ਸਰਕਾਰ ਦੀਆਂ ਨੀਤੀਆਂ ਨਾਲ ਦੇਸ਼ ‘ਚ ਆਰਥਿਕ ਸੰਕਟ ਡੂੰਘਾ ਹੋ ਰਿਹੈ: ਆਸਿਫ
ਲਾਹੌਰ | ਪਾਕਿਸਤਾਨ ਮੁਸਲਿਮ ਲੀਗ (ਨਵਾਜ) ਦੇ ਆਗੂ ਤੇ ਸਾਬਕਾ ਵਿਦੇਸ਼ ਮੰਤਰੀ ਖਵਾਜਾ ਮਹਿਮੂਦ ਆਸਿਫ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਆਰਥਿਕ ਮਾਮਲਿਆਂ ਨਾਲ ਨਜਿੱਠਣ ‘ਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਦੀਆਂ ਨੀਤੀਆਂ ਨਾਲ ਦੇਸ਼ ‘ਚ ਆਰਥਿਕ ਸੰਕਟ ਡੂੰਘਾ ਹੋ ਰਿਹਾ ਹੈ ਆਸਿਫ ਨੇ ਕੱਲ੍ਹ ਇੱਕ ਪ੍ਰੋਗਰਾਮ ‘ਚ ਕਿਹਾ ਕਿ ਸੰਸਦ ‘ਚ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ ਨੂੰ ਲੋਕ ਲੇਖਾ ਕਮੇਟੀ (ਪੀਏਸੀ) ਪ੍ਰਧਾਨ ਅਹੁਦੇ ਤੋਂ ਹਟਾਉਣ ਨਾਲ ਸਥਿਤੀਆਂ ਹੋਰ ਬਦਤਰ ਹੋ ਜਾਣਗੀਆਂ ਜ਼ਿਕਰਯੋਗ ਹੈ ਕਿ ਸ਼ਰੀਫ ਦੇ ਅਸਤੀਫੇ ਦੀ ਮੰਗ ਪੀਟੀਆਈ ਆਗੂ ਅਤੇ ਜਲਵਾਯੂ ਬਦਲਾਅ ਮੰਤਰੀ ਜਾਰਤਾਜ ਗੁਲ ਨੇ ਲਾਹੌਰ ‘ਚ ਇੱਕ ਪ੍ਰੋਗਰਾਮ ‘ਚ ਕੀਤੀ ਸੀ ਪੰਜਾਬ ਸੂਬੇ ਦੇ ਪੀਟੀਆਈ ਆਗੂ ਅਬਦੁਲ ਅਲੀਮ ਖਾਨ ਨੂੰ ਹਾਲ ਹੀ ‘ਚ ਭ੍ਰਿਸ਼ਟਾਚਾਰ ਦੇ ਦੋਸ਼ ‘ਚ ਕੌਮੀ ਜਵਾਬਦੇਹੀ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸ ਤਰ੍ਹਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ੍ਰੀ ਸ਼ਰੀਫ਼ ਫਿਲਹਾਲ ਬਿਊਰੋ ਦੀ ਹਿਰਾਸਤ ‘ਚ ਹਨ ਅਤੇ ਕੌਮੀ ਅਸੈਂਬਲੀ ਸਪੀਕਰ ਵੱਲੋਂ ਜਾਰੀ ਆਦੇਸ਼ਾਂ ਤੋਂ ਬਾਅਦ ਉਹ ਪੀਏਸੀ ਦੀਆਂ ਮੀਟਿੰਗਾਂ ‘ਚ ਹਿੱਸਾ ਲੈਂਦੇ ਹਨ
ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਿਆਸੀ ਸਲਾਹਕਾਰ ਨਈਮੁਲ ਹੱਕ ਨੇ ਲਾਹੌਰ ‘ਚ ਐਤਵਾਰ ਨੂੰ ਕਿਹਾ ਕਿ ਸਰਕਾਰ ਸ੍ਰੀ ਸ਼ਾਹਬਾਜ਼ ਨੂੰ ਪੀਏਸੀ ਮੁਖੀ ਦੇ ਅਹੁਦੇ ‘ਤੇ ਉਸੇ ਸ਼ਰਤ ‘ਤੇ ਬਣੇ ਰਹਿਣ ਦੀ ਮਨਜ਼ੂਰੀ ਦੇਵੇਗੀ ਜਦੋਂ ਉਹ ਆਪਣੇ ਵਰਤਾਓ ਬਾਰੇ ਇੱਕ ਲਿਖਤੀ ਭਰੋਸਾ ਦੇਣ ਸ੍ਰੀ ਆਸਿਫ ਨੇ ਇਹ ਵੀ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਸ੍ਰੀ ਖਾਨ ‘ਤੇ ਕੋਈ ਦਬਾਅ ਹੋਵੇ ਕਿਉਂਕਿ ਬਾਲਲੋਕੀ ‘ਚ ਇੱਕ ਪ੍ਰੋਗਰਾਮ ‘ਚ ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟ ਆਗੂਆਂ ਬਾਰੇ ਕੋਈ ਨਰਮੀ ਨਹੀਂ ਵਰਤੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।