ਕਿਹਾ, ਜਲੰਧਰ ਨੂੰ ਸਪੋਰਟਸ ਦਾ ਹੱਬ ਬਣਾਵਾਂਗੇ
(ਸੱਚ ਕਹੂੰ ਨਿਊਜ਼) ਜਲੰਧਰ। ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਪਹੁੰਚੇ। ਉੁਨਾਂ ਨੇ ਬੂਟਾ ਮੰਡੀ ’ਚ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਰਟ ਭੀਮ ਰਾਓ ਅੰਬੇਡਕਰ (Bhim Rao Ambedkar) ਨੂੰ ਉਨ੍ਹਾਂ ਦੀ ਜੈਅੰਤੀ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਮੁੱਖ ਮੰਤਰੀ ਨੇ ਡਾ. ਬੀ. ਆਰ. ਅੰਬੇਡਕਰ ਜੀ ਨੂੰ ਸ਼ਰਧਾਂਜਲੀ ਦਿੱਤੀ ਤੇ ਉਨਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਕਿਹਾ। ਉਨਾਂ ਨੇ ਜਲੰਧਰ ਵਾਸੀਆਂ ਨੂੰ ਤੋਹਫਾ ਦਿੰਦਿਆਂ ਕਿਹਾ ਕਿ ਇੱਥੇ ਬਹੁਤ ਵੱਡੀ ਸਪੋਰਟਸ ਯੂਨੀਵਰਸਿਟੀ ਬਣਾਵਾਂਗੇ ਤੇ ਉਹ ਡਾ. ਭੀਮ ਰਾਓ ਅੰਬੇਡਕਰ ਦੇ ਨਾਂਅ ’ਤੇ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਸਮਤੇ ਹੋਰਨਾਂ ਵਿਰੋਧੀਆਂ ਪਾਰਟੀ ਨੂੰ ਵੀ ਰਗੜੇ ਲਾਏ।
ਸੰਵਿਧਾਨ ਨਾਲ ਹੋ ਰਹੀ ਹੈ ਛੇੜਛਾੜ ਇਸ ਨੂੰ ਬਚਾਉਣ ਦੀ ਲੋੜ
ਮੁੱਖ ਮੰਤਰੀ ਨੇ ਕਿਹਾ ਕਿ ਡਾ. ਭੀਣ ਰਾਓ ਅੰਬੇਡਕਰ (Bhim Rao Ambedkar) ਨੇ ਦੇਸ਼ ਨੂੰ ਡੈਮੋਕ੍ਰੇਸੀ ਦਿੱਤੀ ਹੈ। ਉਨਾਂ ਦੇ ਦਿੱਤੇ ਸੰਵਿਧਾਨ ਨਾਲ ਹੁਣ ਛੇੜਛਾੜ ਹੋ ਰਹੀ ਹੈ। ਇਸ ਨੂੰ ਬਚਾਉਣ ਦੀ ਲੋੜ ਹੈ। ਦੇਸ਼ ਦੇ ਸੰਵਿਧਾਨ ਨੂੰ ਆਪਣਿਆਂ ਤੋਂ ਹੀ ਤੋ ਖਤਰਾ ਹੈ। ਸੰਵਿਧਾਨ ਬਚਿਆ ਹੈ ਤਾਂ ਸਮਝੋ ਦੇਸ਼ ਬਚਿਆ ਹੈ। ਮੁੱਖ ਮੰਤਰੀ ਨੇ ਕਿਹਾ ਸੂਬੇ ’ਚ ਵੱਡੇ-ਵੱਡੇ ਚਿਹਰੇ ਇਸ ਵਾਰੀ ਚੋਣਾਂ ਹਾਰੇ ਹਨ। ਉਨਾਂ ਨੂੰ ਹਰਾਉਣ ਲਈ ਲੋਕਾਂ ਨੂੰ ਸੰਵਿਧਾਨ ਨੇ ਮੌਕਾ ਦਿੱਤਾ ਹੈ।
ਉਨਾਂ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਬਾਬਾ ਸਾਹਿਬ ਕੋਲ ਪੈਸੇ ਖਤਮ ਹੋ ਗਏ ਸਨ ਤੇ ਉਨਾਂ ਨੂੰ ਆਪਣੀ ਪੜ੍ਹਾਈ ਵਿਦੇਸ਼ ’ਚ ਛੱਡਣੀ ਪਈ ਸੀ ਅਤੇ ਫਿਰ ਬਾਅਦ ’ਚ ਵਾਪਸ ਆ ਕੇ ਪੈਸਾ ਕਮਾ ਕੇ ਮੁੜ ਫਿਰ ਵਿਦੇਸ਼ ’ਚ ਪੜ੍ਹਾਈ ਕੀਤੀ। ਬਾਬਾ ਸਾਹਿਬ ਪੱਛੜੇ ਲੋਕਾਂ ਤੇ ਗਰੀਬਾਂ ਦੇ ਮਸੀਹਾ ਸਨ। ਮੱਖ ਮੰਤਰੀ ਨੇ ਕਿਹਾ ਕਿ ਜਿਹੜੇ ਮਸ਼ੂਹਰ ਹੋ ਜਾਂਦੇ ਹਨ ਤਾਂ ਕਈ ਮਾਪੇ ਆਪਣੇ ਬੱਚਿਆਂ ਦੇ ਨਾਂਅ ਬਾਬਾ ਸਾਹਿਬ ਦੇ ਨਾਂਅ ’ਤੇ ਰੱਖ ਲੈਂਦੇ ਹਨ। ਇਸੇ ਤਰ੍ਹਾਂ ਮੇਰੇ ਪਿੰਡ ’ਚ ਵੀ 4-5 ਬੱਚਿਆਂ ਦੇ ਨਾਂਅ ਭੀਮ ਹਨ।
ਜਲੰਧਰ ਨਾਲ ਮੇਰਾ ਡੂੰਘਾ ਨਾਤਾ ਰਿਹਾ ਹੈ : ਭਗਵੰਤ ਮਾਨ
ਮੱਖ ਮੰਤਰੀ ਨੇ ਕਿਹਾ ਕਿ ਜਲੰਧਰ ਨਾਲ ਉਨਾਂ ਦਾ ਡੂੰਘਾ ਨਾਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ’ਚ ਕਈ ਖੂਬੀਆਂ ਹਨ ਤੇ ਇਹ ਇਤਿਹਾਸਕ ਸ਼ਹਿਰ ਹੈ। ਹਾਕੀ ਦਾ ਮੱਕਾ ਹੈ। ਜਲੰਧਰ ਦੀਆਂ ਗੇਂਦਾਂ ਨਾਲ ਧਰੁਦਰ ਆਊਟ ਹੁੰਦੇ ਹਨ। ਜਲੰਧਰ ਦੇ ਬੱਲੇ ਨਾਲ ਹੀ ਵੱਡੇ-ਵੱਡੇ ਖਿਡਾਰੀ ਚੌਕੇ-ਛੱਕੇ ਲਾਉਂਦੇ ਹਨ। ਉਨਾਂ ਕਿਹਾ ਕਿ ਜਲੰਧਰ ’ਚ ਸਪੋਰਟਸ ਯੂਨੀਵਰਸਿਟੀ ਬਣਾਈ ਜਾਵੇਗੀ। ਲੰਦਨ ਤੋਂ ਮਾਹਿਰ ਆ ਕੇ ਖੇਡ ਯੂਨੀਵਰਸਿਟੀ ਬਣਾਉਣ ’ਚ ਮੱਦਦ ਕਰਨਗੇ। ਖੇਡ ਦੀ ਵਜ੍ਹਾ ਨਾਲ ਹੀ ਭੱਜੀ ਨੂੰ ਅਸੀਂ ਰਾਜ ਸਭਾ ਭੇਜਿਆ ਹੈ। ਜਲੰਧਰ ਨੂੰ ਸਪੋਰਟਸ ਹਬ ਬਣਾਵਾਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ