ਪੰਜਾਬ ’ਚ ਠੰਢ ਦਰਮਿਆਨ ‘ਮੌਸਮ’ ਸਬੰਧੀ ਕੇ ਜ਼ਰੂਰੀ ਖਬਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਲੁਧਿਆਣਾ (ਸੱਚ ਕਹੂੰ ਨਿਊਜ਼)। ਪੰਜਾਬ ’ਚ ਠੰਢ ਘਟਣ ਦਾ ਨਾਂਅ ਨਹੀਂ ਲੈ ਰਹੀ। ਇਸ ਦੌਰਾਨ ਮੌਸਮ ਵਿਭਾਗ (Weather) ਵੱਲੋਂ ਮੀਂਹ ਦੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ 24-25 ਅਤੇ 28 ਤਾਰੀਖ ਨੂੰ ਮੀਂਹ (Rain) ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਰਹਿ ਸਕਦਾ ਹੈ। ਪੰਜਾਬ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਦੌਰਾਨ ਲੁਧਿਆਣਾ ਸਮੇਤ ਵੱਖ-ਵੱਖ ਸ਼ਹਿਰਾਂ ‘ਚ ਧੁੱਪ ਖਿੜੀ ਰਹੇਗੀ ਪਰ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਦਾ ਮਿਜਾਜ ਕਰਵਟ ਲਵੇਗਾ।

ਮੌਸਮ ਵਿਭਾਗ (Weather) ਮੁਤਾਬਕ ਹਵਾ ’ਚ ਨਮੀ ਦੀ ਮਾਤਰਾ ਵੱਧ ਰਹੇਗੀ ਅਤੇ ਠੰਢੀਆਂ ਹਵਾਵਾਂ ਵੀ ਚੱਲਣਗੀਆਂ। ਸਵੇਰੇ ਅਤੇ ਸ਼ਾਮ ਦੇ ਸਮੇਂ ਸੀਤ ਲਹਿਰ 15 ਤੋਂ 20 ਕਿਲੋਮੀਟਰ ਪ੍ਰਤੀ ਘੰਟ ਦੀ ਰਫਤਾਰ ਨਾਲ ਚੱਲੇਗੀ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਫਰਵਰੀ ਮਹੀਨੇ ਦੀ ਸ਼ੁਰੂਆਤ ਤੇਜ ਧੁੱਪ ਨਾਲ ਹੋਵੇਗੀ ਅਤੇ 5 ਦਿਨ ਤੱਕ ਚੰਗੀ ਧੁੱਪ ਖਿੜੇਗੀ। ਇਸ ਨਾਲ ਤਾਪਮਾਨ ’ਚ ਵਾਧਾ ਹੋਵੇਗਾ ਅਤੇ ਸੀਤ ਲਹਿਰ ਤੋਂ ਰਾਹਤ ਮਿਲੇਗੀ। (Weather)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here