ਦਿੱਲੀ ’ਚ ਸਰਕਾਰ ਨੇ ਨਿਰਮਾਣ ਕੰਮਾਂ ਤੋਂ ਹਟਾਈ ਰੋਕ, ਸਕੂਲ ਖੋਲ੍ਹਣ ’ਤੇ ਫੈਸਲਾ 24 ਨਵੰਬਰ ਨੂੰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ’ਚ ਪ੍ਰਦੂਸ਼ਣ ਕਾਰਨ ਹਵਾ ਜ਼ਿਆਦਾ ਖਰਾਬ ਹੋਣ ਕਾਰਨ ਦਿੱਲੀ ਸਰਕਾਰ ਨੇ ਨਿਰਮਾਣ ਕਾਰਜਾਂ ’ਤੇ ਰੋਕ ਲਾ ਦਿੱਤੀ ਸੀ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਇਹ ਰੋਕ ਅੱਜ ਹਟਾ ਦਿੱਤੀ ਹੈ। ਉਨ੍ਹਾਂ ਰਿਹਾ ਕਿ ਦਿੱਲੀ ਸਰਕਾਰ ਨੇ ਹਵਾ ਗੁਣਵੱਤਾ ’ਚ ਸੁਧਾਰ ਤੇ ਮਜ਼ਦੂਰਾਂ ਨੂੰ ਹੋ ਰਹੀ ਪ੍ਰੇਸ਼ਾਨ ਨੂੰ ਵੇਖਦਿਆਂ ਨਿਰਮਾਣ ਕਰਜਾਂ ਸਬੰਧਿਤ ਗਤੀਵਿਧੀਆਂ ਤੋੋਂ ਰੋਕ ਹਟਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਏਜੰਸੀ ਧੂੜ ਕੰਟਰੋਲ ਨਿਯਮਾਂ ਦੀ ਉਲੰਘਣਾ ਕਰਦੀ ਨਜ਼ਰ ਆਈ ਤਾਂ ਸਰਕਾਰ ਉਸ ’ਤੇ ਜ਼ੁਰਮਾਨਾ ਲਾਵੇਗੀ ਉਨ੍ਹਾਂ ਕਿਹਾ ਕਿ ਸੀ. ਐਨ. ਜੀ. ਨਾਲ ਚੱਲਣ ਵਾਲੀਆਂ ਇੱਕ ਹਜ਼ਾਰ ਨਿੱਜੀ ਬੱਸਾਂ ਨੂੰ ਕਿਰਾਏ ’ਤੇ ਲਿਆ ਗਿਆ ਹੈ। ਇਨ੍ਹਾਂ ਬੱਸਾਂ ’ਤੇ ਵਾਤਾਰਨ ਬੱਸ ਸੇਵਾ ਲਿਖਿਆ ਹੋਵੇਗਾ ਤੇ ਲੋਕ ਇਨ੍ਹਾਂ ’ਚ ਦਿੱਲੀ ਟਰਾਂਸਪੋਰਟ ਨਿਗਮ ਦੀਆਂ ਬੱਸਾਂ ਵਾਂਗ ਸਫ਼ਰ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਸਕੂਲ, ਕਾਲਜ ਤੇ ਹੋਰ ਸਿੱਖਿਆ ਅਦਾਰੇ ਖੋਲ੍ਹਣ ਸਬੰਧੀ ਫੈਸਲਾ 24 ਨਵੰਬਰ ਨੂੰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਗੈਰ ਜ਼ਰੂਰੀ ਸਮਾਨਾਂ ਵਾਲੇ ਟਰੱਕਾਂ ਦੀ ਸ਼ਹਿਰ ’ਚ ਐਂਟਰੀ ’ਤੇ ਪਾਬੰਦੀ ਲਾਈ ਹੋਈ। ਦਿੱਲੀ ’ਚ ਸਰਕਾਰੀ ਕਰਮਚਾਰੀ ਘਰੋਂ ਹੀ ਕੰਮ ਕਰ ਰਹੇ ਹਨ ਕਰਮਚਾਰੀ ਹੁਣ 26 ਨਵੰਬਰ ਤੱਕ ਘਰੋਂ ਕੰਮ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ