Haryana Punjab Weather Update: ਪੰਜਾਬ ਤੇ ਹਰਿਆਣਾ ਵਾਲੇ ਸਾਵਧਾਨ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ਜ਼ਰੂਰ ਪੜ੍ਹੋ…

Haryana Punjab Weather Update
Haryana Punjab Weather Update: ਪੰਜਾਬ ਤੇ ਹਰਿਆਣਾ ਵਾਲੇ ਸਾਵਧਾਨ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ, ਜ਼ਰੂਰ ਪੜ੍ਹੋ...

Haryana Punjab Weather Update: ਚੰਡੀਗੜ੍ਹ/ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਆਉਣ ਵਾਲੇ ਦਿਨਾਂ ’ਚ ਹਰਿਆਣਾ, ਪੰਜਾਬ, ਦਿੱਲੀ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਸਵੇਰੇ ਤੇ ਤੜਕੇ ਧੁੰਦ ਦੇ ਨਾਲ ਠੰਢੀਆਂ ਰਾਤਾਂ ਤੇ ਹਲਕੇ ਦਿਨ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਅਨੁਸਾਰ ਪੰਜਾਬ ਦੇ ਫਰੀਦਕੋਟ ’ਚ ਸਵੇਰੇ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਸੂਬੇ ’ਚ ਸਭ ਤੋਂ ਘੱਟ ਤਾਪਮਾਨ ਸੀ, ਜਦਕਿ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਗੁਰਦਾਸਪੁਰ ਵਰਗੇ ਜ਼ਿਲ੍ਹਿਆਂ ’ਚ ਪਾਰਾ 6 ਤੋਂ 8 ਡਿਗਰੀ ਦੇ ਵਿਚਕਾਰ ਰਿਹਾ। ਚੰਡੀਗੜ੍ਹ, ਅੰਬਾਲਾ, ਹਿਸਾਰ, ਕਰਨਾਲ, ਨਾਰਨੌਲ, ਰੋਹਤਕ, ਸਰਸਾ ਤੇ ਭਿਵਾਨੀ ਸਮੇਤ ਹਰਿਆਣਾ ਦੇ ਜ਼ਿਆਦਾਤਰ ਸਟੇਸ਼ਨਾਂ ’ਤੇ ਘੱਟੋ-ਘੱਟ ਤਾਪਮਾਨ 6 ਤੋਂ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। Haryana Punjab Weather Update

ਇਹ ਖਬਰ ਵੀ ਪੜ੍ਹੋ : Haryana-Punjab Railway: ਪੰਜਾਬ ਤੇ ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਟੇਸ਼ਨਾਂ ਤੋਂ ਲੰਘੇਗੀ ਇਹ ਨਵੀਂ ਟ੍ਰੇਨ, ਜਾਣੋ…

ਜੋ ਕਿ ਆਮ ਨਾਲੋਂ ਥੋੜ੍ਹਾ ਘੱਟ ਜਾਂ ਨੇੜੇ ਸੀ। ਮੌਸਮ ਵਿਭਾਗ ਦੇ ਆਲ ਇੰਡੀਆ ਬੁਲੇਟਿਨ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਉੱਤਰੀ-ਪੱਛਮੀ ਭਾਰਤ ਦੇ ਜ਼ਿਆਦਾਤਰ ਮੈਦਾਨੀ ਇਲਾਕਿਆਂ ’ਚ ਘੱਟੋ-ਘੱਟ ਤਾਪਮਾਨ ’ਚ ਕੋਈ ਬਹੁਤੀ ਤਬਦੀਲੀ ਨਹੀਂ ਹੋਵੇਗੀ ਪਰ 13 ਤੋਂ 15 ਦਸੰਬਰ ਦਰਮਿਆਨ ਪੱਛਮੀ ਗੜਬੜੀ ਤੇ ਪੂਰਬੀ ਹਵਾਵਾਂ ਦੇ ਹੇਠਲੇ ਪੱਧਰ ’ਤੇ ਸਰਗਰਮ ਹੋਣ ਕਾਰਨ ਪੰਜਾਬ ’ਚ ਸੰਘਣੀ ਧੁੰਦ ਛਾਈ ਜਾ ਸਕਦੀ ਹੈ। ਇਸ ਦੌਰਾਨ ਸਵੇਰ ਵੇਲੇ ਵਿਜ਼ੀਬਿਲਟੀ ਘਟਣ ਦੀ ਸੰਭਾਵਨਾ ਹੈ ਤੇ ਦਿਨ ਦੇ ਤਾਪਮਾਨ ’ਚ 2-3 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਦਿਨ ਵੇਲੇ ਵੀ ਠੰਢ ਮਹਿਸੂਸ ਹੋਵੇਗੀ।

12 ਦਸੰਬਰ ਤੋਂ ਬਾਅਦ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਰਾਜਧਾਨੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਮੇਰਠ, ਗਾਜ਼ੀਆਬਾਦ, ਨੋਇਡਾ, ਬਾਗਪਤ ਆਦਿ ’ਤੇ ਧੁੰਦ ਦੀ ਪਰਤ ਡੂੰਘੀ ਹੋ ਜਾਵੇਗੀ। ਉੱਤਰ-ਪੱਛਮੀ ਖੁਸ਼ਕ ਤੇ ਠੰਡੀਆਂ ਹਵਾਵਾਂ ਕਾਰਨ ਰਾਜਸਥਾਨ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ’ਚ ਵੀ ਘੱਟੋ-ਘੱਟ ਤਾਪਮਾਨ 8 ਤੋਂ 10 ਡਿਗਰੀ ਸੈਲਸੀਅਸ ਦੇ ਦਾਇਰੇ ’ਚ ਬਣਿਆ ਹੋਇਆ ਹੈ ਤੇ ਕੁਝ ਥਾਵਾਂ ’ਤੇ ਇਹ ਆਮ ਨਾਲੋਂ 2-3 ਡਿਗਰੀ ਘੱਟ ਦਰਜ ਕੀਤਾ ਜਾ ਰਿਹਾ ਹੈ। ਠੰਢੀ ਹਵਾ ਦੇ ਪ੍ਰਭਾਵ ਕਾਰਨ ਜੈਸਲਮੇਰ, ਬੀਕਾਨੇਰ, ਸੀਕਰ, ਚੁਰੂ ਅਤੇ ਜੈਪੁਰ ਆਦਿ ’ਚ ਸਵੇਰ ਤੇ ਸ਼ਾਮ ਨੂੰ ਕੜਾਕੇ ਦੀ ਠੰਢ ਮਹਿਸੂਸ ਕੀਤੀ ਜਾ ਰਹੀ ਹੈ।

ਜਦਕਿ ਅਗਲੇ ਦੋ-ਤਿੰਨ ਦਿਨਾਂ ਤੱਕ ਦਿਨ ਦੇ ਤਾਪਮਾਨ ’ਚ ਵੀ ਥੋੜਾ ਗਿਰਾਵਟ ਆਉਣ ਦੀ ਸੰਭਾਵਨਾ ਹੈ। ਸੰਘਣੀ ਧੁੰਦ ਤੇ ਡਿੱਗਦੇ ਤਾਪਮਾਨ ਮੱਦੇਨਜ਼ਰ, ਮੌਸਮ ਵਿਭਾਗ ਨੇ ਡਰਾਈਵਰਾਂ ਤੇ ਕਿਸਾਨਾਂ ਨੂੰ ਸਵੇਰ ਦੇ ਸਫ਼ਰ ਦੌਰਾਨ ਹੈੱਡਲਾਈਟਾਂ ਤੇ ਫੋਗ ਲਾਈਟਾਂ ਦੀ ਸਾਵਧਾਨੀ ਨਾਲ ਵਰਤੋਂ ਕਰਨ ਤੇ ਸੜਕਾਂ ’ਤੇ ਹੌਲੀ ਗੱਡੀ ਚਲਾਉਣ ਦੀ ਸਲਾਹ ਦਿੱਤੀ ਹੈ। ਖੇਤੀ ਮਾਹਿਰਾਂ ਅਨੁਸਾਰ ਆਲੂ, ਮਟਰ, ਸਰ੍ਹੋਂ ਤੇ ਕਣਕ ਵਰਗੀਆਂ ਹਾੜੀ ਦੀਆਂ ਫ਼ਸਲਾਂ ਲਈ ਇਹ ਠੰਢਕ ਅਨੁਕੂਲ ਹੈ ਪਰ ਜਿਵੇਂ ਹੀ ਸ਼ੀਤ ਲਹਿਰ ਦੇ ਹਾਲਾਤ ਪੈਦਾ ਹੋਣਗੇ ਤਾਂ ਸਬਜ਼ੀਆਂ ਤੇ ਫਲਾਂ ਵਾਲੇ ਪੌਦਿਆਂ ’ਤੇ ਹਲਕੀ ਸਿੰਚਾਈ ਵਰਗੇ ਬਚਾਅ ਦੇ ਉਪਾਅ ਅਪਣਾਉਣ ਦੀ ਲੋੜ ਪਵੇਗੀ।

ਹਿਮਾਚਲ ’ਚ ਝਰਨੇ, ਝੀਲਾਂ ਤੇ ਨਾਲੀਆਂ ਜੰਮੀਆਂ | Haryana Punjab Weather Update

ਸ਼ਿਮਲਾ (ਏਜੰਸੀ)। ਸਰਗਰਮ ਪੱਛਮੀ ਗੜਬੜੀ ਕਾਰਨ ਹਿਮਾਚਲ ਪ੍ਰਦੇਸ਼ ’ਚ ਹਲਕੀ ਬਾਰਿਸ਼ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਸੂਬੇ ’ਚ ਮੌਸਮ ਫਿਰ ਤੋਂ ਬਦਲ ਸਕਦਾ ਹੈ ਕਿਉਂਕਿ ਹਲਕੀ ਬਾਰਿਸ਼ ਤੇ ਬਰਫਬਾਰੀ ਦੀ ਸੰਭਾਵਨਾ ਹੈ। ਸੂਬੇ ’ਚ 13 ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੋਂ ਹੇਠਾਂ ਹੈ। ਤਿੰਨ ਥਾਵਾਂ ’ਤੇ ਪਾਰਾ ਜ਼ੀਰੋ ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ ਕਬਾਇਲੀ ਜ਼ਿਲ੍ਹੇ ਲਾਹੌਲ-ਸਪੀਤੀ ਦੇ ਕਈ ਇਲਾਕਿਆਂ ’ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਰਹਿਣ ਕਾਰਨ ਝਰਨੇ, ਝੀਲਾਂ ਤੇ ਨਾਲੀਆਂ ਠੋਸ ਬਰਫ ’ਚ ਬਦਲ ਗਈਆਂ ਹਨ। ਲਿੰਗਟੀ ਨਦੀ ਤੇ ਝਰਨੇ ਠੋਸ ਬਰਫ਼ ’ਚ ਜੰਮ ਗਏ।