ਕਪੂਰਥਲਾ ’ਚ ਲੋਕ ਮਿਲਣੀ ਪ੍ਰੋਗਰਾਮ ’ਚ ਪਹੁੰਚੇ ਮੁੱਖ ਮੰਤਰੀ ਮਾਨ

Punjab News
ਕਪੂਰਥਲਾ ’ਚ ਲੋਕ ਮਿਲਣੀ ਪ੍ਰੋਗਰਾਮ ’ਚ ਪਹੁੰਚੇ ਮੁੱਖ ਮੰਤਰੀ ਮਾਨ

ਕਪੂਰਥਲਾ। ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਵਿਖੇ ਲੋਕ ਮਿਲਣੀ ਪ੍ਰੋਗਰਾਮ ਕਪੂਰਥਲਾ ’ਚ ਪਹੁੰਚੇ। ਲੋਕ ਮਿਲਣੀ ਪ੍ਰੋਗਰਾਮ ’ਚ ਸ਼ਿਰਕਤ ਕਰਨ ’ਤੇ ਪਾਰਟੀ ਵਰਕਰਾਂ ਨੇ ਮੁੱਖ ਮੰਤਰੀ ਮਾਨ ਦਾ ਨਿੱਘਾ ਸਵਾਗਤ ਕੀਤਾ। ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਪਾਰਟੀ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ‘ਚ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਂਝੇ ਦੇ ਕ੍ਰਾਂਤੀਕਾਰੀ ਲੋਕਾਂ ਦਾ ਧੰਨਵਾਦ। Punjab News

ਉਨਾਂ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ ਦਾ ਕਿਸੇ ਵੀ ਕਰੰਸੀ ‘ਚ ਕੋਈ ਮੁੱਲ ਨਹੀਂ ਹੈ… ਲੋਕਾਂ ਦੇ ਇਸ ਭਾਰੀ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਉਹ 3 ਪੀੜ੍ਹੀਆਂ ਬਰਬਾਦ ਕਰਨ ਵਾਲੇ ਅਕਾਲੀ, ਕਾਂਗਰਸੀਆਂ ਅਤੇ ਬੀਜੇਪੀ ਵਾਲਿਆਂ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਤੁਸੀਂ ਵੱਡੀ ਗਿਣਤੀ ’ਚ ਆਏ ਹੋ। ਦੂਜੀ ਪਾਰਟੀਆਂ ਨੂੰ ਬੰਦੇ ਨਹੀਂ ਮਿਲ ਰਹੇ। ਦਿਹਾੜੀ ’ਤੇ ਲਿਆਉਣੇ ਪੈਂਦੇ ਹਨ, ਉਹ ਵੀ 400 ਰੁਪਏ ਦੇ ਕੇ।  Punjab News

ਇਹ ਵੀ ਪੜ੍ਹੋ: Rajasthan Weather: ਦੇਸ਼ ਦਾ ਸਭ ਤੋਂ ਗਰਮ ਰਾਜਸਥਾਨ ਦਾ ਇਹ ਸ਼ਹਿਰ, 50 ਡਿਗਰੀ ਪਹੁੰਚਿਆ ਪਾਰਾ, ਜਾਣੋ

ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਦਾ ਬੁਰਾ ਹਾਲ ਉਹ ਆਪਸ ’ਚ ਲੜ ਰਹੇ ਹਨ। ਪੰਜਾਬ ’ਚ ਇੱਕੋ ਹੀ ਪਾਰਟੀ ਹੈ ਜੋ ਆਪਸ ’ਚ ਨਹੀਂ ਲੜ ਰਹੀ ਉਹ ਹੈ ਆਮ ਆਦਮੀ ਪਾਰਟੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀ ਇੱਕ ਜੂਨ ਨੂੰ ਵੱਧ ਤੋਂ ਵੱਧ ਲੋਕਾਂ ਵੋਟਾਂ ਪੁਆਣੀਆਂ ਹਨ। ਚੌਥੇ ਨੰਬਰ ਦਾ ਬਟਨ ਹੈ, ਆਉਣਾ ਆਪਾਂ ਪਹਿਲੇ ਨੰਬਰ ’ਤੇ ਹੈ। ਜਿਹੜੀ ਵੋਟ ਪੈ ਗਈ ਸਮਝੋ ਭਗਵੰਤ ਮਾਨ, ਕੇਜਰੀਵਾਲ ਨੂੰ ਪੈ ਗਈ। ਤੁਸੀ ਚਾਰ ਨੰਬਰ ਦਾ ਬਟਨ ਦਬਾਉਣਾ ਹੈ ਕਿਉਂਕਿ ਵੋਟ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ। ਕੰਮ ਤਾਂ ਆਪ ਸਰਕਾਰ ਨੇ ਕਰਨੇ ਹਨ, ਅਗਲੇ ਤਿੰਨ ਸਾਲਾਂ ਆਪ ਕੋਲ ਹਨ। ਉਪਰ ਸਰਕਾਰ ਆਪਣੀ ਬਣ ਰਹੀ ਹੈ, ਜਦੋਂ ਸੈਂਟਰ ਸਰਕਾਰ ’ਚ ਪੰਜਾਬ ਦਾ ਹਿੱਸਾ ਪਵੇਗਾ ਤਾਂ ਸੈਂਟਰ ਸਰਕਾਰ ਦੀ ਹਿੰਮਤ ਨਹੀਂ ਕੀ ਪੰਜਾਬ ਦਾ ਇੱਕ ਪੈਸਾ ਵੀ ਰੋਕ ਸਕਣ।