ਛੱਤੀਸਗੜ੍ਹ ਵਿੱਚ ਨਕਸਲੀਆਂ ਵੱਲੋਂ ਗੱਡੀ ਨੂੰ ਉਡਾਉਣ ਨਾਲ ਡਰਾਈਵਰ ਸਮੇਤ 11 ਜਵਾਨ ਹੋਏ ਸ਼ਹੀਦ
ਦੰਤੇਵਾੜਾ (ਏਜੰਸੀ)। ਛੱਤੀਸਗੜ੍ਹ (Chhattisgarh) ਦੇ ਘੁਰ ਨਕਸਲ ਪ੍ਰਭਾਵਿਤ ਦਾਂਤੇਵਾੜਾ ਜ਼ਿਲ੍ਹੇ ’ਚ ਗਸ਼ਤ ਤੋਂ ਵਾਪਸ ਪਰਤ ਰਹੇ ਜਵਾਨਾਂ ਦੇ ਵਾਹਨਾਂ ਨੂੰ ਉਡਾਉਣ ਨਾਲ ਸੁਰੱਖਿਆ ਬਲਾਂ ਦੇ 11 ਜਵਾਨ ਸ਼ਹੀਦ ਹੋ ਗਏ, ਜਦਕਿ ਕੁਝ ਜਵਾਨ ਜਖਮੀ ਵੀ ਹੋ ਗਏ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਅਰਾਨਪੁਰ ਇਲਾਕੇ ਵਿੱਚ ਸੁਰੱਖਿਆ ਬਲਾਂ ਦੇ ਜਵਾਨ ਅੱਜ ਦੁਪਹਿਰ ਵੇਲੇ ਗਸਤ ਕਰ ਕੇ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਦੀ ਗੱਡੀ ਨੂੰ ਨਕਸਲੀਆਂ ਨੇ ਆਈ-ਬਲਾਸਟ ਕਰਕੇ ਉਡਾ ਦਿੱਤਾ, ਜਿਸ ਵਿੱਚ ਗੱਡੀ ਦੇ ਡਰਾਈਵਰ ਸਮੇਤ 11 ਜਵਾਨ ਸਹੀਦ ਹੋ ਗਏ। ਮੌਕੇ ’ਤੇ ਸ਼ਹੀਦ ਹੋ ਗਏ। ਕੁਝ ਜਵਾਨਾਂ ਦੇ ਜਖਮੀ ਹੋਣ ਦੀ ਵੀ ਖਬਰ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚ ਗਏ ਹਨ। ਘਟਨਾ ਨੂੰ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਜੰਗਲੀ ਖੇਤਰ ਦੱਸਿਆ ਗਿਆ ਹੈ। ਲੰਬੇ ਸਮੇਂ ਬਾਅਦ ਸੂਬੇ ’ਚ ਨਕਸਲੀਆਂ ਦੇ ਹਮਲੇ ’ਚ ਐਨੀ ਵੱਡੀ ਗਿਣਤੀ ’ਚ ਸੁਰੱਖਿਆ ਬਲਾਂ ਦੇ ਜਵਾਨ ਸ਼ਹੀਦ ਹੋਏ ਹਨ। (Chhattisgarh)