ਦੋਰਾਹਾ ’ਚ ਛੱਤ ਡਿੱਗਣ ਨਾਲ ਮਲਬੇ ਹੇਠਾਂ ਦਬੇ 5 ਜਣੇ, 2 ਦੀ ਮੌਤ 3 ਜਖ਼ਮੀ

Doraha

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲਾ ਲੁਧਿਆਣਾ ਦੇ ਪਿੰਡ ਦੋਰਾਹਾ ’ਚ ਸਥਿੱਤ ਇੱਕ ਕੁਆਟਰ ਦੀ ਖ਼ਸਤਾ ਹਾਲਤ ਛੱਤ ਦੇ ਡਿੱਗ ਜਾਣ ਕਾਰਨ ਮਲਬੇ ਹੇਠਾਂ ਦਬਣ ਨਾਲ ਇੱਕ ਬੱਚੀ ਸਮੇਤ ਦੋ ਜਣਿਆਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ 3 ਜਣਿਆਂ ਦੇ ਗੰਭੀਰ ਹੋਣ ਦੀ ਵੀ ਸੂਚਨਾ ਹੈ ਜੋ ਇਲਾਜ਼ ਅਧੀਨ ਹਨ। (Doraha)

ਦੱਸਿਆ ਜਾ ਰਿਹਾ ਹੈ ਕਿ ਕੁਆਟਰ ਦੀ ਹਾਲਤ ਬੇਹੱਦ ਖ਼ਸਤਾ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ਦਾ ਪਤਾ ਚਲਦਿਆਂ ਹੀ ਇਲਾਕੇ ਦੇ ਲੋਕਾਂ ਨੇ ਮਲਬੇ ਹੇਠਾਂ ਦਬੇ ਲੋਕਾਂ ਨੂੰ ਬਚਾਉਣਾ ਸ਼ੁਰੂ ਕੀਤਾ ਪਰ ਤਦ ਤੱਕ ਨਰੇਸ਼ ਕੁਮਾਰ ਤੇ ਰਾਧਿਕਾ ਦੀ ਮੌਤ ਹੋ ਚੁੱਕੀ ਸੀ। ਜਿਹੜੇ ਰਿਸਤੇ ਵਿੱਚ ਚਾਚਾ- ਭਤੀਜੀ ਲੱਗਦੇ ਸਨ। ਇਸ ਤੋਂ ਇਲਾਵਾ ਵਿੱਕੀ, ਗੋਲੀ ਤੇ ਜਿਪਸੀ ਜਖ਼ਮੀ ਹੋ ਗਏ। ਜਿੰਨਾਂ ਨੂੰ ਇਲਾਕੇ ਦੇ ਲੋਕਾਂ ਨੇ ਇਲਾਜ ਲਈ ਹਸਪਤਾਲ ਪਹੰੁਚਾਇਆ। ਜਿੱਥੇ ਉਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : Hair Care : ਜੇਕਰ ਤੁਸੀਂ ਵੀ ਆਪਣੇ ਗੋਡਿਆਂ ਤੱਕ ਵਾਲ ਵਧਾਉਣਾ ਚਾਹੁੰਦੇ ਹੋ ਤਾਂ ਪਿਆਜ਼ ਦੇ ਰਸ ‘ਚ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਲਗਾਓ

ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਲੋਕ ਰੋਜਾਨਾਂ ਦੀ ਤਰਾਂ ਕਿਰਾਏ ’ਤੇ ਲਏ ਕੁਆਟਰ ਦੀ ਛੱਤ ਹੇਠਾਂ ਸੌ ਰਹੇ ਸਨ। ਅਚਾਨਕ ਹੀ ਤੜਕਸਾਰ ਛੱਤ ਡਿੱਗੀ। ਜਿਸ ਦੇ ਡਿੱਗਣ ਦੇ ਖੜਾਕ ਨੇ ਇਲਾਕੇ ਦੇ ਲੋਕਾਂ ਨੂੰ ਵੀ ਫ਼ਿਕਰਾਂ ’ਚ ਪਾ ਦਿੱਤਾ। ਜਿਸ ਤੋਂ ਬਾਅਦ ਮੌਕੇ ’ਤੇ ਇਕੱਤਰ ਹੋਏ ਲੋਕਾਂ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਪਹੁੰਚਾਇਆ।

LEAVE A REPLY

Please enter your comment!
Please enter your name here