ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਤੇ 35ਏ ਹਟਾਏ ਜਾਣ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਭਾਰਤ ਨੂੰ ਧਮਕੀਆਂ ਦਿੱਤੀਆਂ ਹਨ ਉਸ ਨਾਲ ਇਮਰਾਨ ਖਾਨ ਦੀ ਛਵੀ ਹੀ ਧੁੰਦਲੀ ਹੋਈ ਹੈ ਜੋਸ਼ ‘ਚ ਆਏ ਇਮਰਾਨ ਖਾਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਜੰਗ ਹੋਈ ਤਾਂ ਉਹ ਖੂਨ ਦੇ ਆਖ਼ਰੀ ਕਤਰੇ ਤੱਕ ਲੜਨਗੇ ਇਮਰਾਨ ਦੇ ਬੋਲਾਂ ‘ਚੋਂ ਕਿਸੇ ਰਾਸ਼ਟਰਮੁਖੀ ਵਾਲੀ ਗੰਭੀਰਤਾ ਤੇ ਸੰਜਮ ਨਜ਼ਰ ਨਹੀਂ ਆ ਰਿਹਾ ਬਲਕਿ ਉਹਨਾਂ ਦੇ ਸ਼ਬਦਾਂ ‘ਚੋਂ ਅੰਤਰ ਵਿਰੋਧ ਤੇ ਦੁਵਿਧਾ ਝਲਕ ਰਹੀ ਹੈ ਇੱਕ ਪਾਸੇ ਇਮਰਾਨ ਕਹਿ ਰਹੇ ਹਨ ਕਿ ਕਸ਼ਮੀਰ ਬਾਰੇ ਉਹ ਕੌਮਾਂਤਰੀ ਮੰਚ ‘ਤੇ ਜਾਣਗੇ ਦੂਜੇ ਪਾਸੇ ਜੰਗ ਦੀ ਧਮਕੀ ਦੇ ਰਹੇ ਹਨ ਇਹ ਗੱਲ ਆਪਣੇ-ਆਪ ‘ਚ ਹਲਕੀ ਹੈ ਕਿਉਂਕਿ ਇਮਰਾਨ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਦਿਆਂ ਹੀ ਇਹ ਗੱਲ ਕਹੀ ਸੀ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਖਾਨ ਨੇ ਮੰਨਿਆ ਸੀ ਭਾਰਤ-ਪਾਕਿ ਦੋਵੇਂ ਮੁਲਕ ਪਰਮਾਣੂ ਹਥਿਆਰਾਂ ਨਾਲ ਲੈਸ ਹਨ ਇਸ ਲਈ ਜੰਗ ਦੀ ਗਲਤੀ ਦੀ ਕੋਈ ਹਿੰਮਤ ਨਹੀਂ ਕਰੇਗਾ ਜਿੱਥੋਂ ਤੱਕ ਇਮਰਾਨ ਖਾਨ ਧਾਰਾ-370 ਤੋੜਨ ਨੂੰ ਭਾਰਤ ਦੀ ਦਾਖ਼ਲਅੰਦਾਜ਼ੀ ਮੰਨਦੇ ਹਨ ਤਾਂ ਸਭ ਤੋਂ ਪਹਿਲਾਂ ਪਾਕਿਸਤਾਨ ਨੂੰ ਖੁਦ ਆਪਣੇ ਅੰਦਰ ਝਾਕਣਾ ਪਵੇਗਾ ਕਸ਼ਮੀਰ ਨੂੰ ਅਜ਼ਾਦ ਖੇਤਰ ਮੰਨਣ ਵਾਲੇ ਪਾਕਿਸਤਾਨ ਨੇ ਹੀ ਇਸ ਖੇਤਰ ‘ਚ ਆਮ ਚੋਣਾਂ ਕਰਵਾ ਕੇ ਸ਼ਿਮਲਾ ਸਮਝੌਤੇ ਦੀ ਉਲੰਘਣਾ ਕੀਤੀ ਸੀ ਕੀ ਚੋਣਾਂ ਕਰਵਾਉਣ ਵੇਲੇ ਪਾਕਿਸਤਾਨ ਨੇ ਭਾਰਤ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਂ ਮਕਬੂਜਾ ਕਸ਼ਮੀਰ ਦੇ ਉਹਨਾਂ ਆਗੂਆਂ ਦੀ ਸਲਾਹ ਲਈ ਸੀ ਜੋ ਇਸ ਖੇਤਰ ‘ਚ ਪਾਕਿ ਦੇ ਦਖ਼ਲ ਦਾ ਵਿਰੋਧ ਕਰ ਰਹੇ ਹਨ ਬਿਨਾਂ ਸ਼ੱਕ ਕੌਮਾਂਤਰੀ ਪੱਧਰ ‘ਤੇ ਪਾਕਿ ਅਲੱਗ-ਥਲੱਗ ਪੈ ਗਿਆ ਹੈ ਅਮਰੀਕਾ ਤੇ ਸੰਯੁਕਤ ਰਾਸ਼ਟਰ ਵੱਲੋਂ ਅੰਤਰਰਾਸ਼ਟਰੀ ਅੱਤਵਾਦੀ ਐਲਾਨੇ ਜਾਣ ਦੇ ਬਾਵਜ਼ੂਦ ਹਾਫ਼ਿਜ ਮੁਹੰਮਦ ਸਈਅਦ ਤੇ ਮਸੂਦ ਅਜ਼ਹਰ ਸ਼ਰ੍ਹੇਆਮ ਪਾਕਿ ‘ਚ ਘੁੰਮਦੇ ਰਹੇ ਹਨ ਨਿਰਸੰਦੇਹ ਧਾਰਾ 370 ਤੋੜਨ ਨਾਲ ਪਾਕਿਸਤਾਨ ਦੀਆਂ ਕਸ਼ਮੀਰ ‘ਚ ਅੱਤਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ ਬੰਦ ਹੋਣਗੀਆਂ ਇਮਰਾਨ ਖਾਨ ਨੂੰ ਨਵੀਂ ਸੋਚ ਦਾ ਆਗੂ ਮੰਨਿਆ ਗਿਆ ਸੀ ਜਿਨ੍ਹਾਂ ਨੇ ਨਵੇਂ ਪਾਕਿਸਤਾਨ ਦੇ ਨਿਰਮਾਣ ਦੀ ਗੱਲ ਕਹੀ ਸੀ ਇਮਰਾਨ ਨੇ ਇਹ ਵੀ ਐਲਾਨ ਕੀਤਾ ਸੀ ਕਿ ਪਾਕਿਸਤਾਨ ਕਿਸੇ ਹੋਰ ਮੁਲਕ ਦੀ ਲੜਾਈ ਨਹੀਂ ਲੜ ਸਕਦਾ ਪਰ ਲੱਗਦਾ ਹੈ ਕਿ ਇਮਰਾਨ ਇੱਕ ਵਾਰ ਫੇਰ ਫੌਜ ਦੇ ਦਬਾਅ ਹੇਠ ਹਨ ਤੇ ਫੌਜ ਨੂੰ ਖੁਸ਼ ਰੱਖਣ ਲਈ ਭਾਰਤ ਖਿਲਾਫ਼ ਬਿਆਨਬਾਜ਼ੀ ਕਰ ਰਹੇ ਹਨ ਦਰਅਸਲ ਕਹੀਕਤ ਹੈ ਕਿ ਪਾਕਿਸਤਾਨ ਭਾਰਤ ਨਾਲ ਨਾ ਤਾਂ ਜੰਗ ਲੜਨ ਦੇ ਸਮਰੱਥ ਹੈ ਤੇ ਨਾ ਹੀ ਅਜਿਹੇ ਕੋਈ ਹਾਲਾਤ ਹਨ ਇਹ ਮੁਲਕ ਇਸ ਵੇਲੇ ਆਰਥਿਕ ਤੌਰ ‘ਤੇ ਬੁਰੀ ਤਰ੍ਹਾਂ ਕੰਗਾਲ ਹੋ ਚੁੱਕਾ ਹੈ ਲੋੜ ਇਸ ਗੱਲ ਦੀ ਹੈ ਕਿ ਇਮਰਾਨ ਖਾਨ ਪਹਿਲੇ ਹੁਕਮਰਾਨਾਂ ਵਾਂਗ ਕਸ਼ਮੀਰ ਨੂੰ ਪਾਕਿ ਦੇ ਨੱਕ ਦਾ ਸਵਾਲ ਬਣਾਉਣ ਦੀ ਬਜਾਇ ਮੁਲਕ ‘ਚੋਂ ਅੱਤਵਾਦ ਦਾ ਖਾਤਮਾ ਕਰਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।