
ਨਵੀਂ ਦਿੱਲੀ (ਏਜੰਸੀ)। Iran Israel Conflict 2025: ਈਰਾਨ ਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਤਣਾਅ ਤੇ ਯੁੱਧ ਦਾ ਸਿੱਧਾ ਅਸਰ ਦਿੱਲੀ-ਐਨਸੀਆਰ ਦੇ ਡ੍ਰਾਈ ਫਰੂਟ ਬਾਜ਼ਾਰ ’ਤੇ ਪੈਣਾ ਸ਼ੁਰੂ ਹੋ ਗਿਆ ਹੈ। ਖਾਸ ਕਰਕੇ ਈਰਾਨ ਤੋਂ ਆਉਣ ਵਾਲੇ ਮਮਰਾ ਬਦਾਮ ਤੇ ਪਿਸਤਾ ਦੀਆਂ ਕੀਮਤਾਂ ’ਚ ਹਾਲ ਹੀ ਦੇ ਸਮੇਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜੇਕਰ ਇਹ ਯੁੱਧ ਜਾਰੀ ਰਿਹਾ ਤਾਂ ਇਨ੍ਹਾਂ ਦੀਆਂ ਕੀਮਤਾਂ ਇੰਨੀਆਂ ਵੱਧ ਸਕਦੀਆਂ ਹਨ ਕਿ ਆਮ ਖਪਤਕਾਰਾਂ ਨੂੰ ਇਨ੍ਹਾਂ ਨੂੰ ਖਰੀਦਣਾ ਮੁਸ਼ਕਲ ਹੋ ਸਕਦਾ ਹੈ।
ਇਹ ਖਬਰ ਵੀ ਪੜ੍ਹੋ : IND vs ENG: ਲੀਡਜ਼ ਟੈਸਟ, ਦੂਜੀ ਪਾਰੀ ’ਚ ਰਾਹੁਲ ਤੇ ਰਿਸ਼ਭ ਪੰਤ ਦੇ ਸੈਂਕੜੇ, ਪੰਤ ਆਊਟ, ਰਾਹੁਲ ਕ੍ਰੀਜ ’ਤੇ ਨਾਬਾਦ
ਦਿੱਲੀ ਦੇ ਖਾਰੀ ਬਾਓਲੀ ਬਾਜ਼ਾਰ, ਜਿਸਨੂੰ ਏਸ਼ੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਸਸਤਾ ਡਰਾਈ ਫਰੂਟ ਬਾਜ਼ਾਰ ਮੰਨਿਆ ਜਾਂਦਾ ਹੈ, ’ਚ ਇਸ ਸਮੇਂ ਕੀਮਤਾਂ ’ਚ ਵਾਧੇ ਨੇ ਵਪਾਰੀਆਂ ਤੇ ਗਾਹਕਾਂ ਦੋਵਾਂ ਦੀ ਚਿੰਤਾ ਵਧਾ ਦਿੱਤੀ ਹੈ। ਇੱਥੋਂ ਦੇ ਇੱਕ ਪ੍ਰਮੁੱਖ ਵਪਾਰੀ ਜੱਗੀ ਅਨੁਸਾਰ, ਮਮਰਾ ਬਦਾਮ ਦੀਆਂ ਕੀਮਤਾਂ, ਜੋ ਪਹਿਲਾਂ 2000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਸਨ, ਹੁਣ 2400 ਰੁਪਏ ਤੱਕ ਪਹੁੰਚ ਗਈਆਂ ਹਨ। ਇਸ ਦੇ ਨਾਲ ਹੀ, ਪਿਸਤਾ ਦੀਆਂ ਕੀਮਤਾਂ ਵੀ 1400 ਰੁਪਏ ਤੋਂ ਵੱਧ ਕੇ 1700 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ ਹਨ।
ਵਪਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਗਰਮੀ ਕਾਰਨ ਗਾਹਕ ਘੱਟ ਹਨ, ਪਰ ਤਿਉਹਾਰਾਂ ਦੇ ਮੌਸਮ ਦੌਰਾਨ ਮੰਗ ਵਧਣ ਨਾਲ ਕੀਮਤਾਂ ’ਤੇ ਹੋਰ ਦਬਾਅ ਪਵੇਗਾ। ਖਾਰੀ ਬਾਉਲੀ ’ਚ ਡ੍ਰਾਈ ਫਰੂਟ ਦਾ ਵਪਾਰ ਕਰਨ ਵਾਲੇ ਕਹਿੰਦੇ ਹਨ ਕਿ ਈਰਾਨ-ਇਜ਼ਰਾਈਲ ਯੁੱਧ ਕਾਰਨ ਡ੍ਰਾਈ ਫਰੂਟ ਦੀਆਂ ਕੀਮਤਾਂ ’ਚ 10 ਤੋਂ 15 ਫੀਸਦੀ ਦਾ ਵਾਧਾ ਹੋਇਆ ਹੈ, ਤੇ ਗੁਣਵੱਤਾ ਵੀ ਪ੍ਰਭਾਵਿਤ ਹੋ ਰਹੀ ਹੈ। ਕਾਬੁਲ ਤੋਂ ਆਉਣ ਵਾਲੇ ਡ੍ਰਾਈ ਫਰੂਟ ਦੀਆਂ ਕੀਮਤਾਂ ਵੀ ਲਗਭਗ 10 ਫੀਸਦੀ ਪ੍ਰਭਾਵਿਤ ਹੋਈਆਂ ਹਨ। Iran Israel Conflict 2025
ਦਿੱਲੀ ਕਿਰਨਾ ਕਮੇਟੀ ਦੇ ਪ੍ਰਧਾਨ ਗੰਗਾ ਬਿਸ਼ਨ ਗੁਪਤਾ ਅਨੁਸਾਰ, ਯੁੱਧ ਕਾਰਨ ਸਪਲਾਈ ਲੜੀ ਵਿਘਨ ਪਈ ਹੈ ਤੇ ਰਸਤੇ ’ਚ ਆਉਣ ਵਾਲੇ ਸਾਮਾਨ ਆ ਰਹੇ ਹਨ, ਪਰ ਆਉਣ ਵਾਲੇ ਸਮੇਂ ’ਚ ਸਪਲਾਈ ’ਚ ਕਮੀ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਥੋਕ ਰੇਟਾਂ ’ਚ ਵੀ 5 ਤੋਂ 10 ਫੀਸਦੀ ਦਾ ਵਾਧਾ ਹੋਇਆ ਹੈ। ਅਫਗਾਨਿਸਤਾਨ ਤੋਂ ਆਉਣ ਵਾਲੇ ਡ੍ਰਾਈ ਫਰੂਟ ਦੀ ਘਾਟ ਕਾਰਨ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। Iran Israel Conflict 2025