ਵੱਖਵਾਦੀਆਂ ਨਾਲ ਗੱਲ ਕਰਕੇ ਘਾਟੀ ‘ਚ ਸ਼ਾਂਤੀ ਦਾ ਮਾਹੌਲ ਬਣਾਉਣ
ਨਵੀਂ ਦਿੱਲੀ:ਕਸ਼ਮੀਰ ਘਾਟੀ ‘ਚ ਚੱਲ ਰਹੇ ਹਿੰਸਕ ਤਣਾਅ ਨੂੰ ਖਤਮ ਕਰਨ ਲਈ ਦਿੱਲੀ ਦੀ ਜਾਮਾ ਮਸਜਿਦ ਦੇ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਚਿੱਠੀ ਲਿਖੀ ਹੈ ਬੁਖਾਰੀ ਨੇ ਸ਼ਰੀਫ਼ ਨੂੰ ਅਪੀਲ ਕੀਤੀ ਹੈ ਕਿ ਉਹ ਘਾਟੀ ਦੇ ਵੱਖਵਾਦੀਆਂ ਨਾਲ ਗੱਲ ਕਰਕੇ ਕਸ਼ਮੀਰ ‘ਚ ਚੱਲ ਰਹੇ ਹਿੰਸਕ ਤਣਾਅ ਨੂੰ ਖਤਮ ਕਰਨ ‘ਚ ਆਪਣੀ ਭੂਮਿਕਾ ਨਿਭਾਉਣ, ਤਾਂਕਿ ਕਸ਼ਮੀਰ ‘ਚ ਸ਼ਾਂਤੀ ਸਥਾਪਤ ਹੋ ਸਕੇ
ਬੁਖਾਰੀ ਨੇ ਅੱਗੇ ਲਿਖਿਆ ਹੈ ਕਿ ਕਸ਼ਮੀਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਹਰ ਦਿਨ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਵਧਦਾ ਜਾ ਰਿਹਾ ਹੈ ਜੇਕਰ ਸ਼ਾਂਤੀ ਸਥਾਪਤ ਕਰਨ ਲਈ ਮਾਹੌਲ ਬਣਾਉਣ ‘ਚ ਦੇਰੀ ਹੋਈ ਤਾਂ ਕਸ਼ਮੀਰ ਮੁੱਦਾ ਹੋਰ ਮੁਸ਼ਕਲ ਹੋ ਜਾਵੇਗਾ ਜਾਮਾ ਮਸਜਿਦ ਦੇ ਇਮਾਮ ਦਾ ਕਹਿਣਾ ਹੈ ਕਿ ਧਰਤੀ ਦਾ ਸਵਰਗ, ਜੋ ਕਿ ਖੁਸ਼ਨੁਮਾ ਜ਼ਿੰਦਗੀ ਲਈ ਜਾਣਿਆ ਜਾਂਦਾ ਸੀ ਅੱਜ ਹਜ਼ਾਰਾਂ ਲੋਕਾਂ ਦੇ ਹੰਝੂਆਂ ਦੀ ਘਾਟੀ ਬਣ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।