ਸਾਡੇ ਨਾਲ ਸ਼ਾਮਲ

Follow us

13.9 C
Chandigarh
Monday, February 23, 2026
More
    Home Breaking News  ਅੰਮ੍ਰਿਤਸਰ &#...

     ਅੰਮ੍ਰਿਤਸਰ ‘ਚ ਉਮੀਦਵਾਰਾਂ ਨੇ ਪਤੰਗਾਂ ਰਾਹੀਂ ਕੀਤਾ ਚੋਣ ਪ੍ਰਚਾਰ

    kite

    ਪਤੰਗਾਂ ’ਤੇ ਛਪਵਾਈਆਂ ਤਸਵੀਰਾਂ ਤੇ ਲੋਹੜੀ ਦੀ ਖੁਸ਼ੀ ’ਚ ਹਲਕਿਆਂ ’ਚ ਵੰਡੇ ਪਤੰਗੇ

    (ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪੰਜਾਬ ’ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਉਮੀਦਵਾਰਾਂ ਵੱਲੋਂ ਚੋਣ ਪ੍ਰਚੋਹ ਜ਼ੋਰਾਂ ’ਤੇ ਹੈ ਭਾਵੇਂ ‘ਚੋਣ ਕਮਿਸ਼ਨ ਨੇ ਪੰਜਾਬ ‘ਚ ਵਿਧਾਨ ਸਭਾ ਚੋਣ ਪ੍ਰਚਾਰ ਅਤੇ ਰੈਲੀਆਂ ‘ਤੇ 15 ਜਨਵਰੀ ਤੱਕ ਪਾਬੰਦੀ ਲਗਾ ਦਿੱਤੀ ਹੈ। ਲੋਕ ਸਿਰਫ਼ ਵਰਚੁਅਲ ਜਾਂ ਘਰ-ਘਰ ਜਾ ਕੇ ਪ੍ਰਚਾਰ ਕਰ ਸਕਦੇ ਹਨ। ਪਰ ਇਸ ਦੌਰਾਨ ਅੰਮ੍ਰਿਤਸਰ ‘ਚ ਚੋਣ ਪ੍ਰਚਾਰ ਦਾ ਅਨੋਖਾ ਤਰੀਕਾ ਦੇਖਣ ਨੂੰ ਮਿਲਿਆ। ਕਾਂਗਰਸ ਦੇ ਦੋ ਟਿਕਟਾਂ ਦੇ ਦਾਅਵੇਦਾਰਾਂ ਨੇ ਲੋਹੜੀ ਮੌਕੇ ਪਤੰਗਾਂ ਨੂੰ ਆਪਣਾ ਪ੍ਰਚਾਰ ਕਰਨ ਦਾ ਤਰੀਕਾ ਬਣਾਇਆ ਹੈ। ਉਨ੍ਹਾਂ ਦੇ ਸਮਰਥਕਾਂ ਨੇ ਇਲਾਕੇ ਵਿੱਚ ਹਜ਼ਾਰਾਂ ਪਤੰਗਾਂ ਵੰਡੀਆਂ। ਉਨ੍ਹਾਂ ‘ਤੇ ਉਮੀਦਵਾਰਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਅਤੇ ਵੋਟ ਪਾਉਣ ਦੀ ਅਪੀਲ ਕੀਤੀ ਗਈ।

    ਅੰਮ੍ਰਿਤਸਰ ਤੋਂ ਉੱਤਰੀ ਸੀਟ ਲਈ ਦਾਅਵੇਦਾਰੀ ਪੇਸ਼ ਕਰਨ ਵਾਲੇ ਸੀਨੀਅਰ ਕਾਂਗਰਸੀ ਆਗੂ ਵਿਰਾਟ ਦੇਵਗਨ ਅਤੇ ਅੰਮ੍ਰਿਤਸਰ ਦੱਖਣੀ ਤੋਂ ਮੌਜੂਦਾ ਵਿਧਾਇਕ ਤੇ ਦਾਅਵੇਦਾਰ ਇੰਦਰਬੀਰ ਸਿੰਘ ਬੁਲਾਰੀਆ ਦੇ ਨਾਂ ਤੋਂ ਹਜ਼ਾਰਾਂ ਪਤੰਗਾਂ ਅਸਮਾਨ ‘ਚ ਉੱਡ ਰਹੀਆਂ ਹਨ। ਵਿਰਾਟ ਦੇਵਗਨ ਦੇ ਸਮਰਥਕਾਂ ਨੇ ਲੋਹੜੀ ‘ਤੇ ਉਨ੍ਹਾਂ ਦੇ ਨਾਂਅ ‘ਤੇ ਬਣੀਆਂ ਪਤੰਗਾਂ ਨੂੰ ਹਵਾ ‘ਚ ਉਡਾਇਆ ਅਤੇ ਨਾਰਥ ਹਾਲ ‘ਚ ਵੰਡਿਆ। ਸਮਰਥਕਾਂ ਨੇ ਕਿਹਾ ਕਿ ਉਹ ਚੰਗੇ ਦਿਲ ਵਾਲੇ ਵਿਅਕਤੀ ਹਨ। ਅੱਜ ਦੇ ਦਿਨ ਉਨਾਂ ਦਾ ਨਾਂਅ ਘਰ-ਘਰ ਪਹੁੰਚਾਉਣ ਲਈ ਪਤੰਗ ਤੋਂ ਚੰਗਾ ਜ਼ਰੀਆ ਕੁਝ ਹੋ ਨਹੀਂ ਹੋ ਸਕਦਾ। ਇਲਾਕੇ ’ਚ ਚੋਣ ਪ੍ਰਚਾਰ ਦੇ ਇਸ ਤਰੀਕੇ ਨਾਲ ਕੀਤੇ ਜਾ ਰਹੇ ਚੋਣ ਪ੍ਰਚਾਰ ਦੀ ਲੋਕ ਸ਼ਲਾਘਾ ਕਰ ਰਹੇ ਹਨ।

    ਦੂਜੇ ਪਾਸੇ ਸਾਊਥ ਹਲਕੇ ਦੇ ਮੌਜੂਦਾ ਵਿਧਾਇਕ ਅਤੇ 2022 ਦੀਆਂ ਚੋਣਾਂ ਦੇ ਦਾਅਵੇਦਾਰ ਇੰਦਰਬੀਰ ਸਿੰਘ ਬੁਲਾਰੀਆ ਲਗਾਤਾਰ ਆਪਣੇ ਤਰੀਕੇ ਨਾਲ ਇਲਾਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਲੋਹੜੀ ਮੌਕੇ ਸਮਰਥਕਾਂ ਨੇ ਇਲਾਕੇ ‘ਚ ਉਨ੍ਹਾਂ ਦੇ ਨਾਂ ਤੇ ਤਸਵੀਰ ਵਾਲੀਆਂ ਪਤੰਗਾਂ ਵੰਡੀਆਂ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here