Murder: ਘਰੇਲੂ ਵਿਵਾਦ ’ਚ ਵੱਡੇ ਭਰਾ ਨੇ ਛੋਟੇ ਭਰਾ ਦਾ ਗੋਲੀ ਮਾਰ ਕੇ ਕੀਤਾ ਕਤਲ

Murder
Murder: ਘਰੇਲੂ ਵਿਵਾਦ ’ਚ ਵੱਡੇ ਭਰਾ ਨੇ ਛੋਟੇ ਭਰਾ ਦਾ ਗੋਲੀ ਮਾਰ ਕੇ ਕੀਤਾ ਕਤਲ

ਜ਼ਮੀਨ ਨੂੰ ਲੈ ਕੇ ਘਰੇ ਆਪਸ ਵਿੱਚ ਚੱਲ ਰਿਹਾ ਸੀ ਝਗੜਾ | Murder

Murder: (ਪ੍ਰਵੀਨ ਗਰਗ) ਦਿੜ੍ਹਬਾ। ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਕਾਰਨ ਬੀਤੇ ਦਿਨ ਸੁਖਵਿੰਦਰ ਸਿੰਘ ਉਰਫ ਡੀਸੀ ਖਰੋੜ 32 ਸਾਲ ਵਾਸੀ ਦਿੜ੍ਹਬਾ ਦਾ ਉਸ ਦੇ ਸਕੇ ਭਰਾ ਹਰਜਿੰਦਰ ਸਿੰਘ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਡੀਐਸਪੀ ਪਿ੍ਰਥਵੀ ਸਿੰਘ ਚਹਿਲ ਦਿੜਬਾ ਨੇ ਜਰਨੈਲ ਸਿੰਘ ਦੇ ਬਿਆਨਾਂ ਅਨੁਸਾਰ ਜਾਣਕਾਰੀ ਦਿੰਦੇ ਦੱਸਿਆ ਸੁਖਵਿੰਦਰ ਸਿੰਘ ਉਰਫ ਡੀਸੀ ਅਤੇ ਹਰਜਿੰਦਰ ਸਿੰਘ ਦੋਵੇਂ ਪੁੱਤਰ ਜਰਨੈਲ ਸਿੰਘ ਬਾਸੀ ਦਿੜ੍ਹਬਾ ਜ਼ਮੀਨ ਨੂੰ ਲੈ ਕੇ ਘਰੇ ਆਪਸ ਵਿੱਚ ਝਗੜਾ ਚੱਲ ਰਿਹਾ ਸੀ ਜਿਸ ਨੂੰ ਹੱਲ ਕਰਾਉਣ ਲਈ ਸਕੇ-ਸਬੰਧੀਆਂ ਵੱਲੋਂ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਇਸ ਦੌਰਾਨ ਦੋਵੇਂ ਭਰਾ ਆਪਸ ਵਿੱਚ ਹੱਥੋਪਾਈ ਹੋ ਗਏ ਜਿਸ ’ਤੇ ਹਰਜਿੰਦਰ ਸਿੰਘ ਨੇ ਆਪਣੇ ਛੋਟੇ ਭਰਾ ਸੁਖਵਿੰਦਰ ਸਿੰਘ ਉਰਫ ਡੀਸੀ ’ਤੇ ਗੋਲੀ ਚਲਾ ਦਿੱਤੀ ਜਿਸ ਦੇ ਸਿੱਟੇ ਵਜੋਂ ਗੰਭੀਰ ਰੂਪ ਵਿੱਚ ਜਖਮੀ ਹੋਏ ਸੁਖਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। Murder

ਇਹ ਵੀ ਪੜ੍ਹੋ: Tonk Violence: ਕਾਂਗਰਸ ਦੇ ਬਾਗੀ ਨਰੇਸ਼ ਮੀਨਾ ਨੇ SDM ਨੂੰ ਮਾਰਿਆ ਥੱਪੜ, ਮਚਿਆ ਹੰਗਾਮਾ!

ਡੀਐਸਪੀ ਦੇ ਅਨੁਸਾਰ ਉਕਤ ਮ੍ਰਿਤਕ ਵਿਅਕਤੀ ’ਤੇ 12 ਗੰਭੀਰ ਮਾਮਲੇ ਵੀ ਦਰਜ ਸਨ। ਸੁਖਵਿੰਦਰ ਸਿੰਘ ਡੀਸੀ ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਵੀ ਰਹਿ ਚੁੱਕਿਆ ਹੈ ਹਰਜਿੰਦਰ ਸਿੰਘ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ਹੈ ਅਤੇ ਪੁਲਿਸ ਪਾਰਟੀ ਮੌਕੇ ’ਤੇ ਵਾਰਦਾਤ ਸਬੂਤ ਇਕੱਠੇ ਕਰਕੇ ਉਸ ਦੀ ਭਾਲ ਵਿੱਚ ਜੁਟੀ ਹੋਈ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। Murder