ਭਾਰਤੀ ਸਮਾਜ ‘ਚ ਰਿਸ਼ਤਿਆਂ ਵਿੱਚ ਤਰੇੜ ਆਉਣ ਦੇ ਨਾਲ-ਨਾਲ ਹਿੰਸਾ ਦਾ ਰੁਝਾਨ ਵੀ ਵੱਡੇ ਪੱਧਰ ‘ਤੇ ਵਧ ਰਿਹਾ ਹੈ ਆਏ ਦਿਨ ਪਰਿਵਾਰਕ ਮੈਂਬਰਾਂ ਦੁਆਰਾ ਪਰਿਵਾਰ ਦੇ ਹੀ ਕਿਸੇ ਮੈਂਬਰ ਦਾ ਕਤਲ ਕਰਨ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਧਾਰਮਿਕ ਵਿਚਾਰਧਾਰਾ ਵਾਲੇ ਲੋਕ ਇਸਨੂੰ ਘੋਰ ਕਲਿਯੁਗ ਕਹਿ ਦਿੰਦੇ ਹਨ ਮੋਟੇ ਤੌਰ ‘ਤੇ ਇਨ੍ਹਾਂ ਘਟਨਾਵਾਂ ਦੇ ਪਿੱਛੇ ਜ਼ਮੀਨ-ਜਾਇਦਾਦ, ਨਜਾਇਜ਼ ਰਿਸ਼ਤੇ, ਜ਼ਿਆਦਾ ਗੁੱਸਾ, ਨਸ਼ਾ ਅਤੇ ਪਰਿਵਾਰਕ ਕਲੇਸ਼ ਹੀ ਕਾਰਨ ਹੁੰਦੇ ਹਨ ਆਮ ਤੌਰ ‘ਤੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਪ੍ਰਬੰਧ ਮਜ਼ਬੂਤ ਕਰਨ ਦੀ ਗੱਲ ਕਹੀ ਜਾਂਦੀ ਹੈ, ਪਰ ਸਮਾਜਿਕ ਸਬੰਧਾਂ ਵਿਚ ਆ ਰਹੀ ਗਿਰਾਵਟ ਦੀ ਜੜ੍ਹ ਫੜ੍ਹਨ ਦੀ ਬਜਾਏ ਉਸ ‘ਤੇ ਚਰਚਾ ਵੀ ਨਹੀਂ ਹੁੰਦੀ ਭਾਰਤੀ ਸੱਭਿਆਚਾਰ ਪਿਆਰ, ਮੁਹੱਬਤ, ਦਇਆ-ਰਹਿਮ, ਸਬਰ-ਸੰਤੋਖ਼ ਅਤੇ ਮਾਫ਼ੀ ਵਰਗੇ ਗੁਣਾਂ ਨਾਲ ਭਰਪੂਰ ਸੀ, ਪਰ ਅੱਜ ਟੀ.ਵੀ. ਚੈਨਲਾਂ ਅਤੇ ਇੰਟਰਨੈੱਟ ‘ਤੇ ਵੱਖ-ਵੱਖ ਤਰ੍ਹਾਂ ਦੀ ਹਿੰਸਕ ਸਮੱਗਰੀ ਦੇਖਣ ਨਾਲ ਬੱਚਿਆਂ ‘ਤੇ ਨਕਾਰਾਤਮਕ ਅਸਰ ਪੈ ਰਿਹਾ ਹੈ ।
ਵੱਡੇ ਹੋ ਕੇ ਇਹੀ ਬੱਚੇ ਦੁਸ਼ਮਣੀ ਵਰਗੀਆਂ ਭਾਵਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ ਪਰਿਵਾਰਕ ਮਾਮਲਿਆਂ ਦੇ ਨਾਂਅ ‘ਤੇ ਬਣਾਏ ਜਾਂਦੇ ਟੀ.ਵੀ. ਸੀਰੀਅਲਾਂ ਵਿਚ ਵੀ ਦੁਸ਼ਮਣੀ ਇਸ ਕਦਰ ਹਾਵੀ ਹੋ ਗਈ ਹੈ ਕਿ ਉਹਨਾਂ ਵਿੱਚ ਦਰਾਣੀ-ਜਠਾਣੀ, ਨਨਾਣ-ਭਰਜਾਈ, ਭਰਾ-ਭੈਣ ਅਤੇ ਸੱਸ-ਨੂੰਹ ਵੀ ਇੱਕ-ਦੂਜੇ ਨੂੰ ਸਬਕ ਸਿਖਾਉਣ ਲਈ ਸਾਜਿਸ਼ ਕਰਦੇ ਦਿਖਾਏ ਜਾਂਦੇ ਹਨ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਫ਼ਿਲਮਾਂ ਦੇ ਮੁਕਾਬਲੇ ਟੀ.ਵੀ. ਸੀਰੀਅਲਾਂ ਵਿਚ ਜ਼ਿਆਦਾ ਹਿੰਸਾ ਦਿਖਾਈ ਜਾ ਰਹੀ ਹੈ ਸਰਕਾਰਾਂ ਅਤੇ ਪੁਲਿਸ ਦੁਆਰਾ ਅਪਰਾਧੀਆਂ ਨੂੰ ਸਜ਼ਾ ਦੁਆਉਣਾ ਹੀ ਜਿੰਮੇਵਾਰੀ ਪੂਰੀ ਕਰ ਲੈਣਾ ਹੈ, ਪਰ ਜੋ ਦਿਨ-ਪ੍ਰਤੀਦਿਨ ਸੰਚਾਰ ਦੇ ਸਰੋਤ ਹਿੰਸਾ ਨੂੰ ਮਿੱਠੇ ਜ਼ਹਿਰ ਵਾਂਗ ਪਰੋਸ ਰਹੇ ਹਨ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੇਂਦਰ ਪੱਧਰ ‘ਤੇ ਸਰਕਾਰ ਨੇ ਦੇਸ਼ ਦੀ ਸੱਭਿਆਚਾਰ ਨੀਤੀ ਬਣਾਉਣ ਦਾ ਐਲਾਨ ਕੀਤਾ ਸੀ, ਪਰ ਇਹ ਵੀ ਕਾਗਜ਼ੀ ਐਲਾਨ ਬਣ ਕੇ ਰਹਿ ਗਿਆ ਮੀਡੀਆ ਦਾ ਵੀ ਕੋਈ ਅਰਥ ਨਹੀਂ ਰਹਿ ਗਿਆ ਅਖ਼ਬਾਰਾਂ ਅਤੇ ਟੀ. ਵੀ. ਚੈਨਲਾਂ ਦੀ ਇਸ਼ਤਿਹਾਰਬਾਜ਼ੀ ਨੇ ਵੀ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਸਮਾਜ ਨੂੰ ਬਚਾਉਣ ਲਈ ਸਿਰਫ਼ ਕਾਨੂੰਨੀ ਕਾਰਵਾਈ ਨਹੀਂ ਸਗੋਂ ਸਰਕਾਰੀ ਨੀਤੀਆਂ ਵਿੱਚ ਅਤੇ ਸਮਾਜਿਕ ਯਤਨਾਂ ਵਿੱਚ ਭਾਰਤੀ ਸੱਭਿਆਚਾਰ ਨੂੰ ਥਾਂ ਦੇਣੀ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।