈ ਬਲਾਕ ਦੇ ਜ਼ਿੰਮੇਵਾਰਾਂ ਨੇ ਆਪਣੇ ਸੰਬੋਧਨ ਦੌਰਾਨ ਸੱਚਖੰਡ ਵਾਸੀ ਭੈਣ ਨੂੰ ਸ਼ਰਧਾਂਜਲੀ ਭੇਂਟ ਕੀਤੀ ਉਨ੍ਹਾਂ ਕਿਹਾ ਕਿ ਸੱਚਖੰਡ ਵਾਸੀ ਕਾਂਤਾ ਚਾਵਲਾ ਇੰਸਾਂ ਮਾਨਵਤਾ ਭਲਾਈ ਦੇ ਕੰਮਾਂ ’ਚ ਹਮੇਸ਼ਾ ਅੱਗੇ ਰਹਿੰਦੇ ਸਨ ਭੈਣ ਕਾਂਤਾ ਚਾਵਲਾ ਸਾਬਕਾ ਭੰਗੀਦਾਸ ਹਰਬੰਸ ਚਾਵਲਾ ਦੀ ਧਾਰਮਿਕ ਪਤਨੀ ਸੀ ਇਸ ਮੌਕੇ ਬਲਾਕ ਦੇ ਪਤਵੰਤੇ, ਸਾਧ-ਸੰਗਤ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਹਾਜ਼ਰ ਸਨ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here