ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਜ਼ਮੀਨ ਦੇ ਟੁਕੜੇ...

    ਜ਼ਮੀਨ ਦੇ ਟੁਕੜੇ ਦੇ ਲਾਲਚ ’ਚ ਪੁੱਤ ਨੇ ਮਾਂ ਨੂੰ ਵੱਢ ਕੇ ਦੱਬਿਆ

    Crime

    ਪੁਲਿਸ ਵੱਲੋਂ ਜਾਂਚ ਦੌਰਾਨ ਮਾਂ ਦੀ ਲਾਸ਼ ਨੂੰ ਜ਼ਮੀਨ ਹੇਠੋਂ ਕੱਢਿਆ ਗਿਆ

    (ਸੁਰਿੰਦਰ ਸ਼ਰਮਾ/ਤਰੁਣ ਕੁਮਾਰ ਸ਼ਰਮਾ) ਨਾਭਾ। ਕਲਯੁੱਗ ਦਾ ਸਮਾਂ ਉਸ ਸਮੇਂ ਆਪਣੀ ਚਰਮ ਸੀਮਾ ’ਤੇ ਨਜ਼ਰ ਆਇਆ ਜਦੋਂ ਜ਼ਮੀਨ ਦੇ ਥੋੜੇ ਜਿਹੇ ਟੁਕੜੇ ਦੇ ਲਾਲਚ ਵਿਚ ਇੱਕ ਪੁੱਤ ਨੇ ਆਪਣੀ ਸਕੀ ਮਾਂ ਨੂੰ ਮਾਰ ਕੇ ਆਪਣੇ ਘਰ ਵਿਚ ਦੱਬ ਦਿੱਤਾ। ਮਾਮਲਾ ਪਿੰਡ ਫੈਜਗੜ੍ਹ ਨਾਲ ਜੁੜਿਆ ਹੋਇਆ ਹੈ ਜਿੱਥੇ ਅੱਜ ਦੇਰ ਸ਼ਾਮ ਨਾਭਾ ਸਦਰ ਪੁਲਿਸ ਦੀ ਮੁੱਖ ਮਹਿਲਾ ਇੰਚਾਰਜ ਪ੍ਰਿਯਾਂਸ਼ੂ ਸਿੰਘ ਦੀ ਪੁਲਿਸ ਟੀਮ ਨੇ ਮਾਮਲੇ ਦੇ ਕਥਿਤ ਦੋਸ਼ੀ ਨੂੰ ਨਾਲ ਲੈ ਕੇ ਦਬਿਸ਼ ਕੀਤੀ। ਇਸ ਦੌਰਾਨ ਕਥਿਤ ਦੋਸ਼ੀ ਨੇ ਉਸ ਥਾਂ ਤੋਂ ਆਪਣੀ ਮਾਂ ਦੀ ਲਾਸ਼ ਜ਼ਮੀਨ ਹੇਠੋਂ ਬਰਾਮਦ ਕਰਵਾਈ ਜਿੱਥੇ ਉਸ ਨੇ ਇਸ ਨੂੰ ਮਾਰ ਕੇ ਦੱਬਿਆ ਸੀ। (Crime)

    ਅਜਿਹਾ ਕਾਰਨਾਮਾ ਹੁੰਦੇ ਦੇਖ ਕੇ ਦੇਖਣ ਵਾਲਿਆਂ ਦੇ ਮੂੰਹ ਵਿੱਚ ਉਂਗਲਾਂ ਆ ਗਈਆਂ। ਲੋਕੀਂ ਚਰਚਾ ਕਰਦੇ ਦੇਖੇ ਗਏ। ਜਾਣਕਾਰੀ ਅਨੁਸਾਰ ਪਿੰਡ ਫੈਜ਼ਗਡ੍ਹ ਦੇ ਇਕ ਵਿਅਕਤੀ ਵੱਲੋਂ ਦੂਜਾ ਵਿਆਹ ਕੀਤਾ ਗਿਆ ਸੀ ਜਿਸ ਦੇ ਪਹਿਲੇ ਵਿਆਹ ਤੋਂ ਇੱਕ ਬੱਚਾ ਸੀ ਜੋ ਕਿ ਅਬਨਾਰਮਲ ਦੱਸਿਆ ਜਾਂਦਾ ਹੈ। ਮਰਨ ਤੋਂ ਪਹਿਲਾਂ ਵਿਅਕਤੀ ਵੱਲੋਂ ਆਪਣੀ ਦੋ ਕਿੱਲੇ ਜ਼ਮੀਨ ਆਪਣੀ ਘਰਵਾਲੀ ਦੇ ਨਾਮ ਕਰ ਦਿੱਤੀ ਗਈ ਜਿਸ ਤੋਂ ਨਾਰਾਜ਼ ਹੋ ਕੇ ਮੁੰਡੇ ਨੇ ਆਪਣੀ ਹੀ ਮਾਂ ਨੂੰ ਮਾਰ ਕੇ ਆਪਣੇ ਹੀ ਘਰ ’ਚ ਦੱਬ ਦਿੱਤਾ।

    ਕੁਝ ਦਿਨ ਬਾਅਦ ਇਹ ਕਥਿਤ ਦੋਸ਼ੀ ਆਪਣੇ ਆਪ ਹੀ ਆਪਣੀ ਮਾਂ ਦੇ ਕਤਲ ਬਾਰੇ ਬੋਲਣ ਲੱਗਿਆ। ਮਾਮਲਾ ਨਾਭਾ ਪੁਲਿਸ ਵੱਲੋਂ ਪੜਤਾਲਿਆ ਗਿਆ ਜਿਸ ਦੌਰਾਨ ਨਾਭਾ ਸਦਰ ਥਾਣਾ ਦੀ ਮਹਿਲਾ ਇੰਚਾਰਜ ਪ੍ਰਿਯਾਂਸ਼ੂ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਮਾਮਲੇ ਦੀ ਪੜਤਾਲ ਕੀਤੀ। ਖ਼ਬਰ ਲਿਖੇ ਜਾਣ ਤੱਕ ਪੁਲਿਸ ਪਾਰਟੀ ਕੀਤੀ ਜਾਣ ਵਾਲੀ ਜਰੂਰੀ ਦਸਤਾਵੇਜ ਕਾਰਵਾਈ ਲਈ ਰੁੱਝੀ ਹੋਈ ਸੀ ਜਿਸ ਕਾਰਨ ਨਾਭਾ ਸਦਰ ਇੰਚਾਰਜ ਸਿੰਘ ਵੱਲੋਂ ਫੋਨ ਨਾ ਚੁੱਕਿਆ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here