ਦੇਸ਼ ਦੇ ਕਈ ਸ਼ਹਿਰਾਂ ’ਚ ਪੈਟਰੋਲ ਦਾ ਰੇਟ 100 ਤੋਂ ਪਾਰ

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਤੇਜ਼ੀ ਜਾਰੀ

ਤੇਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ ਸੜਕ ’ਤੇ ਉੱਤਰੀ ਕਾਂਗਰਸ

ਨਵੀਂ ਦਿੱਲੀ  (ਸੱਚ ਕਹੂੰ ਨਿਊਜ਼) । ਦੇਸ਼ ਦੇ ਕਈ ਸ਼ਹਿਰਾਂ ’ਚ ਪੈਟਰੋਲ ਦੇ ਰੇਟ 100 ਤੋਂ ਪਾਰ ਹੋ ਗਏ ਹਨ ਪਰ ਸਰਕਾਰ ਕੋਈ ਚਿੰਤਤ ਨਜ਼ਰ ਨਹੀਂ ਆ ਰਹੀ ਹੈ । ਦੱਸਿਆ ਜਾਂਦਾ ਹੈ ਕਿ ਸਰਕਾਰ ਨੂੰ ਪੈਟਰੋਲ ਤੇ ਡੀਜ਼ਲ ਦੇ ਟੈਕਸ ਤੋਂ ਕਾਫੀ ਮੁਨਾਫਾ ਹੁੰਦਾ ਹੈ ਜਦੋਂ ਕਿ ਕੌਮਾਂਤਾਰੀ ਬਾਜ਼ਾਰ ’ਚ ਕੱਚੇ ਤੇਲ ’ਚ ਨਰਮੀ ਦੇ ਬਾਵਜੂਦ ਘਰੇਲੂ ਪੱਧਰ ’ਤੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਦਾ ਰੱਖ ਲਗਾਤਾਰ 12ਵੇਂ ਦਿਨ ਵੀ ਬਣਿਆ ਰਿਹਾ । ਸ਼ਨਿੱਚਰਵਾਰ ਨੂੰ ਰਾਜਧਾਨੀ ਦਿੱਲੀ ’ਚ ਪੈਟਰੋਲ 39 ਪੈਸੇ ਵਧ ਕੇ 90.58 ਰੁਪਏ ਪ੍ਰਤੀ ਲੀਟਰ ’ਤੇ ਅਤੇ ਡੀਜਨ 37 ਪੈਸੇ ਵਧ ਕੇ 80.97 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ। ਪੈਟਰੋਲ-ਡੀਜਲ ਦੀਆਂ ਵਧਦੀਆਂ ਕੀਮਤਾਂ ਨਾਲ ਮਹਿੰਗਾਈ ’ਤੇ ਅਸਰ ਹੋਇਆ ਹੈ, ਜਿਸ ਨਾਲ ਆਮ ਜਨਤਾ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਕਿਹਾ ਕਿ ਹੁਣ ਲੋਕਾਂ ਨੂੰ ਬਦਲਵੇਂ ਬਾਲਣਾਂ ਵੱਲ ਜਾਣਾ ਚਾਹੀਦਾ ਹੈ। ਸੂਬੇ ਤੇ ਕੇਂਦਰ ਦੇ ਸਾਰੇ ਕਰਮਚਾਰੀਆਂ ਲਈ ਇਲੈਕਟ੍ਰਿਕ ਵਾਹਨਾਂ ਦੇ ਇਸਤੇਮਾਲ ਨੂੰ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ । ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀ ਬੇਕਾਬੂ ਹੁੰਦੀਆਂ ਕੀਮਤਾਂ ਖਿਲਾਫ ਸ਼ਨਿੱਚਰਵਾਰ ਨੂੰ ਭਾਰਤੀ ਯੂਥ ਕਾਂਗਰਸ ਦੇ ਵਰਕਰਾਂ ਨੇ ਦਿੱਲੀ ’ਚ ਪੈਟਰੋਲੀਅਮ ਮੰਤਰਾਲੇ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦਰਜ਼ਨਾਂ ਯੂਥ ਕਾਂਗਰਸ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ।
ਮੀਡੀਆ ਰਿਪੋਰਟ ਅਨੁਸਾਰ ਸਰਕਾਰ ਨੂੰ ਮੌਜੂਦਾ ਵਿੱਤ ਸਾਲ ’ਚ ਪੈਟਰੋਲ ਤੇ ਡੀਜਲ ’ਤੇ ਐਕਸਾਈਡ ਡਿਊਟੀ ਤੋਂ 3.49 ਲੱਖ ਕਰੋੜ ਰੁਪਏ ਹਾਸਲ ਹੋਣਗੇ। ਇਹ ਵਿੱਤ ਸਾਲ 2020-21 ਦੇ ਬਜ਼ਟ ਅਨੁਮਾਨ 2.49 ਲੱਖ ਕਰੋੜ ਰੁਪਏ ਤੋਂ 39.3 ਫੀਸਦੀ ਜਾਂ ਕਰੀਬ 97, 600 ਕਰੋੜ ਰੁਪਏ ਜ਼ਿਆਦਾ ਹੋਵੇਗਾ । ਭਾਵ ਪੈਟਰੋਲ ਤੇ ਡੀਜਲ ’ਤੇ ਟੈਕਸ ਨਾਲ ਸਰਕਾਰ ਨੂੰ ਕੋਰੋਨਾ ਕਾਲ ਦੇ ਬਾਵਜੂਦ ਇਸ ਸਾਲ ਜ਼ਬਰਦਸਤ ਕਮਾਈ ਹੋਣ ਵਾਲੀ ਹੈ।

ਬਾਕੀ ਟੈਕਸ ’ਚ ਕਮੀ ਦੀ ਭਰਪਾਈ

ਦੂਜੇ ਪਾਸੇ ਕੋਰੋਨਾ ਸੰਕਟ ਦੀ ਵਜ੍ਹਾ ਨਾਲ ਇਸ ਵਿੱਤ ਸਾਲ ’ਚ ਕੇਂਦਰ ਸਰਕਾਰ ਦੇ ਜੀਐੱਸਟੀ ਕੁਲੈਕਸ਼ਨ ਤੇ ਕਸਟਮ ਡਿਊਟੀ ਭਾਵ ਸਰਹੱਦੀ ਟੈਕਸ ਇਕੱਠਾ ਕਰਨ ’ਚ ਭਾਰੀ ਕਮੀ ਆਉਣ ਵਾਲੀ ਹੈ। ਇੱਕ ਅਨੁਮਾਨ ਅਨੁਸਾਰ ਜੀਐੱਸਟੀ ਇਕੱਠਾ ਕਰਨ ’ਚ 25.7 ਫੀਸਦੀ ਕਸਟਮ ਡਿਊਟੀ ’ਚ 18.8 ਫੀਸਦੀ ਦੀ ਗਿਰਾਵਟ ਆ ਸਕਦੀ ਹੈ ਭਾਵ ਜੀਐੱਸਟੀ ਅਨੁਮਾਨ ਅਨੁਸਾਰ 1.49 ਲੱਖ ਕਰੋੜ ਰੁਪਏ ਘੱਟ ਤੇ ਕਸਟਮ ਡਿਊਟੀ ਅਨੁਮਾਨ ਤੋਂ 26, 000 ਕਰੋੜ ਰੁਪਏ ਘੱਟ ਮਿਲ ਸਕਦੀ ਹੈ ਤਾਂ ਸ਼ਾਇਦ ਇਹੀ ਵਜ੍ਹਾ ਹੈ ਕਿ ਸਰਕਾਰ ਪੈਟਰੋਲ-ਡੀਜ਼ਲ ’ਤੇ ਟੈਕਸ ਘਟਾਉਣ ਦੇ ਰੋਂਅ ’ਚ ਨਹੀਂ ਦਿਸ ਰਹੀ ਯਾਨੀ ਸਰਕਾਰ ਜੀਐੈੱਸਟੀ ਤੇ ਹੋਰ ਟੈਕਸ ਦੀ ਪ੍ਰਾਪਤੀ ’ਚ ਆਉਣ ਵਾਲੀ ਕਮੀ ਦੀ ਭਰਪਾਈ ਪੈਟਰੋਲ-ਡੀਜ਼ਲ ਦੇ ਟੈਕਸ ਤੋਂ ਕਰਨਾ ਚਾਹੁੰਦੀ ਹੈ।

24 ਦਿਨਾਂ ’ਚ 06.77 ਰੁਪਏ ਹੋਇਆ ਮਹਿੰਗਾ

ਨਵਾਂ ਸਾਲ ਪੈਟਰੋਲੀਅਮ ਈਂਧਨ ਲਈ ਵਧੀਆ ਨਹੀਂ ਰਿਹਾ ਹੈ ਜਨਵਰੀ ਤੇ ਫਰਵਰੀ ’ਚ ਹੁਣ ਤੱਕ ਕੁੱਲ ਮਿਲਾ ਕੇ 24 ਦਿਨ ਹੀ ਪੈਟਰੋਲ ਮਹਿੰਗਾ ਹੋਇਆ, ਪਰ ਇੰਨੇ ਦਿਨਾਂ ’ਚ ਹੀ ਇਹ 06.77 ਰੁਪਏ ਮਹਿੰਗਾ ਹੋ ਗਿਆ ਹੈ । ਪੈਟਰੋਲ ਨਾਲ ਡੀਜਲ ਦੀਆਂ ਕੀਮਤਾਂ ਵੀ ਰਿਕਾਰਡ ਬਣਾਉਣ ਦੇ ਰਾਹ ’ਤੇ ਹਨ ਨਵੇਂ ਸਾਲ ’ਚ 24 ਦਿਨਾਂ ਦੌਰਾਨ ਹੀ ਡੀਜ਼ਲ 07.10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ
। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨਾਲ ਆਮ ਜਨਤਾ ਸਤਾਇਆ ਹੈ ਇਹ ਕੇਂਦਰ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਦਾ ਨਤੀਜਾ ਹੈ।
ਅਸ਼ੋਕ ਗਹਿਲੋਤ,
ਮੁੱਖ ਮੰਤਰੀ ਰਾਜਸਥਾਨ
ਇਹ ਅਫਸੋਸ ਜਨਕ ਮੁੱਦਾ ਹੈ ਤੇ ਕੀਮਤਾਂ ’ਚ ਕਮੀ ਤੋਂ ਇਲਾਵਾ ਕੋਈ ਵੀ ਜਵਾਬ ਲੋਕਾਂ ਨੂੰ ਸੰਤੁਸ਼ਟ ਨਹੀਂ ਕਰ ਸਕਦਾ । ਕੇਂਦਰ ਤੇ ਸੂਬੇ ਦੋਵਾਂ ਨੂੰ ਖਪਤਕਾਰਾਂ ਲਈ ਉਚਿਤ ਪੱਧਰ ’ਤੇ ਖੁਦਰਾ ਈਂਧਨ ਮੁੱਲ ’ਚ ਕਮੀ ਲਿਆਉਣ ਲਈ ਗੱਲ ਕਰਨੀ ਚਾਹੀਦੀ ਹੈ।                      ਸੀਤਾ ਰਮਨ, ਵਿੱਤ ਮੰਤਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.