ਇੱਕ ਮਹੀਨੇ ’ਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਮਾਰਕੀਟ ਕੈਂਪ 12.05 ਤੋਂ ਘਟਿਆ

Adani Group

ਨਵੀਂ ਦਿੱਲੀ (ਏਜੰਸੀ)। ਅਡਾਨੀ ਗਰੁੱਪ (Adani Group) ਦੀਆਂ ਕੰਪਨੀਆਂ ਨੂੰ ਲੈ ਕੇ ਅਮਰੀਕਾ ਸ਼ਾਰਟ ਸੇਲਰ ਹਿੰਡਨਬਰਗ ਦੀ ਰਿਪੋਰਟ ਆਏ ਇੱਕ ਮਹੀਨਾ ਪਹਿਲਾਂ ਪੂਰੀ ਹੋ ਗੲਂ ਹੈ। 24 ਜਨਵਰੀ ਨੂੰ ਹਿੰਡਨਬਰਗ ਨੇ ਗੌਤਮ ਅਡਾਨੀ ਦੀਆਂ ਕੰਪਨੀਆਂ ’ਚ ਹੇਰਾਫੇਰੀ ਦਾ ਦੋਸ਼ ਲਾਇਆ ਸੀ। ਤੁਹਾਨੂੰ ਦੱਸ ਦਈਏ ਕਿ ਉਦੋਂ ਤੋਂ ਕੰਪਨੀਆਂ ਦੇ ਸ਼ੇਅਰਾਂ ’ਚ ਵਿੱਕਰੀ ਨਾਲ ਗਰੁੱਪ ਕੰਪਨੀਆ ਦਾ ਮਾਰਕੀਟ ਕੈਪ 12.05 ਲੱਖ ਕਰੋੜ ਰੁਪਏ ਡਿੱਗ ਚੁੱਕਾ ਹੈ। ਇਸ ਦਾ ਅਸਰ ਗੌਮ ਅਡਾਨੀ ਦੀ ਜਾਇਦਾਦ ’ਤੇ ਵੀ ਹੋਇਆ ਹੈ।

ਬਲੂਮਬਰਗ ਅਰਬਪਤੀ ਸੂਚਕ ਅੰਕ ਮੁਤਾਬਿਕ ਅਮੀਰਾਂ ਦੀ ਸੂਚੀ ’ਚ ਗੌਤਮ ਅਡਾਨੀ ਦੀ ਜਾਇਦਾਦ ’ਤੇ ਵੀ ਹੋਇਆ ਹੈ। ਬਲੂਮਬਰਗ ਅਰਬਪਤੀ ਸੂਚਕ ਅੰਕ ਮੁਤਾਬਿਕ ਅਮੀਰਾਂ ਦੀ ਸੂਚੀ ’ਚ ਗੌਤਮ ਅਡਾਨੀ 2 ਨੰਬਰ ਤੋਂ ਡਿੱਗ ਕੇ 30 ਨਵੇਂ ਨੰਬਰ ’ਤੇ ਪੁੱਜ ਗਏ ਹਨ। ਇਹ ਗਿਰਾਵਟ ਗਰੁੱਪ ਕੰਪਨੀਆਂ ਦੇ ਸ਼ੇਅਰਾਂ ’ਚ ਲਗਾਤਾਰ ਵਿੱਕਰੀ ਆਉਣ ਨਾਲ ਹੋਈ ਹੈ। ਤੁਹਾਨੂੰ ਦੰਸ ਦਈਏ ਕਿ ਅਡਾਨੀ ਸਮੂਹ ਦਾ ਬਜ਼ਾਰ ਪੂੰਜੀਕਰਨ 24 ਜਨਵਰੀ ਤੋਂ ਪਹਿਲਾਂ ਲਗਭਗ 19 ਲੱਖ ਕਰੋੜ ਤੋਂ ਵੱਧ ਸੀ ਪਰ ਰਿਪੋਰਟ ਆਉਣ ਤੋਂ ਇੱਕ ਮਹੀਨੇ ਬਾਅਦ ਘਟ ਕੇ ਲਗਭਗ 7.2 ਲੱਖ ਕਰੋੜ ਰੁਪਏ ਰਹਿ ਗਿਆ ਹੈ। ਕਈ ਕੰਪਨੀਆਂ ਦੇ ਸਟਾਕ ਆਪਣੇ 52 ਹਫ਼ਤਿਆਂ ਦੀ ਉਚਾਈ ਦੇ ਮੁਕਾਬਲੇ 82 ਫ਼ੀਸਦੀ ਤੱਕ ਟੁੱਟ ਗਏ ਹਨ।

ਭਾਰਤ ਦਾ ਐੱਮ. ਕੈਪ. ਵੀ 20.4 ਟਿ੍ਰਲੀਅਨ ਡਿਗਿਆ | Adani Group

ਨਤੀਜੇ ਵਜੋਂ ਇਸ ਮਿਆਦ ਦੌਰਾਨ ਭਾਰਤ ਦਾ ਐੱਮ. ਕੈਪ. ਵੀ 20.4 ਟਿ੍ਰਲੀਅਨ ਡਿਗ ਕੇ 280.4 ਟਿ੍ਰਲੀਅਨ ਤੋਂ 260 ਟਿ੍ਰਲੀਅਨ ਰੁਪਏ ਹੋ ਗਿਆ ਹੈ। ਗਲੋਬਲ ਐੱਮ. ਕੈਪ. ਲੀਗ ਟੇਬਲ ’ਤੇ ਦੇਸ਼ ਦੀ ਰੈਂਕਿੰਗ 5ਵੇਂ ਸਥਾਨ ਤੋਂ ਡਿਗ ਕੇ 7ਵੇਂ ਸਥਾਨ ’ਤੇ ਆ ਗਈ। ਇਸ ਗਿਰਾਵਟ ਦਾ ਵੱਡਾ ਕਾਰਣ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਗਿਰਾਵਟ ਹੈ। ਨਿਫਟੀ 500 ਇੰਡੈਕਸ (ਦੇਸ਼ ਦੇ ਚੋਟੀ ਦੇ 500 ਸ਼ੇਅਰਾਂ ਦੇ ਪ੍ਰਦਰਸ਼ਨ ਲਈ ਇਕ ਗੇਜ) 24 ਜਨਵਰੀ ਤੋਂ ਲਗਭਗ 5 ਫੀਸਦੀ ਟੁੱਟ ਗਿਆ ਹੈ।

30 ਜਨਵਰੀ ਨੂੰ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਕਿਹਾ ਸੀ ਕਿ ਅਡਾਨੀ ਗਰੁੱਪ ਦੇ ਸ਼ੇਅਰਾਂ ਦਾ ਕੁੱਲ ਖਰੀਦ ਮੁੱਲ 30,127 ਕਰੋੜ ਰੁਪਏ ਸੀ ਜੋ ਹੁਣ ਘਟ ਕੇ ਲਗਭਗ 25,000 ਕਰੋੜ ਰੁਪਏ ਰਹਿ ਗਿਆ ਹੈ। ਇਹ ਯਕੀਨੀ ਕਰਨ ਲਈ ਕੋਈ ਇਹ ਪਤਾ ਨਹੀਂ ਲਗਾ ਸਕਦਾ ਹੈ ਕਿ ਹਿੰਡਨਬਰਗ ਰਿਪੋਰਟ ਜਾਰੀ ਹੋਣ ਤੋਂ ਬਾਅਦ ਸੂਬੇ ਦੀ ਮਲਕੀਅਤ ਵਾਲੀ ਬੀਮਾ ਕੰਪਨੀ ਨੇ ਆਪਣੀ ਅਡਾਨੀ ਹੋਲਡਿੰਗਸ ’ਚੋਂ ਕਿਸੇ ਨੂੰ ਵੇਚ ਦਿੱਤਾ ਹੈ ਜਾਂ ਵਧੇਰੇ ਸ਼ੇਅਰ ਖਰੀਦੇ ਹਨ।

ਅਡਾਨੀ ਸਮੂਹ ਦੇ ਸ਼ੇਅਰਾਂ ਦਾ ਹਾਲ

ਅਡਾਨੀ ਐਂਟਰਪ੍ਰਾਈਜਿਜ ਅਤੇ ਅਡਾਨੀ ਪੋਰਟਸ ਐਂਡ ਐੱਸ. ਈ. ਜੈੱਡ, 24 ਜਨਵਰੀ ਤੋਂ ਕ੍ਰਮਵਾਰ : 62 ਫੀਸਦੀ ਅਤੇ 27 ਫੀਸਦੀ ਟੁੱਟ ਚੁੱਕੇ ਹਨ ਜੋ ਨਿਫਟੀ 50 ਇੰਡੈਕਸ ਦਾ ਹਿੱਸਾ ਹਨ, ਜਿਸ ਨੂੰ 2 ਟਿ੍ਰਲੀਅਨ ਰੁਪਏ ਤੋਂ ਵੱਧ ਦੇ ਪ੍ਰਬੰਧਨ ਦੇ ਤਹਿਤ ਫੰਡ ਵਲੋਂ ਟ੍ਰੈਕ ਕੀਤਾ ਜਾਂਦਾ ਹੈ। ਹਾਲਾਂਕਿ ਹੁਣ ਦੋਵੇਂ ਸ਼ੇਅਰਾਂ ਦਾ ਸਾਂਝਾ ਭਾਰ ਅੰਕ 2 ਫੀਸਦੀ ਤੋਂ ਘੱਟ ਹੈ। ਦਸੰਬਰ 2022 ਦੇ ਅਖੀਰ ਤੱਕ ਅਡਾਨੀ ਗਰੁੱਪ ਦੇ 10 ਸ਼ੇਅਰਾਂ ’ਚ ਪ੍ਰਚੂਨ ਨਿਵੇਸ਼ਕਾਂ ਦੀ ਹਿੱਸੇਦਾਰੀ 1 ਫੀਸਦੀ ਤੋਂ 11 ਫੀਸਦੀ ਦੇ ਦਰਮਿਆਨ ਸੀ। ਸਭ ਤੋਂ ਵੱਧ ਏ. ਸੀ. ਸੀ. ਵਿਚ 11 ਫੀਸਦੀ ਹੈ। ਅਡਾਨੀ ਟੋਟਲ ਗੈਸ, ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਗ੍ਰੀਨ ਐਨਰਜੀ ’ਚ ਡਾਇਰੈਕਟ ਰਿਟੇਲ ਹੋਲਡਿੰਗ-ਜਿਸ ’ਚ ਸਭ ਤੋਂ ਵੱਧ ਗਿਰਾਵਟ ਆਈ ਹੈ-ਕ੍ਰਮਵਾਰ : 2 ਫੀਸਦੀ, 1 ਫੀਸਦੀ ਅਤੇ 2 ਫੀਸਦੀ ਰਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here