ਜਦੋਂ ਤੱਕ ਸੂਰਜਮੁਖੀ ‘ਤੇ MSP ਤੇ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਧਰਨਾ ਜਾਰੀ ਰਹੇਗਾ Farmers Protest
(ਸੱਚ ਕਹੂੰ ਨਿਊਜ਼) ਕਰੂਕਸ਼ੇਤਰ। ਸੂਰਜਮੁਖੀ ‘ਤੇ MSP ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ ਜਾਰੀ ਹੈ। ਹੁਣ ਇੱਕ ਵਾਰ ਫਿਰ ਅੰਦਲੋਨ ਤੇਜ਼ ਹੁੰਦਾ ਦਿਸ ਰਿਹਾ ਹੈ। ਹਰਿਆਣਾ ‘ਚ ਸੂਰਜਮੁਖੀ ‘ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਭਾਜਪਾ-ਜੇਜੇਪੀ ਸਰਕਾਰ ਅਤੇ ਕਿਸਾਨ ਸੰਗਠਨ ਆਹਮੋ-ਸਾਹਮਣੇ ਹੋ ਗਏ ਹਨ। ਕੁਰੂਕਸ਼ੇਤਰ ‘ਚ ਕਿਸਾਨਾਂ ਨੇ ਟੈਟ ਗੱਡ ਲਏ ਹਨ ਤੇ ਸੋਮਵਾਰ ਦੁਪਹਿਰ 2 ਵਜੇ ਤੋਂ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਜਾਮ ਲਗਾ ਦਿੱਤਾ ਹੈ। (Farmers Protest)
ਇਹ ਵੀ ਪੜ੍ਹੋ : ਰੋਡਵੇਜ ਨੇ ਇਨ੍ਹਾਂ ਸ਼ਹਿਰਾਂ ਨੂੰ ਦਿੱਤੀ ਖੁਸ਼ਖਬਰੀ
ਕਿਸਾਨਾਂ ਨੇ ਹਾਈਵੇਅ ’ਤੇ ਹੀ ਰਾਤ ਕੱਟੀ। 10 ਵਜੇ ਦੇ ਅਲਟੀਮੇਟਮ ਤੋਂ ਬਾਅਦ ਕਿਸਾਨਾਂ ਨੇ ਆਪਣੇ ਟੈਂਟ ਗੱਡ ਦਿੱਤੇ। ਕਿਸਾਨਾਂ ਨੇ ਕਿਹਾ- ਸੂਰਜਮੁਖੀ ‘ਤੇ MSP ਦਾ ਐਲਾਨ ਕੀਤਾ ਜਾਵੇ ਅਤੇ ਗੁਰਨਾਮ ਚਡੂਨੀ ਸਮੇਤ ਹੋਰ ਕਿਸਾਨ ਆਗੂਆਂ ਨੂੰ ਰਿਹਾਅ ਕੀਤਾ ਜਾਵੇ। ਅਤੇ ਦੁਪਹਿਰ ਸਮੇਂ ਐਸ.ਪੀ ਸੁਰਿੰਦਰ ਭੋਰੀਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਚਡੂਨੀ ਯੂਨੀਅਨ ਨਾਲ ਸਬੰਧਤ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਐਸਪੀ ਨੇ ਕਿਹਾ- ਜਲਦ ਹੀ ਮਾਮਲਾ ਸੁਲਝਾ ਲਿਆ ਜਾਵੇਗਾ। (MSP Sunflower)
ਕੀ ਹੈ ਮਾਮਲਾ (Farmers Protest)
ਹਰਿਆਣਾ ਸਰਕਾਰ ਨੇ ਭਾਵੰਤਰ ਯੋਜਨਾ ਤਹਿਤ ਸੂਰਜਮੁਖੀ ਖਰੀਦਣ ਦਾ ਐਲਾਨ ਕੀਤਾ ਸੀ। ਜਿਸ ਵਿੱਚ ਸਰਕਾਰ ਮਾਰਕੀਟ ਰੇਟ ‘ਤੇ ਖਰੀਦ ਵਿੱਚ ਹੋਏ ਨੁਕਸਾਨ ਦੀ ਭਰਪਾਈ ਕਰੇਗੀ। ਪਰ, ਕਿਸਾਨ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਸਰਕਾਰ ਨਾਲ ਗੱਲਬਾਤ ਵੀ ਕੀਤੀ ਗਈ ਸੀ ਪਰ ਅਸਫਲ ਰਹੀ। ਇਸ ਤੋਂ ਬਾਅਦ 6 ਜੂਨ ਨੂੰ ਕਿਸਾਨਾਂ ਨੇ ਜੰਮੂ-ਦਿੱਲੀ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ।