ਬ੍ਰਾਜ਼ੀਲ ‘ਚ ਕੋਰੋਨਾ ਨਾਲ 1924 ਮੌਤਾਂ ਹੋਈਆਂ
ਬ੍ਰਾਸੀਲੀਆ। ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ (ਕੋਵਿਡ -19) ਦੇ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 188 ਨਵੀਆਂ ਮੌਤਾਂ ਤੋਂ ਬਾਅਦ ਅੰਕੜਾ 1924 ਪਹੁੰਚ ਗਿਆ ਹੈ ਅਤੇ 2105 ਨਵੇਂ ਕੇਸ ਹੋਰ ਸਾਹਮਣੇ ਆਉਣ ਤੋਂ ਬਾਅਦ ਸੰਕਰਮਿਤ ਦੀ ਗਿਣਤੀ ਵੱਧ ਕੇ 30,425 ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1924 ਹੋ ਗਈ ਹੈ, ਕੋਰੋਨਾ ਤੋਂ 188 ਮੌਤਾਂ ਹੋਈਆਂ ਹਨ। ਪਹਿਲਾਂ ਇਹ 1736 ਸੀ।
ਉਨ੍ਹਾਂ ਕਿਹਾ ਕਿ ਸਾਓ ਪੌਲੋ ਸੂਬੇ ਵਿਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 11568 ਹੈ, ਇਸ ਤੋਂ ਬਾਅਦ ਰੀਓ ਡੀ ਜੇਨੇਰੀਓ ਸੂਬੇ ਵਿਚ 3944, ਸੇਰਾ ਵਿਚ 2386, ਐਮਾਜ਼ਾਨ ਵਿਚ 1719 ਅਤੇ ਪਰਨਾਮਬੁਕੋ ਵਿਚ 1,683 ਸਾਹਮਣੇ ਆਏ ਹਨ। ਨਵੇਂ ਅੰਕੜਿਆਂ ਦੇ ਜਾਰੀ ਹੋਣ ਤੋਂ ਥੋੜ੍ਹੀ ਦੇਰ ਬਾਅਦ, ਸਿਹਤ ਮੰਤਰੀ ਲੁਈਜ਼ ਹੇਨਰਿਕ ਮੰਡੇਟਾ ਨੇ ਘੋਸ਼ਣਾ ਕੀਤੀ ਕਿ ਲਾਕਡਾਊਨ ਨੂੰ ਹਟਾਉਣ ਅਤੇ ਆਰਥਿਕਤਾ ਨੂੰ ਮੁੜ ਸਰਗਰਮ ਕਰਨ ਦੇ ਉਪਾਵਾਂ ਵਿਚ ਮਤਭੇਦਾਂ ਕਾਰਨ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।