ਭਾਸ਼ਾ ਵਿਭਾਗ ਪੰਜਾਬ ਵੱਲੋਂ ਕਵੀ ਦਰਬਾਰ ਮੌਕੇ ਲਗਾਈ ਪੁਸਤਕ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ | Faridkot News
ਫ਼ਰੀਦਕੋਟ, (ਗੁਰਪ੍ਰੀਤ ਪੱਕਾ)। ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਯਾਦ ’ਚ ਕਵੀ ਦਰਬਾਰ, ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜਫ਼ਰ ਪੰਜਾਬ ਦੀ ਯੋਗ ਸਰਪ੍ਰਸਤੀ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। Faridkot News
ਇਸ ਕਵੀ ਦਰਬਾਰ ’ਚ ਮੁੱਖ ਮਹਿਮਾਨ ਵਜੋਂ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਹਰਜੀਤ ਸਿੰਘ ਆਈ.ਪੀ.ਐਸ.ਸ਼ਾਮਲ ਹੋਏ। ਉਨ੍ਹਾਂ ਪ੍ਰਬੰਧਕਾਂ ਨੂੰ ਇਸ ਕਵੀ ਦਰਬਾਰ ਦੀ ਸਫ਼ਲਤਾ ’ਤੇ ਵਧਾਈ ਦਿੰਦਿਆਂ ਕਿਹਾ ਅਜਿਹੇ ਸਮਾਗਮ ਨਿਰੰਤਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਸ਼ਾਇਰ, ਕਲਾਕਾਰ ਹਮੇਸ਼ਾ ਸਮਾਜ ਨੂੰ ਸੇਧ ਦਿੰਦੇ ਹਨ। ਇਸ ਲਈ ਸਾਨੂੰ ਆਪਣੇ ਸਮਾਜ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਵਾਸਤੇ ਮਿਆਰੀ, ਉਸਾਰੂ ਤੇ ਸਿੱਖਿਆਤਮਿਕ ਸਿਰਜਣਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ICC ਨੇ ਟੀ20 ਵਿਸ਼ਵ ਕੱਪ ਦੀ ‘Team of the Tournament’ ਚੁਣੀ, ਭਾਰਤ ਦੇ ਇਹ ਖਿਡਾਰੀ ਸ਼ਾਮਲ
ਸਮਾਗਮ ਦੀ ਪ੍ਰਧਾਨਗੀ ਸਾਬਕਾ ਮੈਂਬਰ ਪਾਰਲੀਮੈਂਟ/ਸ਼ਾਇਰ ਪ੍ਰੋ.ਸਾਧੂ ਸਿੰਘ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਮੀਡੀਆ ਅਫ਼ਸਰ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ, ਨਿੰਦਰ ਘੁਗਿਆਣਵੀ, ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਦੀ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਦੀਪ ਸੂਰੀ ਅਤੇ ਡਾਇਰੈਕਟਰ/ਪਿ੍ਰੰਸੀਪਲ ਸੇਵਾ ਸਿੰਘ ਚਾਵਲਾ ਹਾਜ਼ਰ ਹੋਏ।
ਇਸ ਮੌਕੇ ਪੰਜਾਬ ਦੇ ਦੋ ਦਰਜਨ ਤੋਂ ਵੱਧ ਨਾਮਵਰ ਸ਼ਾਇਰ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਕੀਤੀ ਗਈ। ਫ਼ਿਰ ਸ਼ਾਇਰ/ਰੰਗਕਰਮੀ ਪਿ੍ਰੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਮਹਾਨਤਾ ਨੂੰ ਆਪਣੇ ਨਿੱਜੀ ਅਨੁਭਵਾਂ ਨਾਲ ਜੋੜਦਿਆਂ ਕਿਹਾ ਉਨ੍ਹਾਂ ਦੇ ਤੁਰ ਜਾਣ ਨਾਲ ਸਾਡੇ ਸਾਹਿਤਕ ਖੇਤਰ ’ਚ ਵੱਡਾ ਖ਼ਲਾਅ ਪੈਦਾ ਹੋਇਆ ਹੈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਮਨਜੀਤ ਪੁਰੀ ਨੇ ਭਾਵੇਂ ਪਦਮ ਸ਼੍ਰੀ ਸੁਰਜੀਤ ਪਾਤਰ ਸਰੀਰਕ ਰੂਪ ’ਚ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀ ਸ਼ਾਇਰੀ ਨਾਲ ਉਹ ਹਮੇਸ਼ਾ ਸਾਡੇ ’ਚ ਬਣੇ ਰਹਿਣਗੇ।
ਮੀਡੀਆ ਅਫ਼ਸਰ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ, ਸ਼੍ਰੀ ਨਿੰਦਰ ਘੁਗਿਆਣਵੀ ਨੇ ਸੁਰਜੀਤ ਪਾਤਰ ਸਬੰਧੀ ਕੁੰਜੀਵਤ ਭਾਸ਼ਣ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਹਰ ਉਸ ਸ਼ਾਇਰ/ਲੇਖਕ ਨੂੰ ਉਨ੍ਹਾਂ ਉਤਸ਼ਾਹਿਤ ਕੀਤਾ ਹੈ, ਜਿਸ ਨੇ ਉਨ੍ਹਾਂ ਕੋਲ ਪਹੁੰਚ ਕੀਤੀ। ਉਨ੍ਹਾਂ ਹਜ਼ਾਰਾਂ ਦੀ ਗਿਣਤੀ ਸ਼ਾਇਰਾਂ ਦੀ ਕਿਤਾਬਾਂ ਦੇ ਮੁੱਖ ਬੰਧ ਲਿਖੇ। ਉਹ ਹਮੇਸ਼ਾ ਅਨਮੋਲ ਲਿਪੀ ’ਚ ਲੈਪਟਾਪ, ਟੈਬ ਤੇ ਭਾਸ਼ਾ ਦੀ ਪ੍ਰਫ਼ੁੱਲਤਾ ਵਾਸਤੇ ਕੁਝ ਨਾ ਕੁਝ ਸਿਰਜਦੇ ਰਹਿੰਦੇ ਸਨ। ਉਹ ਸਮੇਂ-ਸਮੇਂ ’ਤੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਵਾਸਤੇ ਜੋ ਲੇਖਣੀ ਦੇ ਖੇਤਰ ’ਚ ਕਾਰਜ ਕੀਤੇ ਹਨ। ਉਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੇ।
ਜਿਸ ਸੰਜੀਦਗੀ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ, ਉਸ ਨੂੰ ਵਾਰ-ਵਾਰ ਪ੍ਰਣਾਮ ਕਰਨਾ ਚਾਹੀਦਾ ਹੈ
ਉਨ੍ਹਾਂ ਜਿਸ ਸੰਜੀਦਗੀ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਹੈ। ਉਸ ਨੂੰ ਵਾਰ-ਵਾਰ ਪ੍ਰਣਾਮ ਕਰਨਾ ਚਾਹੀਦਾ ਹੈ। ਉਨ੍ਹਾਂ ਸੁਰਜੀਤ ਪਾਤਰ ਹੋਰਾਂ ਦੀ ਸ਼ਾਇਰੀ, ਗੀਤਕਾਰ, ਫ਼ਿਲਮਕਾਰੀ, ਉਨ੍ਹਾਂ ਨਾਲ ਬਤੀਤ ਕੀਤੇ ਪਲਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਦੇ ਜੀਵਨ ਦੇ ਬਹੁਤ ਸਾਰੇ ਅਜਿਹੇ ਪੱਖ ਸਾਹਮਣੇ ਰੱਖੇ, ਜਿਨ੍ਹਾਂ ’ਚ ਉਨ੍ਹਾਂ ਦੀ ਮਾਂ ਬੋਲੀ ਪ੍ਰਤੀ ਸੰਜੀਦਗੀ, ਸੁਨ੍ਹੇਹ, ਮੁਹਬੱਤ, ਤਿਆਗ ਸੁਣ ਕੇ ਕਵੀ ਦਰਬਾਰ ਅੰਦਰ ’ਚ ਸ਼ਾਮਲ ਲੋਕਾਂ ਦੀ ਅੱਖਾਂ ਨਮ ਹੋ ਗਈਆਂ। Faridkot News
ਕਵੀ ਦਰਬਾਰ ਦੀ ਸ਼ੁਰੂਆਤ ਸ਼ਾਇਰ/ਪੇਸ਼ਕਾਰ ਮਨਜਿੰਦਰ ਗੋਲ੍ਹੀ ਨੇ ਤੁਰੰਨਮ ’ਚ ਕੀਤੀ। ਫ਼ਿਰ ਪ੍ਰੋ.ਬੀਰਇੰਦਰ ਸਰਾਂ, ਵਰਿੰਦਰ ਔਲਖ, ਸ਼ਿਵਨਾਥ ਦਰਦੀ, ਧਰਮ ਪ੍ਰਵਾਨਾ, ਜਗਦੀਪ ਹਸਰਤ, ਰਾਜਵੀਰ ਮੱਤਾ, ਸ਼ਾਇਰਾ ਭੁਪਿੰਦਰ ਪਰਵਾਜ਼, ਸ਼ਾਇਰਾ ਮਨ ਮਾਨ, ਗੁਰਪਿਆਰ ਹਰੀ ਨੌਂ, ਕੁਲਵਿੰਦਰ ਵਿਰਕ, ਜੀਤ ਕੰਮੇਆਣਾ, ਜਸਵੀਰ ਸ਼ਰਮਾ ਦੱਦਾਹੂਰ, ਬਲਜਿੰਦਰ ਸਮਾਘ, ਡਾ. ਮਨਜੀਤ ਭੱਲਾ, ਵਤਨਵੀਰ ਜਖ਼ਮੀ ਨੇ ਪਹਿਲੇ ਪੜਾਅ ’ਚ ਦਮਦਾਰ ਸ਼ਾਇਰੀ ਨਾਲ ਹਾਜ਼ਰੀਨ ਦਾ ਵਾਰ-ਵਾਰ ਮਨ ਮੋਹਿਆ।
ਕਵੀ ਦਰਬਾਰ ਦੇ ਦੂਜੇ ਪੜਾਅ ’ਚ ਸ਼ਾਇਰ ਪ੍ਰੀਤ ਭਗਵਾਨ ਨੇ ਦਮਦਾਰ ਆਵਾਜ਼ ’ਚ ‘ਅਸੀਂ ਬੇਰੰਗੇ ਜਿਹੇ’ ਨਾਲ ਸਰੋਤਿਆਂ ਨੂੰ ਕੀਲ੍ਹ ਲਿਆ। ਉਸ ਤੋਂ ਬਾਅਦ ਸ਼ਾਇਰ ਹਰਦੀਪ ਸਿਰਾਜੀ, ਡਾ. ਦਵਿੰਦਰ ਸੈਫ਼ੀ, ਪ੍ਰੀਤ ਜੱਗੀ, ਪਿ੍ਰੰ. ਨਵਰਾਹੀ ਘੁਗਿਆਣਵੀ, ਜਗੀਰ ਸੱਧਰ, ਪ੍ਰੋ. ਰਾਜੇਸ਼ ਮੋਹਨ, ਵਿਜੇ ਵਿਵੇਕ ਨੇ ਇਸ ਕਵੀ ਦਰਬਾਰ ਨੂੰ ਆਪਣੀ ਅਸਰਦਾਰ ਸ਼ਾਇਰੀ ਨਾਲ ਸਿਖ਼ਰਾਂ ਤੇ ਪਹੁੰਚਾ ਦਿੱਤਾ। ਕਰੀਬ ਤਿੰਨ ਘੰਟੇ ਚੱਲੇ ਇਸ ਕਵੀ ਦਰਬਾਰ ਨੂੰ ਫ਼ਰੀਦਕੋਟੀਆਂ ਨੇ ਰੱਜ ਕੇ ਮਾਣਿਆ। Faridkot News
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਬਾਖੂਬੀ ਨਿਭਾਈ
ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਨੇ ਬਾਖੂਬੀ ਨਿਭਾਈ। ਆਪਣੇ ਪ੍ਰਧਾਨਗੀ ਭਾਸ਼ਣ ’ਚ ਇਸ ਕਵੀ ਦਰਬਾਰ ਨੂੰ ਸਫ਼ਲ ਕਰਾਰ ਦਿੰਦਿਆਂ ਸਾਬਕਾ ਮੈਂਬਰ ਲੋਕ ਸਭਾ ਪ੍ਰੋ.ਸਾਧੂ ਸਿੰਘ ਆਪਣੀ ਸ਼ਾਇਰੀ ਦੇ ਕੁਝ ਉੱਤਮ ਨਮੂਨੇ ਪੇਸ਼ ਕੀਤੇ। ਅੰਤ ’ਚ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਨੇ ਸਭ ਦਾ ਧੰਨਵਾਦ ਕੀਤਾ। ਕਵੀ ਦਰਬਾਰ ’ਚ ਸ਼ਾਮਲ ਸਾਰੇ ਮਹਿਮਾਨਾਂ, ਸ਼ਾਇਰਾਂ ਦਾ ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਸਨਮਾਨ ਕੀਤਾ ਗਿਆ। ਇਸ ਕਵੀ ਦਰਬਾਰ ਦੀ ਸਫ਼ਲਤਾ ਲਈ ਜ਼ਿਲਾ ਭਾਸ਼ਾ ਅਫ਼ਸਰ ਮਨਜੀਤ ਪੁਰੀ, ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ, ਸੀਨੀਅਰ ਸਹਾਇਕ ਰਣਜੀਤ ਸਿੰਘ, ਸੇਵਾਦਾਰ ਸੁਖਦੀਪ ਸਿੰਘ ਵਧਾਈ ਦੇ ਪਾਤਰ ਹਨ।
ਇਸ ਮੌਕੇ ਸੇਵਾ ਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜਗਜੀਤ ਸਿੰਘ ਚਾਹਲ, ਇੰਜ. ਬਲਤੇਜ ਸਿੰਘ ਤੇਜੀ ਜੌੜਾ, ਪ੍ਰੋ.ਵਰਿਆਮ ਸਿੰਘ, ਸੇਵਾ ਮੁਕਤ ਪਿ੍ਰੰਸੀਪਲ ਮੇਹਰ ਸਿੰਘ ਸੰਧੂ, ਲੈਕਚਰਾਰ ਹਰਮੇਲ ਸਿੰਘ, ਪਿ੍ਰਤਪਾਲ ਸਿੰਘ ਸੰਧੂ,ਸਾਹਿਤਕਾਰ ਲਾਲ ਸਿੰਘ ਕਲਸੀ, ਸਟੇਟ ਐਵਾਰਡੀ ਜਸਵਿੰਦਰਪਾਲ ਸਿੰਘ ਮਿੰਟੂ, ਸੇਵਾ ਮੁਕਤ ਪਿ੍ਰੰਸੀਪਲ ਕਿ੍ਰਸ਼ਨ ਲਾਲ, ਮੰਚ ਸੰਚਾਲਕ ਪਵਨ ਸ਼ਰਮਾ, ਲੋਕ ਗਾਇਕ ਪਾਲ ਸਿੰਘ ਰਸੀਲਾ,ਪੰਜਾਬ ਪੁਲਿਸ ਤੋਂ ਜਸਪਾਲ ਸਿੰਘ ਪਾਲੀ, ਏ.ਐਸ.ਆਈ ਮੰਗਲ ਦਾਸ, ਸਮੇਤ ਵੱਡੀ ਗਿਣਤੀ ’ਚ ਨੌਜਵਾਨ ਅਤੇ ਅਧਿਆਪਕ ਹਾਜ਼ਰ ਸਨ। ਇਸ ਪ੍ਰੋਗਰਾਮ ਦੀ ਕਲਾਤਮਿਕ ਫ਼ੋਟੋਕਾਰੀ ਪਾਲੀ ਸਟੂਡੀਓ ਫ਼ਰੀਦਕੋਟ ਵੱਲੋਂ ਕੀਤੀ ਗਈ।