ਮੋਦੀ ਸਰਕਾਰ ਨੂੰ ਦੱਸਿਆ ਐਂਟੀ ਮੁਸਲਿਮ, ਐਂਟੀ ਪਾਕਿਸਤਾਨ
ਇਸਲਾਮਾਬਾਦ| ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਹਾਲੀਆ ਇੰਟਰਵਿਊ ‘ਚ ਇੱਕ ਵਾਰ ਫਿਰ ਭਾਰਤ ਵਿਰੋਧ ਰਾਗ ਅਲਾਪਿਆ ਹੈ ਇਮਰਾਨ ਖਾਨ ਨੇ ਭਾਰਤ ਦੀ ਵਰਤਮਾਨ ਮੋਦੀ ਸਰਕਾਰ ਨੂੰ ਐਂਟੀ ਮੁਸਲਿਮ ਤੇ ਐਂਟੀ ਪਾਕਿਸਤਾਨ ਕਿਹਾ ਹੈ ਇਮਰਾਨ ਨੇ ਦੋਸ਼ ਲਾਇਆ ਹੈ ਕਿ ਭਾਰਤ ‘ਚ ਚੋਣਾਂ ਨਜ਼ਦੀਕ ਹਨ ਇਸ ਲਈ ਭਾਰਤ ਪਾਕਿਸਤਾਨ ਵਿਰੋਧ ਦਿਖਾ ਰਿਹਾ ਹੈ ਵਾਸ਼ਿੰਗਟਨ ਪੋਸਟ ਨੂੰ ਦਿੱਤੇ ਗਏ ਇੰਟਰਵਿਊ ‘ਚ ਇਮਰਾਨ ਖਾਨ ਨੇ ਇਹ ਗੱਲਾਂ ਕਹੀਆਂ ਹਨ ਇਸ ਇੰਟਰਵਿਊ ‘ਚ ਸਿੱਖ ਸ਼ਰਧਾਲੂਆਂ ਲਈ ਖੋਲੀ ਗਈ ਕਰਤਾਰਪੁਰ ਹੱਦ ‘ਤੇ 26/11 ਮੁੰਬਈ ਹਮਲੇ ਦਾ ਵੀ ਜ਼ਿਕਰ ਕੀਤਾ ਹੈ ਇਸ ਇੰਟਰਵਿਊ ‘ਚ ਇਮਰਾਨ ਨੂੰ ਸਵਾਲ ਪੁੱਛਿਆ ਗਿਆ ਕਿ ਭਾਰਤ ਨੇ ਉਨ੍ਹਾਂ ਦੀ ਤਰ੍ਹਾਂ ਦਿਖਾਏ ਗਏ ਹਰ ਤਰ੍ਹਾਂ ਦੇ ਭਾਵਾਂ (ਜੇਸਚਰਸ) ਨੂੰ ਰੱਦ ਕਰ ਦਿੱਤਾ ਹੈ ਇਸ ‘ਤੇ ਇਮਰਾਨ ਨੇ ਕਿਹਾ ਕਿ ਅਜਿਹਾ ਇਸ ਲਈ ਕਿਉਂਕਿ ਭਾਰਤ ‘ਚ ਚੋਣਾਂ ਆਉਣ ਵਾਲੀਆਂ ਹਨ ਹਾਲਾਂਕਿ ਇਸ ਇੰਟਰਵਿਊ ‘ਚ ਇਮਰਾਨ ਨੇ ਪੀਐੱਮ ਮੋਦੀ ਤੇ ਭਾਜਪਾ ਦਾ ਨਾਂਅ ਨਹੀਂ ਲਿਆ ਪਰ ਇਸ਼ਾਰਿਆਂ ‘ਚ ਭਾਰਤ ਵਿਰੋਧੀ ਰੁਖ ਜ਼ਰੂਰੀ ਦਿਖਾਇਆ ਇਮਰਾਨ ਨੇ ਕਿਹਾ, ਭਾਰਤ ਦੀ ਰੂਲਿੰਗ ਪਾਰਟੀ ਐਂਟੀ ਮੁਸਲਿਮ, ਐਂਟੀ ਪਾਕਿਸਤਾਨ ਰੁਖ ਰੱਖਦੀ ਹੈ’ ਇਮਰਾਨ ਤੋਂ ਦੂਜਾ ਸਵਾਲ ਪੁੱਛਿਆ ਗਿਆ ਕਿ ਭਾਰਤ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਸਾਜਿਸ਼ਕਰਤਾਵਾਂ ਨੂੰ ਸਜ਼ਾ ਦਿਵਾਉਣਾ ਚਾਹੁੰਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।