ਘੱਗਾ ਦੇ ਨਾਮ ਚਰਚਾ ਘਰ ’ਚ ਸਾਧ-ਸੰਗਤ ਨੇ ਲਹਿਰਾਇਆ ਤਿਰੰਗਾ, ਕੀਤਾ ਸਲੂਟ

MSG-Tricolour-696x385

ਸਾਧ-ਸੰਗਤ ਨੇ ਲਹਿਰਾਇਆ ਤਿਰੰਗਾ, ਕੀਤਾ ਸਲੂਟ

(ਮਨੋਜ ਗੋਇਲ) ਘੱਗਾ /ਬਾਦਸ਼ਾਹਪੁਰ । ਡੇਰਾ ਸੱਚਾ ਸੌਦਾ ਬਲਾਕ ਘੱਗਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਨਾਮ ਚਰਚਾ ਘਰ ਘੱਗਾ ਵਿਖੇ ਤਿਰੰਗਾ ਝੰਡਾ ਲਹਿਰਾ ਕੇ ਸਲੂਟ ਕੀਤਾ ।ਇਸ ਮੌਕੇ ਉਨ੍ਹਾਂ ਨੇ ਦੇਸ਼ ਪ੍ਰੇਮ ਦੇ ਗੀਤ ਜੀਏਂਗੇ ਮਰੇਂਗੇ ਮਰ ਮੀਟੇਂਗੇ ਦੇਸ਼ ਕੇ ਲੀਏ ਅਤੇ ਰਾਸ਼ਟਰੀ ਗੀਤ ਗਾ ਕੇ ਤਿਰੰਗਾ ਲਹਿਰਾਇਆ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹਰ ਘਰ ਚਲਾਈ ਤਿਰੰਗਾ ਮੁਹਿੰਮ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ ਤੇ ਘਰਾਂ ਦੀਆਂ ਛੱਤਾਂ ਉੱਪਰ ਤਿਰੰਗੇ ਝੰਡੇ ਝੂਲਦੇ ਦਿਖਾਈ ਦੇਣ ਲੱਗੇ ਹਨ। ਸਾਡੇ ਦੇਸ਼ ਦੀ ਆਨ,ਬਾਨ ਤੇ ਸ਼ਾਨ ਤਿਰੰਗਾ ਝੰਡਾ ਘੱਗਾ ਦੇ ਸਥਾਨਕ ਨਾਮ ਚਰਚਾ ਘਰ ਅੰਦਰ ਡੇਰਾ ਸ਼ਰਧਾਲੂਆਂ ਤੇ ਜ਼ਿੰਮੇਵਾਰਾਂ ਵੱਲੋਂ ਲਹਿਰਾਇਆ ਗਿਆ ਤੇ ਸਲੂਟ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਦੇ ਜ਼ਿੰਮੇਵਾਰਾਂ ਨੇ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦੀ ਘੁਲਾਟੀਆਂ ਵੱਲੋਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਗਈਆਂ ਜਿਸ ਤੋਂ ਬਾਅਦ ਸ਼ਾਨੂੰ ਇਹ ਆਜ਼ਾਦੀ ਨਸੀਬ ਹੋਈ ਹੈ ਤੇ ਸਾਰਾ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਫ਼ਿਲਮਾਏ ਗਏ ਸ਼ਬਦ “ਜੀਏਂਗੇ ਮਰੇਂਗੇ ਮਰ ਮੀਟੇਂਗੇ ਦੇਸ਼ ਕੇ ਲੀਏ” ਦੀਆਂ ਧੁਨਾਂ ਤੇ ਸਾਧ‌-ਸੰਗਤ ਨੱਚਦੀ ਦਿਖਾਈ ਦੇ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ