ਸਿੱਖਿਆ ਢਾਂਚੇ ’ਚ ਸੁਧਾਰ

CBSE

ਕੇਂਦਰੀ ਮਾਧਿਅਮਕ ਸਿੱਖਿਆ ਬੋਰਡ (ਸੀਬੀਐੱਸਈ) ਨੇ ਦਸਵੀਂ ਤੇ ਬਾਰ੍ਹਵੀਂ ਦੇ ਸਾਲਾਨਾ ਨਤੀਜਿਆਂ ’ਚ ਕੁੱਲ ਅੰਕ, ਡਿਸਟਿਕਸ਼ਨ ਤੇ ਡਿਵੀਜ਼ਨ ਨਾ ਦੇਣ ਦਾ ਫੈਸਲਾ ਲਿਆ ਹੈ ਮਕਸਦ ਇਸ ਤੋਂ ਪਹਿਲਾਂ ਸੀਬੀਐੱਸਈ ਅਧਿਕਾਰਕ ਤੌਰ ’ਤੇ ਪੁਜੀਸ਼ਨਾਂ ਤੇ ਮੈਰਿਟ ਲਿਸਟ ਦੇਣੀ ਵੀ ਬੰਦ ਕਰ ਚੁੱਕਾ ਹੈ ਬੋਰਡ ਦੇ ਇਨ੍ਹਾਂ ਫੈਸਲਿਆਂ ਪਿੱਛੇ ਸਭ ਤੋਂ ਵੱਧ ਵਿਸ਼ਿਆਂ ਦਾ ਜੋੜ ਲਾਉਣ ਦਾ ਕੰਮ ਸਕੂਲ ’ਤੇ ਛੱਡ ਦਿੱਤਾ ਹੈ ਅੰਕਾਂ ਦੀ ਦੌੜ ਕਾਰਨ ਵਿਦਿਆਰਥੀਆਂ ’ਚ ਖੁਦਕੁਸ਼ੀਆਂ ਕਰਨ ਦੇ ਰੁਝਾਨ ਨੂੰ ਰੋਕਣਾ ਹੈ ਦੇਸ਼ ਅੰਦਰ ਕਾਫ਼ੀ ਘਟਨਾਵਾਂ ਵਾਪਰੀਆਂ ਹਨ ਜਦੋਂ ਵਿਦਿਆਰਥੀਆਂ ਨੇ ਘੱਟ ਅੰਕ ਆਉਣ ਕਰਕੇ ਜਾਂ ਆਪਣੇ ਮਾਤਾ-ਪਿਤਾ ਦੇ ਦਬਾਅ ਕਾਰਨ ਖੁਦਕੁਸ਼ੀ ਕਰ ਲਈ ਅਸਲ ’ਚ ਸਿੱਖਿਆ ਦਾ ਸਬੰਧ ਗਿਆਨ ਨਾਲ ਹੈ। (CBSE)

ਅੰਕ ਹਾਸਲ ਕਰਨਾ ਤੇ ਗਿਆਨ ਹਾਸਲ ਕਰਨਾ ਦੋਵੇਂ ਅਲੱਗ ਵੀ ਹਨ ਤੇ ਇਕੱਠੇ ਵੀ ਜ਼ਿਆਦਾ ਗਿਆਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵੱਧ ਅੰਕ ਹਾਸਲ ਕਰਨਾ ਵੀ ਆਮ ਗੱਲ ਹੈ ਤੇ ਇਹ ਵੀ ਸੱਚਾਈ ਹੈ ਕਿ ਘੱਟ ਅੰਕਾਂ ਵਾਲੇ ਬੱਚੇ ਨੂੰ ਚੰਗਾ ਗਿਆਨ ਹੋ ਸਕਦਾ ਹੈ ਬੋਰਡ ਨੇ ਭਾਵੇਂ ਚੰਗਾ ਫੈਸਲਾ ਲਿਆ ਹੈ ਪਰ ਮਸਲਾ ਉਦੋਂ ਹੀ ਹੱਲ ਹੋਣਾ ਹੈ ਜਦੋਂ ਬੱਚਿਆਂ ਦਾ ਸਹੀ ਮਾਰਗਦਰਸ਼ਨ ਹੋਵੇਗਾ ਸਿੱਖਿਆ ਢਾਂਚਾ ਸਿਰਫ਼ ਵਿਦਿਆਰਥੀ ਤੇ ਅਧਿਆਪਕ ਤੱਕ ਸੀਮਤ ਨਹੀਂ, ਸਗੋਂ ਮਾਪਿਆਂ ਦੀ ਵੀ ਇਸ ਵਿੱਚ ਭੂਮਿਕਾ ਹੈ ਅੱਜ ਵੀ ਬਹੁਤ ਸਾਰੇ ਮਾਪੇ ਹਨ ਜੋ ਆਪਣੇ ਬੱਚੇ ਦੇ ਘੱਟ ਅੰਕਾਂ ਲਈ ਜਿੱਥੇ ਬੱਚੇ ਨੂੰ ਡਾਂਟਦੇ ਹਨ। (CBSE)

ਇਹ ਵੀ ਪੜ੍ਹੋ : IND Vs AUS : ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ ਚੁਣੌਤੀਪੂਰਨ ਟੀਚਾ

ਉੱਥੇ ਅਧਿਆਪਕ ਨੂੰ ਵੀ ਉਲਾਂਭਾ ਦਿੰਦੇ ਹਨ ਅਜਿਹੇ ਮਾਹੌਲ ’ਚ ਅਧਿਆਪਕ ’ਤੇ ਵੀ ਬੱਚੇ ਦੇ ਵੱਧ ਅੰਕਾਂ ਲਈ ਦਬਾਅ ਰਹਿੰਦਾ ਹੈ ਜਿੱਥੋਂ ਤੱਕ ਮਨੋਵਿਗਿਆਨ ਦਾ ਸਬੰਧ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਅੰਕਾਂ ਲਈ ਪ੍ਰੇਰਿਤ ਕਰਨ, ਨਾ ਕਿ ਉਨ੍ਹਾਂ ’ਤੇ ਮਾਨਸਿਕ ਦਬਾਅ ਪਾਉਣ ਮਾਪੇ ਆਪਣੇ ਬੱਚੇ ਦੇ ਦੋਸਤ ਬਣਨ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਮਾਨਸਿਕਤਾ ਨੂੰ ਸਮਝਣ ਖੁਸ਼ੀ ਤੋਂ ਬਿਨਾ ਪੜ੍ਹਿਆ ਵੀ ਨਹੀਂ ਜਾ ਸਕਦਾ ਇਹ ਵੀ ਜ਼ਰੂਰੀ ਹੈ ਕਿ ਬੱਚੇ ਦੇ ਗਿਆਨ, ਪ੍ਰਾਪਤੀ ਦੇ ਢੰਗ-ਤਰੀਕਿਆਂ ਦੇ ਸਬੰਧ ’ਚ ਚੰਗਾ ਮਾਹੌਲ ਪੈਦਾ ਕੀਤਾ ਜਾਵੇ। (CBSE)

ਸੀਬੀਐੱਸਈ ਦੇ ਤਾਜ਼ਾ ਫੈਸਲੇ ਨਾਲ ਭਾਵੇਂ ਕੌਮੀ ਪੱਧਰ ’ਤੇ ਅੰਕਾਂ ਜਾਂ ਪੁਜ਼ੀਸ਼ਨਾਂ ਲਈ ਮਾਰੋਮਾਰ ਜ਼ਰੂਰ ਘਟੇਗੀ ਪਰ ਫਿਰ ਵੀ ਸਕੂਲਾਂ ਅੰਦਰ ਵੀ ਇਹ ਮੁਕਾਬਲੇਬਾਜ਼ੀ ਰਹੇਗੀ ਸਿਹਤਮੰਦ ਮੁਕਾਬਲੇਬਾਜ਼ੀ ਰਹਿਣੀ ਵੀ ਚਾਹੀਦੀ ਹੈ ਇਸ ਵਾਸਤੇ ਜ਼ਰੂਰੀ ਹੈ ਕਿ ਬੋਰਡ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਮੈਨੇਜ਼ਮੈਂਟ ਤੇ ਮਾਪਿਆਂ ਦਰਮਿਆਨ ਇੱਕ ਪੁਲ ਕਾਇਮ ਕਰੇ ਤਾਂ ਕਿ ਸਿੱਖਿਆ ਪ੍ਰਾਪਤੀ ਦੀ ਪ੍ਰਕਿਰਿਆ ’ਚ ਸਹਿਜ਼ਤਾ, ਉਤਸ਼ਾਹ ਤੇ ਇੱਛਾ-ਸ਼ਕਤੀ ਦੀ ਮਜ਼ਬੂਤੀ ਕਾਇਮ ਰਹਿ ਸਕੇ। (CBSE)