Admission News: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਦਾਖਲੇ ਸਬੰਧੀ ਜਾਰੀ ਹੋਇਆ ਇਹ ਅਪਡੇਟ

IGNOU Admission Date Extended
Admission News: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਦਾਖਲੇ ਸਬੰਧੀ ਜਾਰੀ ਹੋਇਆ ਇਹ ਅਪਡੇਟ

ਖਨ੍ਹਾ (ਸੱਚ ਕਹੂੰ ਨਿਊਜ਼)। Admission News: ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ ਖੇਤਰੀ ਕੇਂਦਰ, ਖੰਨਾ ਦੇ ਸੀਨੀਅਰ ਖੇਤਰੀ ਨਿਰਦੇਸ਼ਕ ਡਾ. ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਜੁਲਾਈ 2025 ਸੈਸ਼ਨ (ਸਰਟੀਫਿਕੇਟ ਪ੍ਰੋਗਰਾਮਾਂ ਨੂੰ ਛੱਡ ਕੇ) ’ਚ ਨਵੇਂ ਦਾਖਲੇ ਲਈ ਔਨਲਾਈਨ ਅਰਜ਼ੀ ਦੇਣ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ। ਹੁਣ ਵਿਦਿਆਰਥੀ 31 ਅਗਸਤ 2025 ਤੱਕ ਅਰਜ਼ੀ ਦੇ ਸਕਦੇ ਹਨ। ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਇਗਨੂ ਦੀ ਵੈੱਬਸਾਈਟ ’ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।

ਇਹ ਖਬਰ ਵੀ ਪੜ੍ਹੋ : Teachers News: ਪੰਜਾਬ ਦੇ ਅਧਿਆਪਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਪੜ੍ਹੋ ਪੂਰੀ ਖਬਰ

ਸਹਾਇਕ ਖੇਤਰੀ ਨਿਰਦੇਸ਼ਕ ਡਾ. ਪ੍ਰਮੇਸ਼ ਚੰਦਰ ਨੇ ਦੱਸਿਆ ਕਿ ਇਸ ਸੈਸ਼ਨ ’ਚ ਮੁੜ-ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵੀ 31 ਅਗਸਤ 2025 ਤੱਕ ਵਧਾ ਦਿੱਤੀ ਗਈ ਹੈ। ਅਜਿਹੇ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਜੁਲਾਈ 2024 ਸੈਸ਼ਨ ’ਚ ਸਾਲ ਭਰ ਦੇ ਕੋਰਸਾਂ (ਅੰਡਰਗ੍ਰੈਜੂਏਟ/ਪੋਸਟ ਗ੍ਰੈਜੂਏਟ) ਜਾਂ ਜਨਵਰੀ 2025 ਸੈਸ਼ਨ ’ਚ ਸਮੈਸਟਰ-ਅਧਾਰਤ ਕੋਰਸਾਂ (ਬੀਸੀਏ, ਐਮਸੀਏ, ਪੀਜੀਡੀਸੀਏ, ਐਮਬੀਏ ਆਦਿ) ’ਚ ਦਾਖਲਾ ਲਿਆ ਸੀ ਤੇ ਅਜੇ ਤੱਕ ਅਰਜ਼ੀ ਨਹੀਂ ਦੇ ਸਕੇ ਹਨ, ਉਨ੍ਹਾਂ ਨੂੰ ਆਪਣੀ ਮੁੜ-ਰਜਿਸਟ੍ਰੇਸ਼ਨ ਲਈ ਤੁਰੰਤ ਅਰਜ਼ੀ ਦੇਣੀ ਚਾਹੀਦੀ ਹੈ। Admission News