ਭਾਰਤ-ਸਾਊਦੀ ਵਿਚਕਾਰ ਅੱਤਵਾਦ ‘ਤੇ ਹੋਵੇਗੀ ਮਹੱਤਵਪੂਰਨ ਗੱਲਬਾਤ

Important Negotiations, Terrorism, India, Saudi Arabia

ਰਾਸ਼ਟਰਪਤੀ ਭਵਨ ‘ਚ ਸ੍ਰੀ ਕੋਵਿੰਦ ਨਾਲ ਵੀ ਹੋਵੇਗੀ ਮੁਲਾਕਾਤ

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਬਿਨ ਅਬਦੁਲ ਅਜੀਜ ਉਲ ਸਊਦ ਵਿਚਕਾਰ ਬੁੱਧਵਾਰ ਨੂੰ ਅੱਤਵਾਦ ਦੇ ਖਿਲਾਫ਼ ਜੰਗ ਨੂੰ ਲੈ ਕੇ ਮਹੱਤਵਪੂਰਨ ਵਿਚਾਰ-ਵਟਾਂਦਰਾ ਹੋਵੇਗਾ। ਸਾਊਦੀ ਅਰਬ ਦੇ ਸ਼ਹਿਜਾਦੇ ਭਾਰਤ ਦੀ ਦੋ ਰੋਜ਼ਾ ਯਾਤਰਾ ‘ਤੇ ਮੰਗਲਵਾਰ ਸ਼ਾਮ ਨੂੰ ਇੱਥੇ ਪਹੁੰਚੇ। ਪ੍ਰਧਾਨ ਮੰਤਰੀ ਨੇ ਪ੍ਰੋਟੋਕੋਲ ਤੋੜ ਕੇ ਖੁਦ ਹਵਾਈ ਅੱਡੇ ‘ਤੇ ਮਹਿਮਾਨ ਨੇਤਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਵਿਦੇਸ਼ ਰਾਜ ਮੰਤਰੀ ਜਨਰਲ ਵੀ ਕੇ ਸਿੰਘ ਵੀ ਇੱਥੇ ਮੌਜ਼ੂਦ ਸਨ। ਸਾਊਦੀ ਅਰਬ ਦੇ ਸ਼ਹਿਜਾਦੇ ਦਾ ਅੱਜ ਇੱਥੇ ਰਾਸ਼ਟਰਪਤੀ ਭਵਨ ਦੇ ਕੈਂਪਸ ‘ਚ ਰਾਜਕੀ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਆਓ ਭਗਤ ਕੀਤੀ। ਸ਼ਹਿਜਾਦੇ ਸਲਮਾਨ ਨੇ ਇਸ ਮੌਕੇ ‘ਤੇ ਭਾਰਤ ਤੇ ਸਾਊਦੀ ਅਰਬ ਵਿਚਕਾਰ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਕਲਪ ਪ੍ਰਗਟਾਇਆ।
ਵਿਦੇਸ਼ ਮੰਤਰਾਲੇ ਅਨੁਸਾਰ ਸਾਊਦੀ ਸ਼ਹਿਜਾਦੇ ਸ੍ਰੀ ਮੋਦੀ ਦੇ ਸੱਦੇ ‘ਤੇ ਭਾਰਤ ਆਏ ਹਨ। ਭਾਰਤ ਦਾ ਇਹ ਉਨ੍ਹਾਂ ਦਾ ਪਹਿਲਾ ਸਰਕਾਰੀ ਦੌਰਾ ਹੈ। ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਸਿਸ਼ਟਮੰਡਲ ਪੱਧਰ ਦੀ ਬੈਠਕ ਹੈਦਰਾਬਾਦ ਹਾਊਸ ‘ਚ ਹੋਵੇਗੀ।

ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਬੈਠਕ ‘ਚ ਭਾਰਤ, ਪਾਕਿਸਤਾਨ ‘ਚ ਸਰਕਾਰੀ ਪਨਾਹ ਨਾਲ ਸਰਗਰਮ ਅੱਤਵਾਦੀ ਸਮੂਹਾਂ ਦੇ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕੇਗਾ। ਸਾਊਦੀ ਸ਼ਹਿਜਾਦੇ ਰਾਸ਼ਟਰਪਤੀ ਭਵਨ ‘ਚ ਸ੍ਰੀ ਕੋਵਿੰਦ ਨਾਲ ਵੀ ਮੁਲਾਕਾਤ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।