ਇਮਰਾਨ ਦੀ ਬੇਵੱਸੀ
ਆਖ਼ਰ ਪਾਕਿਸਤਾਨ ’ਚ ਉਹੀ ਕੁਝ ਹੋਇਆ ਜਿਸ ਦੀ ਉਮੀਦ ਸੀ ਵਜ਼ੀਰੇ ਆਜ਼ਮ ਇਮਰਾਨ ਖਾਨ ਮੁਲਕ ਨੂੰ ਅਖੀਰਲੀ ਵਾਰ ਮੁਖਾਤਿਬ ਹੋਣ ਨੂੰ ਤਰਸ ਗਏ ਤੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਮੁਖਾਤਿਬ ਹੋਣ ਦਾ ਮੌਕਾ ਮਿਲਿਆ ਭਾਵੇਂ ਇਮਰਾਨ ਦੀ ਕੁਰਸੀ ਜਾਂਦੀ-ਜਾਂਦੀ ਬਚ ਗਈ ਹੈ ਪਰ ਇਹ ਹਾਲਾਤ ਪਾਕਿਸਤਾਨੀ ਹਕੂਮਤ ’ਤੇ ਫੌਜ ਤੇ ਆਈਐਸਆਈ ਦੇ ਦਬਦਬੇ ਦੀ ਇੱਕ ਵਾਰ ਫਿਰ ਮਿਸਾਲ ਬਣ ਗਈ ਹੈ ਪਾਕਿਸਤਾਨ ਦਾ ਚੁਣਿਆ ਹੋਇਆ ਕੋਈ ਵੀ ਪ੍ਰਧਾਨ ਮੰਤਰੀ ਆਪਣੀ ਜਾਂ ਪਾਰਟੀ ਦੀ ਵਿਚਾਰਧਾਰਾ ਅਨੁਸਾਰ ਮੁਲਕ ਨੂੰ ਅੱਗੇ ਨਹੀਂ ਲਿਜਾ ਸਕਦਾ ਕੁਰਸੀ ਬਚਾਉਣੀ ਹੈ ਤਾਂ ਫੌਜ ਦੀ ਹਾਂ ’ਚ ਹਾਂ ਮਿਲਾਉਣੀ ਪੈਣੀ ਹੈ ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ’ਚ ਸੁਧਾਰ ਦੇ ਸੰਕੇਤ ਅਜੇ ਦੂਰ ਤੱਕ ਨਜ਼ਰ ਨਹੀਂ ਆ ਰਹੇ ਦੂਜੇ ਪਾਸੇ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠੇ ਆਗੂ ਵੀ ਕੁਰਸੀ ਨੂੰ ਇੰਨਾ ਜ਼ਿਆਦਾ ਮੋਹ ਕਰਦੇ ਹਨ ਕਿ ਉਹਨਾਂ ਨੂੰ ਕੁਰਸੀ ਮੁਲਕ ਤੋਂ ਵੀ ਜ਼ਿਆਦੀ ਪਿਆਰੀ ਹੋ ਜਾਂਦੀ ਹੈ।
ਇਮਰਾਨ ਖਾਨ ਨੇ ਜਦੋਂ ਮੁਲਕ ਦੀ ਕਮਾਨ ਸੰਭਾਲੀ ਸੀ ਤਾਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਮੁਲਕ ਨੂੰ ਅੱਤਵਾਦੀ ਸੰਗਠਨਾਂ ਦੀ ਜਕੜ ਤੇ ਗਰੀਬੀ ’ਚੋਂ ਕੱਢ ਲੈਣਗੇ ਪਰ ਹੌਲੀ-ਹੌਲੀ ਇਮਰਾਨ ਵੀ ਕੁਰਸੀ ਮੋਹ ’ਚ ਫਸ ਕੇ ਰਵਾਇਤੀ ਆਗੂਆਂ ਦੀ ਹੀ ਬੋਲੀ ਬੋਲਣ ਲੱਗੇ ਇਹ ਵੀ ਉਮੀਦ ਕੀਤੀ ਜਾਣ ਲੱਗੀ ਸੀ ਕਿ ਇਮਰਾਨ ਭਾਰਤ ਨਾਲ ਸਬੰਧ ਸੁਧਾਰਨਗੇ ਪਰ ਹੌਲੀ-ਹੌਲੀ ਉਹਨਾਂ ਦਾ ਰਵੱਈਆ ਵੀ ਰਵਾਇਤੀ ਆਗੂਆਂ ਵਾਂਗ ਹੀ ਬਦਲਦਾ ਗਿਆ। ਚੀਨ, ਰੂਸ ਤੇ ਅਮਰੀਕਾ ਨਾਲ ਸਬੰਧਾਂ ’ਚ ਵੀ ਇਮਰਾਨ ਕੋਈ ਨਵੀਂ ਤੇ ਠੋਸ ਕੂਟਨੀਤੀ ਘੜਨ ਦੀ ਬਜਾਇ ਭਾਰਤ ਵਿਰੋਧੀ ਕੂਟਨੀਤੀ ’ਚ ਹੀ ਉਲਝੇ ਰਹੇ ਭਾਰਤ ਤੇ ਅਮਰੀਕਾ ਦੇ ਸਬੰਧਾਂ ਖਿਲਾਫ਼ ਪਾਕਿ ਨੇ ਚੀਨ ਨਾਲ ਨੇੜਤਾ ਵਧਾਉਣ ਦੇ ਨਾਲ-ਨਾਲ ਰੂੁਸ ਨੂੰ ਜੋੜਨ ਦੀ ਕੂਟਨੀਤੀ ਅਪਣਾਈ ਪਰ ਚੀਨ ਨੇ ਪਾਕਿਸਤਾਨ ਨੂੰ ਕਰਜ਼ਾਈ ਹੀ ਕੀਤਾ ਕੌਮਾਂਤਰੀ ਉਲਝਣਤਾਣੀਆਂ ’ਚ ਫਸੇ ਇਮਰਾਨ ਖਾਨ ਪਾਕਿਸਤਾਨ ਦੀ ਹਾਲਤ ਸੁਧਾਰਨ ਲਈ ਕੁਝ ਵੀ ਨਾ ਕਰ ਸਕੇ।
ਕੌਮਾਂਤਰੀ ਮੰਚ ’ਤੇ ਤਰੱਕੀ ਕਰਨ ਦੀਆਂ ਕੋਸ਼ਿਸਾਂ ’ਚ ਉਹ ਮੁਲਕ ਅੰਦਰ ਵੀ ਆਪਣੀ ਸਾਖ ਗੁਆ ਬੈਠੇ ਰੂਸ-ਯੂਕਰੇਨ ਜੰਗ ’ਚ ਰੂਸ ਦੀ ਹਮਾਇਤ ਕਰਨ ਦਾ ਫਾਰਮੂਲਾ ਵੀ ਇਮਰਾਨ ਨੂੰ ਰਾਸ ਨਹੀਂ ਆਇਆ ਇਹ ਤਾਂ ਹੁਣ ਸਾਫ ਹੋ ਗਿਆ ਹੈ ਕਿ ਇਮਰਾਨ ਖਾਨ ਦੇ ਸਿਆਸਤ ’ਚ ਚੰਗੇ ਦਿਨ ਗੁਜ਼ਰ ਗਏ ਹਨ ਤੇ ਅਗਲੀਆਂ ਚੋਣਾਂ ’ਚ ਉਹਨਾਂ ਲਈ ਮੁਸ਼ਕਲਾਂ ਭਰੀਆਂ ਹੋਣਗੀਆਂ ਹੁਣ ਅਫਗਾਨਿਸਤਾਨ ’ਚ ਤਾਲਿਬਾਨ ਸਰਕਾਰ ਦਾ ਸਮੱਰਥਨ ਵੀ ਪਾਕਿ ਲਈ ਕੋਈ ਰਾਹਤ ਨਹੀਂ ਬਣ ਸਕਿਆ ਪਾਕਿਸਤਾਨ ’ਚ ਵਾਪਰ ਰਹੀਆਂ ਘਟਨਾਵਾਂ ਭਾਰਤ ਲਈ ਚਿੰਤਾਜਨਕ ਹਨ ਇਮਰਾਨ ਵੱਲੋਂ ਭਾਰਤ ਨਾਲ ਸਬੰਧ ਨਾ ਸੁਧਾਰ ਸਕਣ ਪਿੱਛੇ ਜਿਹੜੀਆਂ ਤਾਕਤਾਂ ਦਾ ਹੱਥ ਹੈ ਉਹਨਾਂ ਤਾਕਤਾਂ ਪ੍ਰਤੀ ਵੀ ਭਾਰਤ ਨੂੰ ਸੁਚੇਤ ਰਹਿਣਾ ਪਵੇਗਾ ਜਦੋਂ ਤੱਕ ਪਾਕਿਸਤਾਨ ’ਚ ਅਜ਼ਾਦ ਤੇ ਅੱਤਵਾਦ ਖਿਲਾਫ ਸਖਤ ਫੈਸਲੇ ਲੈਣ ਵਾਲੀ ਸਰਕਾਰ ਨਹੀਂ ਬਣਦੀ ਉਦੋਂ ਤੱਕ ਭਾਰਤ ਨੂੰ ਪਾਕਿ ਦੇ ਹਾਲਾਤਾਂ ’ਤੇ ਨਜ਼ਰ ਰੱਖਣੀ ਪਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ