ਸਭ ਤੋਂ ਵੱਡੀ ਚੁਣੌਤੀ ਭਾਰਤ ਨਾਲ ਬੀਸੀਸੀਆਈ ਵੱਲੋਂ ਰੱਦ ਕੀਤੀ ਦੁਵੱਲੀ ਕ੍ਰਿਕਟ ਲੜੀ ਨੂੰ ਲੈ ਕੇ ਰਹੀ ਕਾਨੂਨੀ ਲੜਾਈ
ਲਾਹੌਰ, 4 ਸਤੰਬਰ
ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਦੇ ਸਾਬਕਾ ਮੁਖੀ ਅਹਸਾਨ ਮਨੀ ਨੂੰ ਪਾਕਿਸਤਾਨ ਕ੍ਰਿਕਟ ਬੋਰਡ(ਪੀਸੀਬੀ) ਦਾ ਨਵਾਂ ਮੁਖੀ ਥਾਪਿਆ ਗਿਆ ਹੈ ਉਹਨਾਂ ਨੂੰ ਬਿਨਾ ਕਿਸੇ ਵਿਰੋਧ ਇਸ ਅਹੁਦੇ ‘ਤੇ ਅਗਲੇ ਤਿੰਨ ਸਾਲਾਂ ਦੇ ਲਈ ਚੁਣਿਆ ਗਿਆ ਹੈ ਪੀਸੀਬੀ ਮੁਖੀ ਅਹੁਦੇ ਦੀ ਚੋਣ ‘ਚ ਉਹਨਾਂ ਤੋਂ ਇਲਾਵਾ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਨਹੀਂ ਭਰੀ ਉਹ ਨਜ਼ਮ ਸੇਠੀ ਦੀ ਜਗ੍ਹਾ ਲੈਣਗੇ ਜਿੰਨ੍ਹਾਂ ਇਮਰਾਨ ਖਾਨ ਦੇ ਪ੍ਰਧਾਨਮੰਤਰੀ ਬਣਨ ਤੋਂ ਬਾਅਦ ਹੀ ਪਿਛਲੇ ਮਹੀਨੇ ਅਸਤੀਫ਼ਾ ਦੇ ਦਿੱਤਾ ਸੀ
ਪਾਕਿਸਤਾਨ ਦੇ ਨਵੇਂ ਪ੍ਰਧਾਨਮੰਤਰੀ ਅਤੇ ਸਾਬਕਾ ਕ੍ਰਿਕਟ ਕਪਤਾਨ ਇਮਰਾਨ ਨੇ ਅਹਸਾਨ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਮੁਖੀ ਬਣਨਾ ਸਿਰਫ਼ ਰਸਮੀ ਕਾਰਵਾਈ ਸੀ ਅਹਸਾਨ 1986 ਤੋਂ 1996 ਦਰਮਿਆਨ ਆਈਸੀਸੀ ‘ਚ ਪੀਸੀਬੀ ਦੀ ਅਗਵਾਈ ਕੀਤੀ ਸੀ ਅਤੇ 1996 ਤੋਂ 2002 ਦਰਮਿਆਨ ਆਈਸੀਸੀ ਦੀ ਵਿੱਤ ਅਤੇ ਵਪਾਰ ਕਮੇਟੀ ਦੇ ਪ੍ਰਬੰਧਕ ਰਹੇ ਇਸ ਤੋਂ ਬਾਅਦ ਉਹਨਾਂ ਨੂੰ 2003 ਤੋਂ 2006 ਤੱਕ ਵਿਸ਼ਵ ਪੱਧਰੀ ਸੰਸਥਾ ਦਾ ਮੁਖੀ ਵੀ ਚੁਣਿਆ ਗਿਆ
ਪਰ ਪੀਸੀਬੀ ਮੁਖੀ ਦੇ ਤੌਰ ‘ਤੇ ਉਹਨਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਭਾਰਤ ਦੇ ਨਾਲ ਬੀਸੀਸੀਆਈ ਵੱਲੋਂ ਰੱਦ ਕੀਤੀ ਗਈ ਦੁਵੱਲੀ ਕ੍ਰਿਕਟ ਲੜੀ ਨੂੰ ਲੈ ਕੇ ਦੋਵਾਂ ਬੋਰਡਾਂ ਦਰਮਿਆਨ ਚੱਲ ਰਹੀ ਕਾਨੂਨੀ ਲੜਾਈ ਦੀ ਸਮੀਖਿਆ ਹੋਵੇਗੀ ਦੋਵਾਂ ਬੋਰਡਾਂ ਦਰਮਿਆਨ ਇਸ ਮਾਮਲੇ ‘ਤੇ 1 ਅਕਤੂਬਰ ਨੂੰ ਆਈਸੀਸੀ ਦੇ ਵਿਵਾਦ ਦੇ ਨਿਪਟਾਰੇ ਪੱਖ ‘ਤੇ ਸੁਣਵਾਈ ਹੋਣੀ ਹੈ ਪੀਸੀਬੀ ਨੇ ਬੀਸੀਸੀਆਈ ‘ਤੇ ਪਾਕਿਸਤਾਨ ਨਾਲ ਲੜੀ ਰੱਦ ਕਰਨ ਲਈ 7 ਕਰੋੜ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਇਹ ਦੋ ਲੜੀਆਂ ਨਵੰਬਰ2014 ਅਤੇ ਦਸੰਬਰ 2015 ‘ਚ ਹੋਣੀਆਂ ਸਨ ਪਰ ਭਾਰਤ ਨੇ ਹਾਲਾਤਾਂ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ