ਸਾਡੇ ਨਾਲ ਸ਼ਾਮਲ

Follow us

21.7 C
Chandigarh
Thursday, January 22, 2026
More
    Home Breaking News ਸਾਧ-ਸੰਗਤ ਲਈ ਡ...

    ਸਾਧ-ਸੰਗਤ ਲਈ ਡੇਰਾ ਸੱਚਾ ਸੌਦਾ ਤੋਂ ਆਈ ਜ਼ਰੂਰੀ ਸੂਚਨਾ, ਜਲਦੀ ਪੜ੍ਹੋ…

    Dera Sacha Sauda
    Dera Sacha Sauda

    ਨਾਮ ਚਰਚਾ ਸਤਿਸੰਗ ਦਾ ਸਮਾਂ ਸਵੇਰੇ 10 ਤੋਂ 12 ਵਜੇ ਤੱਕ (Dera Sacha Sauda)

    ਸਰਸਾ। ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ, ਸਰਸਾ, ਹਰਿਆਣਾ ‘ਚ 28 ਜੁਲਾਈ 2024 ਨੂੰ ਹੋਣ ਵਾਲੀ ਨਾਮ ਚਰਚਾ ਸਤਿਸੰਗ ਦਾ ਸਮਾਂ ਸਵੇਰੇ 10 ਤੋਂ 12 ਵਜੇ ਹੈ ਜੀ। ਅੱਗੇ ਤੋਂ ਅੱਗੇ ਸਾਧ-ਸੰਗਤ ਸੂਚਿਤ ਕਰੇ ਜੀ। Dera Sacha Sauda

    ਇਹ ਵੀ ਪੜ੍ਹੋ: ਸਾਨੂੰ ਸਤਿਲੋਕ ਤੋਂ ਵਾਪਸ ਆਉਣਾ ਪਿਆ

    ਬੇਪਰਵਾਹ ਜੀ ਜ਼ਿਆਦਾਤਰ ਸਮਾਂ ਆਪਣੇ ਮੁਰਸ਼ਿਦ ਦੀ ਯਾਦ ’ਚ ਮਗਨ ਰਹਿੰਦੇ 

    ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana ji Maharaj) ਜਦੋਂ ਵੀ ਡੇਰਾ ਸੱਚਾ ਸੌਦਾ ਦੇ ਤੇਰਾਵਾਸ ’ਚ ਹੁੰਦੇ ਤਾਂ ਜ਼ਿਆਦਾਤਰ ਸਮਾਂ ਆਪਣੇ ਮੁਰਸ਼ਿਦ ਦੀ ਯਾਦ ’ਚ ਮਗਨ ਰਹਿੰਦੇ, ਕਦੇ ਨਾ ਸੌਂਦੇ ਬੇਪਰਵਾਹ ਜੀ ਨੂੰ ਕਦੇ ਵੀ ਕਿਸੇ ਨੇ ਸੌਂਦੇ ਹੋਏ ਨਹੀਂ ਦੇਖਿਆ। ਜੇਕਰ ਰੱਬੀ ਦੇਹ ਦੇ ਆਰਾਮ ਲਈ ਇੱਕ-ਅੱਧਾ ਘੰਟਾ ਪੈਂਦੇ ਤਾਂ ਵੀ ਧਿਆਨ ਮਾਲਕ ਨਾਲ ਜੁੜਿਆ ਰਹਿੰਦਾ ਤੇ ਆਪਣੀ ਦੇਹ ’ਚੋਂ ਚਲੇ ਜਾਂਦੇ। ਇਹ ਗੱਲ ਨਿਆਮਤ ਜੀ ਤੇ ਪਲਟੂ ਆਦਿ ਪੁਰਾਣੇ ਸੇਵਾਦਾਰ ਹੀ ਜਾਣਦੇ ਸਨ।

    ਏਦਾਂ ਹੀ ਇੱਕ ਵਾਰ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੇਰਾਵਾਸ ’ਚ ਪਏ ਆਪਣੀ ਮਸਤੀ ’ਚ ਮਗਨ ਹੋ ਕੇ ਪਵਿੱਤਰ ਦੇਹ ਛੱਡ ਕੇ ਚਲੇ ਗਏ ਉਸ ਸਮੇਂ ਡਿਊਟੀ ਵਾਲਾ ਪੁਰਾਣਾ ਸੇਵਾਦਾਰ ਕਿਸੇ ਕੰਮ ਲਈ ਨਾਲ ਵਾਲੇ ਕਮਰੇ ’ਚ ਚਲਾ ਗਿਆ ਤੇ ਬੇਪਰਵਾਹ ਜੀ ਕੋਲ ਇੱਕ ਨਵੇਂ ਸੇਵਾਦਾਰ (ਬੁੱਲ੍ਹਾ) ਦੀ ਡਿਊਟੀ ਲਾ ਗਿਆ।

    ਇਹ ਵੀ ਪੜ੍ਹੋ: ਰੂਹਾਨੀਅਤ : ਸਮੇਂ ਦੀ ਕਦਰ ਕਰੋ : ਪੂਜਨੀਕ ਗੁਰੂ ਜੀ

    ਡਿਊਟੀ ਵਾਲਾ ਸੇਵਾਦਾਰ ਬੱਚਾ ਸੀ ਉਸ ਨੂੰ ਪਤਾ ਨਹੀਂ ਸੀ ਕਿ ਸਾਈਂ ਜੀ ਸੌਂਦੇ ਨਹੀਂ ਸਗੋਂ ਨਾਮ ਦੀ ਮਸਤੀ ’ਚ ਦੇਹ ਤੋਂ ਦੂਰ ਚਲੇ ਜਾਂਦੇ ਹਨ। ਉਹ ਸੇਵਾਦਾਰ ਪਿਆਰ ਨਾਲ ਸਤਿਗੁਰੂ ਜੀ ਲਈ ਚਾਹ ਬਣਾ ਕੇ ਲੈ ਆਇਆ ਤੇ ਪੀਣ ਲਈ ਪ੍ਰਾਰਥਨਾ ਕਰਦੇ ਹੋਏ ਪੂਜਨੀਕ ਬੇਪਰਵਾਹ ਜੀ ਨੂੰ ਆਵਾਜ਼ ਮਾਰੀ ਪਰ ਕੋਈ ਉੱਤਰ ਨਹੀਂ ਮਿਲਿਆ ਫਿਰ ਆਵਾਜ਼ ਮਾਰੀ ਤੇ ਸਾਈਂ ਜੀ ਦੇ ਚਰਨਾਂ ਨੂੰ ਹੱਥ ਨਾਲ ਹਿਲਾਇਆ ਕੋਈ ਉੱਤਰ ਨਹੀਂ ਮਿਲਿਆ। ਉਸ ਨੇ ਸੋਚਿਆ, ਸਾਈਂ ਜੀ ਹੁਣੇ-ਹੁਣੇ ਤਾਂ ਮਜ਼ਲਸ ਫਰਮਾ ਕੇ ਆਏ ਹਨ, ਏਨੀ ਛੇਤੀ ਨੀਂਦ ਕਿਵੇਂ ਆ ਗਈ?

    ਉਹ ਘਬਰਾ ਗਿਆ ਤੇ ਉਸ ਨੇ ਸੋਚਿਆ ਕਿ ਸ਼ਾਇਦ ਦਾਤਾ ਜੀ ਦੇਹ ਛੱਡ ਕੇ ਰੂਪ ਬਦਲ ਗਏ ਹਨ। ਉਸ ਨੂੰ ਕੁਝ ਨਾ ਸੁੱਝਿਆ ਉਸ ਦੇ ਮੂੰਹੋਂ ਚੀਕ ਨਿੱਕਲ ਗਈ ਚੀਕ ਸੁਣ ਕੇ ਸੇਵਾਦਾਰ ਵੀ ਤੁਰੰਤ ਤੇਰਾਵਾਸ ਵੱਲ ਆ ਗਏ। ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਆਪਣੀ ਪਵਿੱਤਰ ਦੇਹ ’ਚ ਪਧਾਰੇ ’ਤੇ ਸੇਵਾਦਾਰ ਨੂੰ ਰੋਂਦੇ ਹੋਏ ਦੇਖਿਆ। ਪੂਜਨੀਕ ਬੇਪਰਵਾਹ ਜੀ (Shah Mastana ji Maharaj) ਨੇ ਕੋਲ ਖੜ੍ਹੇ ਪੁਰਾਣੇ ਸੇਵਾਦਾਰ ਨੂੰ ਫ਼ਰਮਾਇਆ, ‘‘ਇਹ ਤਾਂ ਬੱਚਾ ਹੈ, ਹੁਣੇ ਨਵਾਂ ਆਇਆ ਤੈਨੂੰ ਤਾਂ ਪਤਾ ਸੀ ਉਸ ਦੀ ਚੀਕ ਸੁਣ ਕੇ ਸਾਨੂੰ ਸਤਿਲੋਕ ਤੋਂ ਵਾਪਸ ਆਉਣਾ ਪਿਆ।’’ Dera Sacha Sauda

    LEAVE A REPLY

    Please enter your comment!
    Please enter your name here