ਸਿੱਖ ਦੰਗਿਆਂ ਦੇ ਇੱਕ ਮਾਮਲੇ ‘ਚ ਇੱਕ ਨੂੰ ਫਾਂਸੀ, ਦੂਜੇ ਨੂੰ ਉਮਰ ਭਰ ਦੀ ਕੈਦ

Ludhiana News
One, Case,  Execution, Riots, One, Hanged, other, Life, Imprisonment

ਏਜੰਸੀ
ਨਵੀਂ ਦਿੱਲੀ, 
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੇ ਸਿੱਖ ਦੰਗਿਆਂ ਦੇ ਇੱਕ ਮਾਮਲੇ ‘ਚ ਪਟਿਆਲਾ ਹਾਊਸ ਅਦਾਲਤ ਨੇ ਅੱਜ ਦੋਸ਼ੀ ਯਸ਼ਪਾਲ ਸਿੰਘ ਨੂੰ ਫਾਂਸੀ ਤੇ ਦੂਜੇ ਦੋਸ਼ੀ ਨਰੇਸ਼ ਸਹਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ
ਅਦਾਲਤ ਨੇ 14 ਨਵੰਬਰ ਨੂੰ ਦੋਵਾਂ ਨੂੰ ਕਤਲ, ਕਤਲ ਦੀ ਕੋਸ਼ਿਸ਼, ਲੁੱਟਖਸੁੱਟ, ਆਗਜਨੀ ਤੇ ਹੋਰ ਧਾਰਾਵਾਂ ‘ਚ ਦੋਸ਼ੀ ਕਰਾਰ ਦਿੱਤਾ ਸੀ ਇਸ ਮਾਮਲੇ ‘ਤੇ ਪਹਿਲਾਂ 15 ਨਵੰਬਰਨੂੰ ਫੈਸਲਾ ਸੁਣਾਇਆ ਜਾਣਾ ਸੀ ਪਰ ਅਦਾਲਤ ਨੇ ਮੁਦੱਈ ਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ 20 ਨਵੰਬਰ ਲਈ ਫੈਸਲਾ ਸੁਰੱਖਿਅ ਰੱਖ ਲਿਆ ਸੀ ਅਡੀਸ਼ਨਲ ਸੈਸ਼ਨ ਜੱਜ ਅਜੈ ਪਾਂਡੇ ਨੇ ਦੋਵਾਂ ਨੂੰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭੜਕੇ ਦੰਗਿਆਂ ‘ਚ ਮਹੀਪਾਲਪੁਰ ‘ਚ ਇੱਕ ਨਵੰਬਰ 1983 ਨੂੰ ਦੋ ਨੌਜਵਾਨਾਂ ਨੂੰ ਹਰਦੇਵ ਸਿੰਘ ਤੇ ਅਵਤਾਰ ਸਿੰਘ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here