ਪੰਜਾਬ ਦੀ ਹਵਾ ਗੁਣਵੱਤਾ ਲਗਾਤਾਰ ਹੋ ਰਹੀ ਐ ਗੰਧਲੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਪਰਾਲੀ ਦੀ ਰਹਿਦ ਖੂਹਦ ਨੂੰ ਅੱਗਾਂ ਲੱਗਣ ਦੇ ਮਾਮਲੇ 10 ਹਜਾਰ ਨੂੰ ਪਾਰ ਕਰ ਚੁੱਕੇ ਹਨ। ਅੱਗਾਂ ਲੱਗਣ ਦੇ ਵੱਧ ਰਹੇ ਮਾਮਲਿਆਂ ਕਾਰਨ ਸੂਬੇ ਦੀ ਆਬੋਂ ਹਵਾ ਵੀ ਗੰਧਲੀ ਹੋਣੀ ਸ਼ੁਰੂ ਹੋ ਗਈ ਹੈ। ਮਾਝੇ ਤੋਂ ਬਾਅਦ ਹੁਣ ਮਾਲਵੇ ਅੰਦਰ ਪਰਾਲੀ ਦੀ ਰਹਿਦ ਖੂਹਦ ਨੂੰ ਅੱਗਾਂ ਲੱਗਣ ਦੇ ਮਾਮਲੇ ਵੱਧਣ ਲੱਗੇ ਹਨ। ਮੁੱਖ ਮੰਤਰੀ ਦਾ ਜ਼ਿਲ੍ਹੇ ਅੰਦਰ ਵੀ ਪਰਾਲੀ ਨੂੰ ਅੱਗਾਂ ਲੱਗਣ ਦਾ ਅੰਕੜਾ 900 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਸੂਬੇ ਅੰਦਰ ਹਵਾ ਦੀ ਗੁਣਵੱਤਾ ਦਰਿਮਾਨੇ ਪੱਧਰ ‘ਤੇ ਪੁੱਜ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਲਗਾਏ ਸੈਟਾਲਾਈਟ ਵੱਲੋਂ ਹੁਣ ਤੱਕ 10775 ਮਾਮਲੇ ਦਰਜ਼ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਹੁਣ ਤੱਕ ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਸਾਹਮਣੇ ਆਏ ਹਨ। ਤਰਨਤਾਰਨ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੇ 2326 ਘਟਨਾਵਾਂ ਦਰਜ਼ ਹੋ ਚੁੱਕੀਆਂ ਹਨ (Fire The Stubble)
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਸਰਕਾਰ ਦਾ ਵੱਡਾ ਐਲਾਨ, ਹੋਵੇਗਾ ਇਹ ਕੰਮ
ਜਦ ਿਅੰਮ੍ਰਿਤਸਰ ਜ਼ਿਲ੍ਹੇ ਅੰਦਰ 1730 ਮਾਮਲੇ ਦਰਜ਼ ਕੀਤੇ ਗਏ ਹਨ। ਫਿਰੋਜਪੁਰ ਜ਼ਿਲ੍ਹੇ ਅੰਦਰ 1257 ਘਟਨਾਵਾਂ ਜਦਕਿ ਗੁਰਦਾਸਪੁਰ ‘ਚ 883 ਅੱਗ ਲੱਗਣ ਦੀਆਂ ਘਟਨਾਵਾ ਘਟ ਚੁੱਕੀਆਂ ਹਨ। ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਅੰਦਰ ਹੁਣ ਤੱਕ 908 ਮਾਮਲੇ ਸੈਟਾਲਾਈਟ ਵੱਲੋਂ ਦਰਜ਼ ਕੀਤੇ ਗਏ ਹਨ। ਕਪੂਰਥਲਾ ਜ਼ਿਲ੍ਹੇ ਅੰਦਰ 521, ਫਰੀਦਕੋਟ ਜ਼ਿਲ੍ਹੇ ਅੰਦਰ 509, ਬਠਿੰਡਾ ਜ਼ਿਲ੍ਹੇ ਅੰਦਰ 243, ਸੰਗਰੂਰ ਜ਼ਿਲ੍ਹੇ ਅੰਦਰ 265 ਪਰਾਲੀ ਨੂੰ ਰਹਿਦ ਖੂਹਦ ਦੇ ਮਾਮਲੇ ਦਰਜ਼ ਹੋ ਚੁੱਕੇ ਹਨ। (Fire The Stubble)
ਫਤਿਹਗੜ੍ਹ ਜ਼ਿਲ੍ਹੇ ਅੰਦਰ 292, ਫਾਜਲਿਕਾ ਜ਼ਿਲ੍ਹੇ ਅੰਦਰ 286, ਹੁਸ਼ਿਆਰਪੁਰ ਜ਼ਿਲ੍ਹੇ ਅੰਦਰ 144, ਜਲੰਧਰ ਜ਼ਿਲ੍ਹੇ ਅੰਦਰ 265 ਅੱਗਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਲੁਧਿਆਣਾ ਜ਼ਿਲ੍ਹੇ ਅੰਦਰ 275, ਮਾਨਸਾ ਜ਼ਿਲ੍ਹੇ ਅੰਦਰ 196, ਮੋਗਾ ਜ਼ਿਲ੍ਹੇ ਅੰਦਰ 170, ਮੁਕਤਸਰ ਜ਼ਿਲ੍ਹੇ ਅੰਦਰ 237, ਰੂਪਨਗਰ ਜ਼ਿਲ੍ਹੇ ਅੰਦਰ 53 ਥਾਵਾਂ ਤੇ ਅੱਗਾਂ ਲੱਗ ਚੁੱਕੀਆਂ ਹਨ। ਐਸਐਸਨਗਰ 140, ਐਸਬੀਐਸ ਨਗਰ 27, ਜਦਕਿ ਪਠਾਨਕੋਟ ਜ਼ਿਲ੍ਹੇ ਅੰਦਰ ਸਭ ਤੋਂ ਵੱਧ 5 ਥਾਵਾਂ ਤੇ ਹੀ ਪਰਾਲੀ ਨੂੰ ਅੱਗ ਲਗਾਈ ਗਈ ਹੈ। (Fire The Stubble)
ਆਉਂਦੇ ਦਿਨਾਂ ਵਿੱਚ ਮਾਲਵੇ ਅੰਦਰ ਅੱਗਾਂ ਲੱਗਣ ਦਾ ਸਿਲਸਿਲਾ ਜੋਰ ਫੜੇਗਾ, ਕਿਉਂਕਿ ਇਸ ਬੈਲਟ ਅੰਦਰ ਝੋਨੇ ਦੀ ਕਟਾਈ ਨੇ ਜੋਰ ਫੜ੍ਹ ਲਿਆ ਹੈ। ਜੇਕਰ ਹਵਾ ਗੁਣਵਤਾ ਦੀ ਗੱਲ ਕੀਤੀ ਜਾਵੇ ਤਾ ਬਠਿੰਡਾ ਅੰਦਰ ਹਵਾ ਗੁਣਵਤਾ ਦਾ ਏਕਿਊਆਈ 156 ਤੇ ਪੁੱਜ ਗਿਆ ਹੈ। ਜਦਕਿ ਪਟਿਆਲਾ ਅੰਦਰ ਏਕਿਊਆਈ (ਇੰਨਡੈਕਸ) 135 ਚੱਲ ਰਿਹਾ ਹੈ। ਲੁਧਿਆਣਾ ਸ਼ਹਿਰ ਅੰਦਰ 138, ਮੰਡੀ ਗੋਬਿੰਦਗੜ੍ਹ ਵਿਖੇ 128 ਅਤੇ ਅੰਮ੍ਰਿਸਤਰ ਅੰਦਰ 121 ਤੇ ਪੁੱਜ ਗਿਆ ਹੈ। ਪੰਜਾਬ ਦੀ ਹਵਾ ਕੁਆਲਟੀ ਦਮਿਆਨੇ ਪੱਧਰ ਤੇ ਪੁੱਜ ਗਈ ਹੈ ਅਤੇ ਖਰਾਬ ਵੱਲ ਜਾ ਰਹੀ ਹੈ। (Fire The Stubble)
ਬੋਰਡ ਦੇ ਚੇਅਰਮੈਨ ਫੋਨ ਨਹੀਂ ਚੁੱਕਦੇ | Fire The Stubble
ਇਸ ਮਾਮਲੇ ਸਬੰਧੀ ਜਦੋਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਂਨ ਐਸ.ਐਸ ਮਰਵਾਹਾ ਨਾਲ ਬੋਰਡ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਫੋਨ ‘ਤੇ ਵਾਰ-ਵਾਰ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ। ਅਕਸਰ ਦੇਖਣ ਵਿੱਚ ਆਇਆ ਹੈ ਕਿ ਚੇਅਰਮੈਨ ਮਰਵਾਹਾ ਅਪਣਾ ਫੋਨ ਨਹੀਂ ਉਠਾਉਂਦੇ ਜਦਕਿ ਉਹ ਸਭ ਤੋਂ ਜ਼ਿੰਮੇਵਾਰੀ ਭਰੇ ਬੋਰਡ ਦੇ ਮੁੱਖ ਅਧਿਕਾਰੀ ਹਨ। ਉਂਜ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ ਆਖਿਆ ਜਾਂਦਾ ਹੈ ਕਿ ਉਹ ਹਵਾ ਪ੍ਰਦੂਸ਼ਨ ਆਦਿ ਨੂੰ ਕੰਟਰੋਲ ਕਰਨ ਲਈ ਆਪਣਾ ਪੂਰਾ ਕੰਮ ਕਰ ਰਿਹਾ ਹੈ, ਪਰ ਸੂਬੇ ਦੀ ਸਥਿਤੀ ਹੋਰ ਹੀ ਸਾਹਮਣੇ ਆ ਰਹੀ ਹੈ।