ਭਾਰਤ ਨਾਲ ਸਬੰਧ ਸੁਧਾਰਨ ਲਈ ਇਮਰਾਨ ਨੇ ਸੰਯੁਕਤ ਰਾਸ਼ਨ ਨੂੰ ਕੀਤੀ ਅਪੀਲ

Pakistan, Imran, UN, Ties, India

ਭਾਰਤ ਨਾਲ ਸਬੰਧ ਸੁਧਾਰਨ ਲਈ ਇਮਰਾਨ ਨੇ ਸੰਯੁਕਤ ਰਾਸ਼ਨ ਨੂੰ ਕੀਤੀ ਅਪੀਲ

ਇਸਲਾਮਾਬਾਦ (ਏਜੰਸੀ)। ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ Pakistan ਨੇ ਭਾਰਤ ਨਾਲ ਸਬੰਧ ਸੁਧਾਰਨ ਲਈ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਤੋਂ ਦਖ਼ਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਮੌਜ਼ੂਦਾ ਸਮੇਂ ‘ਚ ਭਾਰਤ ਨਾਲ ਯੁੱਧ ਵਰਗੀ ਤਨਾਅਪੂਰਨ ਸਥਿਤੀ ਨਹੀਂ ਹੈ, ਪਰ ਇਸ ਦੇ ਬਾਵਜ਼ੂਦ ਸੰਯੁਕਤ ਰਾਸ਼ਟਰ ਅਤੇ ਅਮਰੀਕਾ ਨੂੰ ਦੋਵਾਂ ਪਰਮਾਣੂ ਹਥਿਆਰ ਯੁਕਤ ਦੇਸ਼ਾਂ ਵਿਚਕਾਰ ਤਨਾਅ ਘੱਟ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਸਥਾਨਕ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਿਕ ਸ੍ਰੀ ਖਾਨ ਨੇ ਸਵਿੱਟਜ਼ਰਲੈਂਡ ਦੇ ਦਾਵੇਸ ਸ਼ਹਿਰ ‘ਚ ਹੋਏ ਵਿਸ਼ਵ ਆਰਥਿਕ ਮੰਚ (ਡਬਲਿਊੁਆਈਐੱਫ਼) ਦੀ ਬੈਠਕ ਤੋਂ ਬਾਅਦ ਬੁੱਧਵਾਰ ਨੂੰ ਕੌਮਾਂਤਰੀ ਮੀਡੀਆ  ਪਰਿਸ਼ਦ ਨੂੰ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਭਾਰਤ ਆਪਣੇ ਘਰੇਲੂ-ਪ੍ਰਦਰਸ਼ਨਾਂ ਤੋਂ ਧਿਆਨ ਭਟਕਾਉਣ ਲਈ ਸਰਹੱਦ ‘ਤੇ ਤਨਾਅ ਵਧਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਦੋ ਪਰਮਾਣੂ ਹਥਿਰਾਰ ਯੁਕਤ ਦੇਸ਼ ਕਦੇ ਯੁੱਧ ਬਾਰੇ ਸੋਚ ਨਹੀਂ ਕਸਦੇ ਇਸ ਲਈ ਸੰਯੁਕਤ ਰਾਸ਼ਟ ਅਤੇ ਅਮਰੀਕਾ ਨੂੰ ਇਸ ਦਿਸ਼ਾ ‘ਚ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਖਾਨ ਨੇ ਸੰਯੁਕਤ ਰਾਸ਼ਟਰ ਦੇ ਪਰਿਆਵੇਕਸ਼ਕਾਂ ਨੂੰ ਕੰਟਰੋਲ ਰੇਖਾ ਦੇ ਨੇੜੇ ਜਾ ਦੇਣ ਦੀ ਮੰਗ ਵੀ ਕੀਤੀ।

  • ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ ਨਾਲ ਉਨ੍ਹਾਂ ਦੇ ਦੇਸ਼ ਦਾ ਰਿਸ਼ਤਾ ਆਮ ਹੋ ਜਾਵੇਗਾ
  • ਉਦੋਂ ਦੁਨੀਆਂ ਨੂੰ ਪਾਕਿਸਤਾਨ ਦੀ ਸਹੀ ਆਰਥਿਕ ਸਮਰੱਥਾ ਦਾ ਅਹਿਸਾਸ ਹੋਵੇਗਾ।
  • ਖਾਨ ਨੇ ਕਿਹਾ ਕਿ ਸ਼ਾਂਤੀ ਅਤੇ ਸਥਿਰਤਾ ਦੇ ਬਿਨਾ ਆਰਥਿਕ ਵਿਕਾਸ ਸੰਭਵ ਨਹੀਂ ਹੈ।
  • ਉਨ੍ਹਾਂ ਕਿਹਾ ਕਿ ਬਦਕਿਸਮਤੀ ਹੈ ਕਿ ਭਰਤ ਨਾਲ ਸਾਡੇ ਸਬੰਧ ਚੰਗੇ ਨਹੀਂ ਹਨ।
  • ਜਦੋਂ ਇਹ ਆਮ ਹੋਣਗੇ ਤਾਂ ਦੁਨੀਆਂ ਨੂੰ ਪਾਕਿਸਤਾਨ ਦੀ ਰਣਨੀਤਿਕ ਆਰਿਥਕ ਸਮਰੱਥਾ ਬਾਰੇ ਪਤਾ ਲੱਗੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Pakistan