24 ਘੰਟਿਆਂ ‘ਚ 1200 ਸੇਵਾਦਰਾਂ ਨੇ ਪੂਰਿਆ ਆਵਰਧਨ ਨਹਿਰ ਦਾ ਪਾੜ

ਜ਼ਿਲ੍ਹਾ ਪ੍ਰਸ਼ਾਸਨ, ਸਮਾਜ ਸੇਵੀਆਂ ਅਤੇ ਵਿਧਾਇਕ ਕਲਿਆਣ ਨੇ ਕੀਤਾ ਡੇਰਾ ਸੱਚਾ ਸੌਦਾ ਸ਼ਰਧਾਲੂਆਂ ਦਾ ਧੰਨਵਾਦ

ਕਰਨਾਲ, (ਸੱਚ ਕਹੂੰ ਨਿਊਜ਼) ਕਰਨਾਲ ਦੇ ਪਿੰਡ ਰਾਵਰ ‘ਚ ਆਵਰਧਨ ਨਹਿਰ ਟੁੱਟਣ ਕਾਰਨ ਪਏ ਪਾੜ ਨੂੰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 1200 ਤੋਂ ਜ਼ਿਆਦਾ ਜਵਾਨਾਂ ਨੇ 24 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਪ੍ਰਸ਼ਾਸਨ ਨਾਲ ਮਿਲ ਕੇ ਦਰਜਨਾਂ ਪਿੰਡਾਂ ਨੂੰ ਵੱਡੇ ਨੁਕਸਾਨ ਤੋਂ ਬਚਾ ਲਿਆ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਐਤਵਾਰ ਸਵੇਰੇ ਤੋਂ ਹੀ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਮਿਲਾ ਕੇ 30 ਤੋਂ 35 ਫੁੱਟ ਤੱਕ ਪਏ ਪਾੜ ਨੂੰ ਬੰਨ੍ਹ ਬਣਾ ਕੇ ਪੂਰਨ ‘ਚ ਜੁਟ ਗਏ ਰਾਤ ਭਰ ਦੀ ਸਖ਼ਤ ਮੁਸ਼ਕਤ ਤੋਂ ਬਾਅਦ ਸੋਮਵਾਰ ਸਵੇਰੇ 6 ਵਜੇ ਤੱਕ ਹਜ਼ਾਰਾਂ ਸੇਵਾਦਾਰਾਂ ਨੇ ਮਿੱਟੀ ਭਰ ਕੇ ਦਰਾਰ ‘ਚੋਂ ਪਾਣੀ ਨੂੰ ਰੋਕ ਦਿੱਤਾ

ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਨੇ ਰਾਹਤ ਦੀ ਸ਼ਾਹ ਲਿਆ ਇਸ ਆਫਤਾ ਦੌਰਾਨ ਡੇਰਾ ਸ਼ਰਧਾਲੂਆਂ ਵੱਲੋਂ, ਜੋ ਜਜ਼ਬਾ ਅਤੇ ਹਿੰਮਤ ਵਿਖਾਈ ਗਈ, ਉਸ ਲਈ ਹਰ ਕੋਈ ਉਨ੍ਹਾਂ ਨੂੰ ਸੈਲੂਟ ਕਰ ਰਿਹਾ ਹੈ ਇਸ ਦੌਰਾਨ ਘਰੌਂਡਾ ਹਲਕਾ ਵਿਧਾਇਕ ਹਰਵਿੰਦਰ ਕਲਿਆਣ, ਸਿੰਚਾਈ ਵਿਭਾਗ ਦੇ ਐਸਈ ਸੰਜੈ ਰਾਡ, ਐਕਸੀਅਨ ਰਾਜੇਸ਼ ਚੋਪੜਾ, ਨਵਤੇਜ ਸਿੰਘ ਸਮੇਤ ਵਿਭਾਗ ਦੇ ਤਮਾਮ ਅਧਿਕਾਰੀ ਮੌਕੇ ‘ਤੇ ਮੌਜ਼ੂਦ ਰਹੇ ਹਲਕਾ ਵਿਧਾਇਕ ਹਰਵਿੰਦਰ ਕਲਿਆਣ ਨੇ ਕਿਹਾ ਕਿ ਨਹਿਰ ਟੁੱਟਣ ਨਾਲ ਪਿੰਡ ਦੇ ਲੋਕਾਂ ਦਾ ਜੋ ਨੁਕਸਾਨ ਹੋਇਆ ਹੈ,

ਉਸ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਜੋ ਵੀ ਨੁਕਸਾਨ ਹੋਇਆ ਹੈ, ਸਰਕਾਰ ਤੋਂ ਉਸਦਾ ਮੁਆਵਜ਼ਾ ਦਿਵਾਇਆ ਜਾਵੇਗਾ ਵਿਧਾਇਕ ਕਲਿਆਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਡੇਰਾ ਸ਼ਰਧਾਲੂਆਂ ਦੀ ਸੇਵਾ ਅਤੇ ਉਨ੍ਹਾਂ ਦੀ ਸਮਰਪਣ ਭਾਵਨਾ ਤੋਂ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ

ਧੰਨ ਹਨ ਪੂਜਨੀਕ ਗੁਰੂ ਜੀ ਅਤੇ ਇਹ ਸੇਵਾਦਾਰ: ਗਿਆਨ ਭੂਸ਼ਣ ਸ਼ਰਮਾ

ਪਿੰਡ ਰਾਵਰ ਤੋਂ ਸਮਾਜ ਸੇਵੀ ਗਿਆਨ ਭੂਸ਼ਣ ਸ਼ਰਮਾ ਨੇ ਕਿਹਾ ਕਿ ਪਿੰਡ ‘ਚ ਨਹਿਰ ਟੁੱਟਣ ਤੋਂ ਬਾਅਦ ਪੂਰੇ ਪਿੰਡ ‘ਚ ਪਾਣੀ ਲਗਭਗ ਚਾਰ ਫੁੱਟ ਤੱਕ ਭਰ ਗਿਆ ਸੀ, ਜਿਸ ਨੂੰ ਰੋਕਣਾ ਅਸੰਭਵ ਜਿਹਾ ਲੱਗ ਰਿਹਾ ਸੀ ਪਰ ਜਿਵੇਂ ਹੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਆ ਕੇ ਸੇਵਾ ਕਾਰਜ ਸ਼ੁਰੂ ਕੀਤਾ,

ਉਦੋਂ ਜਾ ਕੇ ਪਾਣੀ ਰੁਕਣ ਦੀ ਉਮੀਦ ਪਿੰਡ ਵਾਸੀਆਂ ‘ਚ ਜਾਗੀ ਦਿਨ-ਰਾਤ ਬਿਨਾ ਰੁਕੇ ਸੇਵਾ ਕਾਰਜ ਕਰਕੇ ਸੇਵਾਦਾਰਾਂ ਨੇ ਮਿੱਟੀ ਨਾਲ ਪਾੜ ਨੂੰ ਪੂਰਿਆ, ਜਿਸ ਦੇ ਨਤੀਜੇ ਵਜੋਂ ਪਾਣੀ ਰੁਕ ਸਕਿਆ ਮੈਂ ਸਿਰਫ ਇਹ ਹੀ ਕਹਿਣਾ ਚਾਹਾਂਗਾ ਕਿ ”ਧੰਨ ਹਨ ਪੂਜਨੀਕ ਗੁਰੂ ਜੀ ਅਤੇ ਧੰਨ ਹਨ ਇਹ ਸੇਵਾਦਾਰ”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।