ਸਾਂਝੇ ਕਿਸਾਨ ਮੋਰਚੇ ਦੀ 15 ਜਨਵਰੀ ਨੂੰ ਅਹਿਮ ਮੀਟਿੰਗ: ਕਿਸਾਨੀ ਮੰਗਾਂ ਤੇ ਚੋਣ ਲੜਨ ਦੇ ਐਲਾਨ ‘ਤੇ ਹੋਵੇਗੀ ਚਰਚਾ

ਕਿਸਾਨੀ ਮੰਗਾਂ ਤੇ ਚੋਣ ਲੜਨ ਦੇ ਐਲਾਨ ‘ਤੇ ਹੋਵੇਗੀ ਚਰਚਾ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸਾਂਝਾ ਕਿਸਾਨ ਮੋਰਚਾ ਦੀ ਪਹਿਲਾਂ ਤੋਂ ਤੈਅ ਮੀਟਿੰਗ 15 ਜਨਵਰੀ ਨੂੰ ਹੋਣ ਜਾ ਰਹੀ ਹੈ। ਇਸ ਮੀਟਿੰਗ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਿਸਾਨੀ ਮੰਗਾਂ ਤੇ ਚੋਣਾਂ ਲੜਨ ਸਬੰਧੀ ਅਹਿਮ ਫੈਸਲਾ ਲੈ ਸਕਦੀਆਂ ਹਨ। ਦਿੱਲੀ ਬਾਰਡਰ ’ਤੇ ਜਿੱਤ ਪ੍ਰਾਪਤ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ’ਚ ਸਿਆਸੀ ਲੜਾਈ ਲੜਨ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ ਦੀ ਸਿਆਸਤ ’ਚ ਭੂਚਾਲ ਆ ਗਿਆ ਹੈ। ਕਿਸਾਨਾਂ ਜਥੇਬੰਦੀਆਂ ਦੇ ਚੋਣ ਲੜਨ ਦੇ ਫੈਸਲੇ ਨੇ ਦੂਜੀਆਂ ਪਾਰਟੀਆਂ ਦੀ ਚਿੰਤਾ ਵਧ ਦਿੱਤੀ ਹੈ।

32 ਕਿਸਾਨ ਜਥੇਬੰਦੀਆਂ ਵਿੱਚੋਂ 25 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਬਣਾ ਲਿਆ ਹੈ ਤੇ ਮੁੱਖ ਮੰਤਰੀ ਦਾ ਚਿਹਰਾ ਬਲਬੀਰ ਸਿੰਘ ਰਾਜੇਵਾਲ ਨੂੰ ਬਣਾਇਆ ਗਿਆ ਹੈ।  ਦੂਜੇ ਪਾਸੇ ਇਸ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਚਡੂਨੀ ਨੇ ਵੀ ਪਾਰਟੀ ਬਣਾਈ ਹੈ। ਇਹਨਾਂ ਦੋਵੇਂ ਆਗੂ ਦੀ ਹੁਣ ਤੱਕ ਸਾਂਝੇ ਕਿਸਾਨ ਮੋਰਚੇ ਵਿੱਚ ਅਹਿਮ ਭੂਮਿਕਾ ਰਹੀ ਹੈ। ਜੇਕਰ ਚਡੂਨੀ 15 ਜਨਵਰੀ ਨੂੰ ਹੋਣ ਵਾਰੀ ਮੀਟਿੰਗ ਵਿੱਚ ਸ਼ਾਮਲ ਹੁੰਦੇ ਹਨ ਤਾਂ ਫਿਰ ਕੁਝ ਨਾ ਕੁਝ ਨਵਾਂ ਹੋ ਸਕਦਾ ਹੈ।

ਗੁਰਨਾਮ ਸਿੰਘ ਚਡੂਨੀ ਨੇ ਸਾਂਝਾ ਸੰਘਰਸ਼ ਪਾਰਟੀ ਬਣਾਈ ਹੈ

 ਗੁਰਨਾਮ ਚਡੂਨੀ ਨੇ ਸਾਂਝਾ ਸੰਘਰਸ਼ ਪਾਰਟੀ ਵੀ ਬਣਾਈ ਹੈ। ਚਡੂਨੀ ਨੇ ਪੰਜਾਬ ਚੋਣਾਂ ਲੜਨ ਦਾ ਐਲਾਨ ਵੀ ਕੀਤਾ ਹੈ। ਇਹ ਦੋਵੇਂ ਆਗੂ ਸੰਯੁਕਤ ਕਿਸਾਨ ਮੋਰਚਾ ਦੀ ਮੁੱਖ ਲੀਡਰਸ਼ਿਪ ਵਿੱਚ ਰਹੇ ਹਨ। ਇੱਥੋਂ ਤੱਕ ਕਿ ਦੋਵੇਂ 5 ਮੈਂਬਰੀ ਹਾਈ ਪਾਵਰ ਕਮੇਟੀ ਵਿੱਚ ਸ਼ਾਮਲ ਸਨ ਜਿਸ ਨੇ ਅੰਦੋਲਨ ਨੂੰ ਖਤਮ ਕਰਨ ਲਈ ਕੇਂਦਰ ਨਾਲ ਗੱਲਬਾਤ ਕੀਤੀ ਸੀ।

ਇਹ ਵੀ ਪੜ੍ਹੋ…

ਪੰਜਾਬ ਵਿਧਾਨ ਸਭਾ ਚੋਣਾਂ: 22 ਕਿਸਾਨ ਜਥੇਬੰਦੀਆਂ ਨੇ ਬਣਾਇਆ ਸੰਯੁਕਤ ਸਮਾਜ ਮੋਰਚਾ, ਸੂਬੇ ਦੀਆਂ ਸਾਰੀਆਂ ਸੀਟਾਂ ‘ਤੇ ਲੜਨਗੇ ਚੋਣ

ਹੁਣ ਸੰਯੁਕਤ ਸਮਾਜ ਮੋਰਚਾ ਚੋਣ ਦੰਗਲ ਵਿੱਚ ਉਤਰੇਗਾ

  • ਰਾਜੇਵਾਲ ਹੋਣਗੇ ਮੁੱਖ ਮੰਤਰੀ ਦਾ ਚਿਹਰਾ
  • ਰਾਜੇਵਾਲ ਨੇ ਕਿਹਾ ਕਿ ਯੂਨਾਈਟਿਡ ਕਿਸਾਨ ਮੋਰਚਾ ਵੱਖ-ਵੱਖ ਵਿਚਾਰਧਾਰਾ ਵਾਲੇ ਲੋਕਾਂ ਨੂੰ ਲੈ ਕੇ ਬਣਾਇਆ ਗਿਆ ਹੈ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਿੱਚੋਂ 22 ਜਥੇਬੰਦੀਆਂ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। 22 ਜਥੇਬੰਦੀਆਂ ਨੇ ਪੰਜਾਬ ਸੰਯੁਕਤ ਸਮਾਜ ਮੋਰਚਾ ਨਾਂਅ ਦੀ ਪਾਰਟੀ ਬਣਾਈ ਹੈ। ਕਿਸਾਨਾਂ ਦੀ ਇਹ ਪਾਰਟੀ ਆਉਣ ਵਾਲੀਆਂ ਪੰਜਾਬ  ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 117 ਸੀਟਾਂ ‘ਤੇ ਚੋਣ ਲੜੇਗੀ। ਬਲਬੀਰ ਸਿੰਘ ਰਾਜੇਵਾਲ ਕਿਸਾਨਾਂ ਦੇ ਇਸ ਫਰੰਟ ਦਾ ਚਿਹਰਾ ਹੋਣਗੇ। ਪ੍ਰੈਸ ਕਾਨਫਰੰਸ ਵਿੱਚ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਯੂਨਾਈਟਿਡ ਕਿਸਾਨ ਮੋਰਚਾ ਵੱਖ-ਵੱਖ ਵਿਚਾਰਧਾਰਾ ਵਾਲੇ ਲੋਕਾਂ ਨੂੰ ਲੈ ਕੇ ਬਣਿਆ ਹੈ। ਅਸੀਂ ਬਹੁਤ ਵੱਡੀ ਲੜਾਈ ਜਿੱਤ ਕੇ ਆਏ ਹਾਂ। ਉਨ੍ਹਾਂ ਕਿਹਾ ਕਿ ਸਾਡੇ ਤੋਂ ਲੋਕਾਂ ਦੀਆਂ ਉਮੀਦਾਂ ਵਧ ਗਈਆਂ ਹਨ, ਸਾਡੇ ‘ਤੇ ਲੋਕਾਂ ਦਾ ਦਬਾਅ ਸੀ, ਜੇਕਰ ਉਹ ਫਰੰਟ ਜਿੱਤ ਸਕਦੇ ਹਨ ਤਾਂ ਪੰਜਾਬ ਲਈ ਵੀ ਕੁਝ ਕਰ ਸਕਦੇ ਹਨ।

ਕਈ ਕਿਸਾਨ ਜਥੇਬੰਦੀਆਂ ਨੇ ਚੋਣ ਮੈਦਾਨ ‘ਚ ਉਤਰਨ ਦੀ ਗੱਲ ਕਹੀ ਸੀ

ਜਿਕਰਯੋਗ ਹੈ ਕਿ ਦਿੱਲੀ ਬਾਰਡਰ ‘ਤੇ ਅੰਦੋਲਨ ਦੌਰਾਨ ਕਈ ਕਿਸਾਨ ਸੰਗਠਨਾਂ ਨੇ ਚੋਣ ਮੈਦਾਨ ‘ਚ ਉਤਰਨ ਦੀ ਗੱਲ ਕਹੀ ਸੀ। ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਿਚਾਲੇ ਤਕਰਾਰ ਵੀ ਹੋਈ। ਕਈ ਜਥੇਬੰਦੀਆਂ ਨੇ ਕਿਹਾ ਕਿ ਇਹ ਸਹੀ ਨਹੀਂ ਹੈ। ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਪਹਿਲਾਂ ਹੀ ਪਾਰਟੀ ਦਾ ਐਲਾਨ ਕਰਕੇ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਹਾਲਾਂਕਿ ਚੜੂਨੀ ਦਾ ਕਹਿਣਾ ਹੈ ਕਿ ਉਹ ਖੁਦ ਚੋਣ ਨਹੀਂ ਲੜਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ