ਇਮਰਾਨ ਖਾਨ ਨੂੰ ਫਿਰ ਕੀਤਾ ਗ੍ਰਿਫਤਾਰ

Imran Khan

(ਏਜੰਸੀ) ਇਸਲਾਮਾਬਾਦ। ਤੋਸ਼ਾਖਾਨਾ ਮਾਮਲੇ ‘ਚ ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਖਾਨ (Imran Khan) ਦੀ ਸਜ਼ਾ ‘ਤੇ ਰੋਕ ਲਗਾਉਂਦੇ ਹੋਏ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਹਾਲਾਂਕਿ, ਖਾਨ ਦੇ ਅਟਕ ਜੇਲ੍ਹ ਤੋਂ ਬਾਹਰ ਆਉਣ ਤੋਂ ਪਹਿਲਾਂ, ਉਸਨੂੰ ਗੁਪਤ ਪੱਤਰ ਚੋਰੀ ਦੇ ਕੇਸ (ਸਾਈਫਰ ਗੇਟ ਸਕੈਂਡਲ) ਦੇ ਸਬੰਧ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਹ ਜਾਣਕਾਰੀ ਪਾਕਿਸਤਾਨ ਦੇ ਅਖਬਾਰ ‘ਦ ਡਾਨ’ ਨੇ ਦਿੱਤੀ ਹੈ। ਐਡਵੋਕੇਟ ਅਤਾ ਤਰਾੜ ਨੇ ਕਿਹਾ ਕਿ ਇਮਰਾਨ ਨੂੰ ਜ਼ਮਾਨਤ ਮਿਲ ਗਈ ਹੈ, ਪਰ ਫਿਲਹਾਲ ਉਹ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕਦਾ। ਇਸ ਦਾ ਕਾਰਨ ਇਹ ਹੈ ਕਿ ਸ਼ਾਈਫਰ ਚੋਰੀ ਦੇ ਮਾਮਲੇ ਵਿੱਚ ਅਦਾਲਤ ਨੇ ਜਾਂਚ ਏਜੰਸੀਆਂ ਨੂੰ 14 ਦਿਨਾਂ ਦਾ ਰਿਮਾਂਡ ਦਿੱਤਾ ਹੈ।

ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਇਮਰਾਨ ਦੀ ਗ੍ਰਿਫ਼ਤਾਰੀ ਤੈਅ (Imran Khan)

ਐਫਆਈਏ ਨੇ ਇਮਰਾਨ ਖ਼ਾਨ ਤੋਂ ਗੁਪਤ ਪੱਤਰ ਚੋਰੀ (ਸਾਈਫਰ ਗੇਟ ਸਕੈਂਡਲ) ਅਤੇ 9 ਮਈ ਦੀ ਹਿੰਸਾ ਦੇ ਸਬੰਧ ਵਿੱਚ ਐਨਏਬੀ ਨੇ ਪੁੱਛਗਿੱਛ ਕਰਨੀ ਹੈ। ਖਾਸ ਗੱਲ ਇਹ ਹੈ ਕਿ NAB ਖਾਨ ਨੂੰ ਪੁੱਛਗਿੱਛ ਲਈ 90 ਦਿਨਾਂ ਤੱਕ ਆਪਣੀ ਹਿਰਾਸਤ ‘ਚ ਰੱਖ ਸਕਦੀ ਹੈ। ਇਸ ਦੌਰਾਨ ਸੁਪਰੀਮ ਕੋਰਟ ਸਮੇਤ ਕੋਈ ਵੀ ਅਦਾਲਤ ਉਸ ਨੂੰ ਜ਼ਮਾਨਤ ਨਹੀਂ ਦੇ ਸਕੇਗੀ।