ਹਰਿਆਣਾ ‘ਚ ਕੋਰੋਨਾ ਮਰੀਜ਼ਾਂ ‘ਚ ਆਈ ਕਮੀ, ਸਿਰਫ਼ 108 ਮਾਮਲੇ ਬਚੇ

Corona Active

ਹਰਿਆਣਾ ‘ਚ ਕੋਰੋਨਾ ਮਰੀਜ਼ਾਂ ‘ਚ ਆਈ ਕਮੀ, ਸਿਰਫ਼ 108 ਮਾਮਲੇ ਬਚੇ

ਚੰਡੀਗੜ੍ਹ। ਹਰਿਆਣਾ ‘ਚ ਕੋਰੋਨਾ ਮਰੀਜ਼ਾਂ ਦੇ ਮਾਮਲਿਆਂ ‘ਚ ਵੱਡੀ ਕਮੀ ਆਉਣ ਲੱਗੀ ਹੈ। ਰਾਜ ‘ਚ ਕੋਰੋਨਾ ਪ੍ਰਭਾਵਿਤ ਦਾ ਅੱਜ ਕੇਵਲ ਇੱਕ ਮਾਮਲਾ ਗੁਰੂਗ੍ਰਾਮ ਤੋਂ ਆਇਆ ਜਿਸ ਕਾਰਨ ਰਾਜ ‘ਚ ਹੁਣ ਕੁਲ ਮਾਮਲੇ ਵਧ ਕੇ 252 ਹੋ ਗਏ ਹਨ। ਉਥੇ ਇਨ੍ਹਾਂ ‘ਚੋਂ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 142 ਮਰੀਜ ਸਿਹਤਮੰਦ ਹੋ ਕੇ ਘਰ ਜਾ ਚੁੱਕੇ ਹਨ। ਇਸ ਤਰ੍ਹਾਂ ਰਾਜ ‘ਚ ਕੋਰੋਨਾ ਪ੍ਰਭਾਵਿਤ ਹੁਣ ਤੱਕ 108 ਰਹਿ ਗਏ ਹਨ। ਰਾਜ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੁਆਰਾ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅੱਜ ਇੱਥੇ ਜਾਰੀ ਇੱਕ ਬੁਲੇਟਿਨ ‘ਚ ਇਹ ਜਾਣਕਾਰੀ ਦਿੱਤੀ ਗਈ। ਰਾਜ ‘ਚ ਕੋਰੋਨਾ ਪ੍ਰਭਾਵਿਤ ਦਾ ਗੁਰੂਗ੍ਰਾਮ ਤੋਂ ਇੱਕ ਮਾਮਲਾ ਸਾਹਮਣੇ ਆਇਆ।

ਰਾਜ ‘ਚ ਵਿਦੇਸ਼ ਤੋਂ ਵਾਪਸ ਆਏ ਲੋਕਾਂ ਦੀ ਪਹਿਚਾਣ ਦਾ ਅੰਕੜਾ ਹੁਣ ਤੱਕ 32039 ਤੱਕ ਪਹੁੰਚ ਗਿਆ ਹੈ ਜਿਨ੍ਹਾਂ ‘ਚ 16611 ਲੋਕਾਂ ਨੇ ਕੁਆਰੰਟੀਨ ਸਮਾਂ ਪੂਰਾ ਕਰ ਲਿਆ ਹੈ ਅਤੇ ਬਾਕੀ 15428 ਨਿਗਰਾਨੀ ਹੇਠ ਹੈ। ਹੁਣ ਤੱਕ 14560 ਕੋਰੋਨਾ ਪ੍ਰਭਾਵਿਤਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। 2069 ਸੈਂਪਲ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। 252 ਪਾਜ਼ਿਟਵ ਮਰੀਜ਼ਾਂ ‘ਚ 142 ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰਾਜ ‘ਚ ਕੋਰੋਨਾ ਕਾਰਨ ਹੁਣ ਕਰਨਾਲ ਅਤੇ ਰੋਹਤਕ ‘ਚ ਦੋ ਮੌਤਾਂ ਹੋਣ ਦੀ ਪੁਸ਼ਟੀ ਬੁਲੇਟਿਨ ‘ਚ ਕੀਤੀ ਗਈ ਹੈ। ਹਲਾਂਕਿ ਇਨ੍ਹਾਂ ਇਲਾਵਾ ਅਮਬਾਲਾ ਨਿਵਾਸੀ ਕੋਰੋਨਾ ਮਰੀਜ ਦੀ ਚੰਡੀਗੜ੍ਹ ਦੇ ਪੀਜੀਆਈ ‘ਚ ਅਤੇ ਹਰਿਆਣਾ ਨਿਵਾਸੀ ਇੱਕ ਪਿਲਸ ਕਰਮੀ ਦੀ ਦਿੱਲੀ ‘ਚ ਮੌਤ ਹੋਈ ਹੈ। ਜਿਸ ਦਾ ਬੁਲੇਟਿਨ ‘ਚ ਕੋਈ ਜਿਕਰ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।