Talwandi Bhai News: ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੀਟਿੰਗ ਵਿੱਚ ਹੋਈਆਂ ਅਹਿਮ ਵਿਚਾਰਾਂ

Talwandi Bhai News
Talwandi Bhai News: ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮੀਟਿੰਗ ਵਿੱਚ ਹੋਈਆਂ ਅਹਿਮ ਵਿਚਾਰਾਂ

Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਪਿੰਡਾਂ ਸਹਿਰਾਂ ਵਿੱਚ ਪ੍ਰਾਈਵੇਟ ਪ੍ਰੈਕਟਿਸ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ ਦੀ ਮਹੀਨੇ ਵਾਰੀ ਡਾ ਰਾਕੇਸ਼ ਕੁਮਾਰ ਮਹਿਤਾ ਸੁਲਹਾਨੀ ਸੂਬਾ ਕੈਸੀਅਰ ਤੇ ਡਾ ਕੁਲਦੀਪ ਸਿੰਘ ਕੈਲਾਸ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਪਿੰਡ ਘੱਲ ਖੁਰਦ ਵਿਖੇ ਹੋਈ । ਇਸ ਮੌਕੇ ਡਾ ਸੁਖਦੇਵ ਸਿੰਘ ਵੈਦ ਕੋਟ ਕਰੋੜ ਕਲਾਂ ਸਟੇਜ ਸੈਕਟਰੀ ਨੇ ਮੀਟਿੰਗ ਦੀ ਸੁਰੂਆਤ ਕੀਤੀ।

Talwandi Bhai News

ਇਸ ਮੌਕੇ ਵੱਖ-ਵੱਖ ਬੁਲਾਰਿਆ ਨੇ ਆਪਣੇ ਭਾਸ਼ਣ ਦੌਰਾਨ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਮੰਗਦਿਆ ਮੰਗ ਕੀਤੀ ਕਿ ਚੋਣਾਂ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਰਜਿਸਟਰਡ ਕੀਤਾ ਜਾਵੇ ਤਾਂ ਜੋ ਉਹ ਬੇਫਿਕਰ ਹੋ ਕੇ ਆਪਣੀ ਪ੍ਰੈਕਟਿਸ ਕਰ ਸਕਣ ।ਇਸ ਤੋਂ ਅੱਗੇ ਬੋਲਦਿਆਂ ਡਾ ਰਾਕੇਸ਼ ਕੁਮਾਰ ਮਹਿਤਾ ਸੁਲਹਾਣੀ ਸੂਬਾ ਕੈਸ਼ੀਅਰ ਨੇ ਸ਼ਾਲ 2024 ਦੀਆ ਯਾਦਾ ਨੂੰ ਸਾਂਝਾ ਕੀਤਾ ਤੇ ਨਵੇ ਸਾਲ 2025 ਦੀਆ ਸਭ ਨੂੰ ਮੁਬਾਰਕਬਾਦ ਦਿੱਤੀ ਤੇ ਸਬਸੰਮਤੀ ਨਾਲ ਬਲਾਕ ਘੱਲ ਖੁਰਦ ਦੀ ਪਹਿਲੀ ਹੀ ਟੀਮ ਨੂੰ ਦੁਬਾਰਾ ਚੁਨਣ ਤੇ ਸਭ ਦਾ ਧੰਨਵਾਦ ਕੀਤਾ।

Talwandi Bhai News

ਇਸ ਮੌਕੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਉਪਰਾਲਾ ਕੀਤਾ ਹੈ ਉਸ ਵਿੱਚ ਸਮੂਹ ਮੈਡੀਕਲ ਪ੍ਰੈਕਟੀਸ਼ਨਰ ਸਹਿਯੋਗ ਕਰਨ ਤੇ ਕੋਈ ਵੀ ਯੂਨੀਅਨ ਦਾ ਮੈਂਬਰ ਨਸ਼ਾ ਕਰਦਾ ਜਾ ਨਸਾਂ ਵੇਚਦਾ ਪਾਇਆ ਗਿਆ ਉਸ ਨੂੰ ਯੂਨੀਅਨ ਵਿੱਚੋਂ ਬਾਹਰ ਕਰਕੇ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ । ਇਸ ਮੀਟਿੰਗ ਵਿੱਚ ਵਿਸੇਸ਼ ਤੌਰ ਤੇ ਨਾਗੀ ਹਸਪਤਾਲ ਮੁੱਦਕੀ ਦੇ ਡਾ ਕੁਲਦੀਪ ਸਿੰਘ ਨਾਗੀ ਕੋਆਰਡੀਨੇਟਰ ਆਮ ਆਦਮੀ ਪਾਰਟੀ ਫਿਰੋਜਪੁਰ ਦਿਹਾਤੀ ਤੇ ਐਮ.ਐਲ.ਏ ਸਲਾਹਕਾਰ ਕਮੇਟੀ ਮੈਂਬਰ ਵਿਸੇਸ਼ ਤੌਰ ਪਹੁੰਚੇ ਜਿਨ੍ਹਾਂ ਨੇ ਹਸਪਤਾਲ ਵਿੱਚ ਜਿਨ੍ਹਾ ਬਿਮਾਰੀਆ ਦਾ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਇਹਨਾਂ ਇਲਾਜ ਕਿਸ ਤਰ੍ਹਾਂ ਕਰਨਾ ਹੈ ਉਸ ਬਾਰੇ ਦੱਸਿਆ ਗਿਆ ।

Read Also : Bathinda Bus Accident: ਟੋਹਾਣਾ ਕਿਸਾਨ ਮਹਾਂ ਪੰਚਾਇਤ ‘ਚ ਜਾਂਦੀ ਕਿਸਾਨਾਂ ਦੀ ਬੱਸ ਪਲਟੀ

ਇਸ ਮੌਕੇ ਡਾ ਰਾਕੇਸ਼ ਕੁਮਾਰ ਮਹਿਤਾ, ਡਾ. ਕੁਲਦੀਪ ਸਿੰਘ ਕੈਲਾਸ, ਡਾ. ਚਮਕੌਰ ਪਤਲੀ ਸਿੰਘ, ਡਾ. ਹਰਭਗਵਾਨ ਮਿਸਰੀ ਵਾਲਾ, ਡਾ. ਜਗਤਾਰ ਸਿੰਘ ਕੁੱਲਗੜੀ, ਡਾ. ਤਰਿੰਦਰਪਾਲ ਸਿੰਘ ਮੱਲਵਾਲ, ਜੋਗਿੰਦਰ ਸਿੰਘ ਮੱਲਵਾਲ, ਡਾ. ਹਰਪ੍ਰੀਤ ਸਿੰਘ ਹਰਾਜ, ਡਾ. ਬਸੰਤ ਸਿੰਘ, ਡਾ. ਸੁਖਦੇਵ ਸਿੰਘ, ਡਾ. ਸੇਵਕ ਸਿੰਘ, ਡਾ. ਨਰੈਣ ਸਿੰਘ ਕੋਟ ਕਰੋੜ ਕਲਾਂ, ਡਾ. ਸੁਖਦੀਪ ਸਿੰਘ ਭੋਲੂਵਾਲਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਮੈਡੀਕਲ ਪ੍ਰੈਕਟੀਸ਼ਨਰ ਮੌਜ਼ੂਦ ਸਨ।

LEAVE A REPLY

Please enter your comment!
Please enter your name here