ਪਟਿਆਲਾ ਜ਼ਿਲ੍ਹੇ ਅੰਦਰ 11 ਵਜੇ ਤੱਕ 20.29 ਫੀਸਦੀ ਵੋਟ ਪਈ

ਖੁਸਵੀਰ ਸਿੰਘ ਤੂਰ, ਪਟਿਆਲਾ|

ਜ਼ਿਲ੍ਹਾ ਪਟਿਆਲਾ ਅੰਦਰ ਗਿਆਰਾਂ ਵਜੇ ਤੱਕ 20.29 ਫ਼ੀਸਦੀ ਵੋਟ ਪੈ ਚੁੱਕੀ ਹੈ । ਜ਼ਿਲ੍ਹੇ ਦੇ ਵੋਟਰਾਂ ਚ ਆਪਣੀ ਵੋਟ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਲੋਕ ਲੰਬੀਆਂ ਲਾਈਨਾਂ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਡਟੇ ਹੋਏ ਹਨ। ਪਟਿਆਲਾ ਜ਼ਿਲ੍ਹੇ ਦੇ ਜੇਕਰ ਅੱਠ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਸ਼ਹਿਰੀ ਵਿੱਚ 20.3 ਫ਼ੀਸਦੀ ਵੋਟ ਭੁਗਤਾਣ ਹੋ ਚੁੱਕੀ ਹੈ।

ਜਦਕਿ ਹਲਕਾ ਨਾਭਾ ਵਿਚ 20.5 ਫ਼ੀਸਦੀ ਪੈ ਚੁੱਕੀ ਹੈ ਇਸ ਤੋਂ ਇਲਾਵਾ ਰਾਜਪੁਰਾ ਵਿਚ 21 ਫ਼ੀਸਦੀ ਵੋਟ ਪੈ ਚੁੱਕੀ ਹੈ। ਘਨੌਰ 18.4 ਅਤੇ ਸਨੌਰ ਵਿਚ 20.5, ਸਮਾਣਾ ਵਿਚ 20 ਜਦ ਫ਼ੀਸਦੀ ਅਤੇ ਸ਼ੁਤਰਾਣਾ ਵਿੱਚ 22.3 ਫ਼ੀਸਦੀ ਜਦਕਿ ਪਟਿਆਲਾ ਦਿਹਾਤੀ ਵਿਚ 19 ਫ਼ੀਸਦੀ ਵੋਟਿੰਗ ਹੋਈ ਹੈ। ਵੋਟਰਾਂ ਦੀ ਚੁੱਪ ਵੱਖ ਵੱਖ ਉਮੀਦਵਾਰਾਂ ਦੇ ਦਿਲਾਂ ਦੀ ਧੜਕਣ ਨੂੰ ਹੋਰ ਤੇਜ਼ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ