ਵਿਰਾਟ, ਮੁਰਲੀ, ਪੁਜਾਰਾ ਤੇ ਇਸ਼ਾਂਤ ਹਨ ਰਿਕਾਰਡਾਂ ਦੇ ਕਰੀਬ | Cricket News
ਬਰਮਿੰਘਮ (ਏਜੰਸੀ)। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਬਰਮਿੰਘਮ ਦੇ ਅਜ਼ਬੈਸਟਨ ਮੈਦਾਨ ‘ਤੇ ਇੰਗਲੈਂਡ ‘ਚ ਆਪਣੀ ਟੈਸਟ ਮੁਹਿੰਮ ਸ਼ੁਰੂ ਕਰੇਗੀ ਭਾਰਤੀ ਟੀਮ ਨੂੰ ਪਿਛਲੀਆਂ ਲਗਾਤਾਰ ਦੋ ਟੈਸਟ ਲੜੀਆਂ ‘ਚ ਇੰਗਲੈਂਡ ਦੀ ਧਰਤੀ ‘ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਸਾਲ 2014 ‘ਚ ਭਾਰਤ ਨੂੰ 1-3 ਨਾਲ ਮਾਤ ਝੱਲਣੀ ਪਈ ਸੀ ਜਦੋਂਕਿ 2011 ਦੇ ਦੌਰੇ ‘ਤੇ ਇੰਗਲੈਂਡ ਨੇ ਭਾਰਤ ਦਾ 4-0 ਨਾਲ ਸਫ਼ਾਇਆ ਕੀਤਾ ਸੀ ਆਖ਼ਰੀ ਵਾਰ ਭਾਰਤ ਨੂੰ ਸਾਲ 2007 ‘ਚ ਇੰਗਲੈਂਡ ਦੌਰੇ ‘ਤੇ ਰਾਹੁਲ ਦ੍ਰਵਿੜ ਦੀ ਕਪਤਾਨੀ ‘ਚ ਟੈਸਟ ਲੜੀ ‘ਚ ਜਿੱਤ ਨਸੀਬ ਹੋਈ ਸੀ ਮੌਜ਼ੂਦਾ ਟੀਮ ਕੋਲ ਇਸ ਵਾਰ ਪੰਜ ਖਿਡਾਰੀ ਅਜਿਹੇ ਹਨ, ਜੋ ਉਸਦੀ ਜਿੱਤ ‘ਚ ਅਹਿਮ ਭੂਮਿਕਾ ਤਾਂ ਨਿਭਾਉਣਗੇ ਹੀ ਨਾਲ ਹੀ ਆਪਣੇ ਨਿੱਜੀ ਰਿਕਾਰਡ ‘ਚ ਕਈ ਪ੍ਰਾਪਤੀਆਂ ਵੀ ਜੋੜਨਗੇ।
ਕੋਹਲੀ 6000 ਟੈਸਟ ਦੌੜਾਂ ਤੋਂ 446 ਦੌੜਾਂ ਦੂਰ | Cricket News
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਵਿਰੁੱਧ ਪੰਜ ਟੈਸਟ ਮੈਚਾਂ ਦੀ ਲੜੀ ‘ਚ ਖ਼ੁਦ ਨੂੰ ਸਾਬਤ ਕਰਨਾ ਚਾਹੁਣਗੇ ਅਤੇ ਪਿਛਲੇ ਇੰਗਲੈਂਡ ਦੌਰੇ ਦੀ ਨਾਕਾਮੀ ਨੂੰ ਭੁਲਾ ਕੇ ਟੈਸਟ ਕ੍ਰਿਕਟ ‘ਚ ਆਪਣੀਆਂ 6000 ਦੌੜਾਂ ਪੂਰੀਆਂ ਕਰਨੀਆਂ ਚਾਹੁਣਗੇ ਕੋਹਲੀ ਨੇ ਟੈਸਟ ਕ੍ਰਿਕਟ ‘ਚ ਹੁਣ ਤੱਕ 66 ਮੈਚਾਂ ਦੀਆਂ 112 ਪਾਰੀਆਂ ‘ਚ 53.40 ਦੀ ਔਸਤ ਨਾਲ 5554 ਦੌੜਾਂ ਬਣਾਈਆਂ ਅਤੇ ਉਸਦਾ ਉੱਚ ਸਕੋਰ 243 ਦੌੜਾਂ ਰਿਹਾ ਹੈ, ਪਰ ਇਸ 5 ਮੈਚਾਂ ਦੀ ਟੈਸਟ ਲੜੀ ‘ਚ ਕੋਹਲੀ ਜੇਕਰ 446 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਟੈਸਟ ਕ੍ਰਿਕਟ ‘ਚ 6000 ਦੌੜਾਂ ਬਣਾਉਣ ਵਾਲੇ 10ਵੇਂ ਭਾਰਤੀ ਬਣ ਜਾਣਗੇ।
ਪੁਜਾਰਾ ਦੀਆਂ ਨਜ਼ਰਾਂ 5000 ਦੌੜਾਂ ‘ਤੇ | Cricket News
ਭਾਰਤੀ ਟੀਮ ਦੇ ਮੱਧਕ੍ਰਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਇਸ ਟੈਸਟ ਲੜੀ ‘ਚ 5000 ਦੌੜਾਂ ਪੂਰੀਆਂ ਕਰ ਸਕਦੇ ਹਨ ਨੰਬਰ 3 ‘ਤੇ ਭਾਰਤੀ ਟੀਮ ਲਈ ਕਾਫ਼ੀ ਅਹਿਮ ਭੂਮਿਕਾ ਨਿਭਾਉਣ ਵਾਲੇ ਪੁਜਾਰਾ ਨੇ ਟੈਸਟ ਕ੍ਰਿਕਟ ‘ਚ ਹੁਣ ਤੱਕ 58 ਮੈਚਾਂ ਦੀਆਂ 97 ਪਾਰੀਆਂ ‘ਚ 50.34 ਦੀ ਔਸਤ ਨਾਲ 4531 ਦੌੜਾਂ ਬਣਾਈਆਂ ਅਤੇ ਉਸਦਾ ਉੱਚ ਸਕੋਰ 206 ਦੌੜਾਂ ਰਿਹਾ ਹੈ ਇਸ ਲੜੀ ‘ਚ ਪੁਜਾਰਾ ਜੇਕਰ 469 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਟੈਸਟ ਕ੍ਰਿਕਟ ‘ਚ 5000 ਦੌੜਾਂ ਬਣਾਉਣ ਵਾਲੇ ਭਾਰਤ ਦੇ 12ਵੇਂ ਖਿਡਾਰੀ ਬਣ ਜਾਣਗੇ।
ਮੁਰਲੀ ਦੇ ਨਿਸ਼ਾਨੇ ‘ਤੇ 4000 | Cricket News
ਤਕਨੀਕ ਦੇ ਮਹਾਰਥੀ ਅਤੇ ਭਾਰਤੀ ਟਮ ਦੇ ਮਜ਼ਬੂਤ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਦੇ ਨਿਸ਼ਾਨੇ ‘ਤੇ 4000 ਟੈਸਟ ਦੌੜਾਂ ਹੋਣਗੀਆਂ ਵਿਦੇਸ਼ੀ ਦੌਰਿਆਂ ‘ਤੇ ਭਾਰਤੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦੇਣ ਵਾਲੇ ਵਿਜੇ ਨੇ ਟੈਸਟ ਕ੍ਰਿਕਟ ‘ਚ ਹੁਣ ਤੱਕ 57 ਮੈਚਾਂ ਦੀਆਂ 97 ਪਾਰੀਆਂ ‘ਚ 40.70 ਦੀ ਔਸਤ ਨਾਲ 3907 ਦੌੜਾਂ ਬਣਾਈਆਂ ਹਨ ਇਸ ਲੜੀ ‘ਚ ਵਿਜੇ ਜੇਕਰ 93 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਟੈਸਟ ਕ੍ਰਿਕਟ ‘ਚ 4000 ਦੌੜਾਂ ਬਣਾਉਣ ਵਾਲੇ 16ਵੇਂ ਭਾਰਤੀ ਬਣ ਜਾਣਗੇ।
ਇਸ਼ਾਂਤ ਕੋਲ 250 ਵਿਕਟਾਂ ਕਰਨ ਦਾ ਮੌਕਾ | Cricket News
ਭਾਰਤੀ ਟੀਮ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਕੋਲ ਇਸ ਟੈਸਟ ਲੜੀ ‘ਚ 250 ਟੈਸਟ ਵਿਕਟਾਂ ਤੱਕ ਪਹੁੰਚਣ ਦਾ ਮੌਕਾ ਹੈ ਇਸ਼ਾਂਤ ਨੇ ਹੁਣ ਤੱਕ 82 ਟੈਸਟ ਮੈਚਾਂ ਦੀਆਂ 146 ਪਾਰੀਆਂ ‘ਚ 238 ਵਿਕਟਾਂ ਝਟਕਾਈਆਂ ਹਨ 140 ਤੋਂ ਜ਼ਿਆਦਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਨ ਵਾਲੇ ਇਸ਼ਾਂਤ ਸ਼ਰਮਾ ਜੇਕਰ ਇਸ ਲੜੀ ‘ਚ 12 ਵਿਕਟਾਂ ਲੈਦੇ ਹਨ ਤਾਂ ਉਹ ਇਹ ਪ੍ਰਾਪਤੀ ਹਾਸਲ ਕਰ ਲੈਣਗੇ।