ਮੰਤਰੀ ਨੂੰ ਬਰਖਾਸਤ ਨਾ ਕੀਤਾ ਤਾਂ ਕੀਤਾ ਜਾਵੇਗਾ ਸੰਘਰਸ਼
(ਰਘਬੀਰ ਸਿੰਘ) ਲੁਧਿਆਣਾ। ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਕੀਤੇ ਮਾੜੇ ਵਿਵਹਾਰ ਨੂੰ ਲੈ ਕੇ ਆਈਐਮਏ ਪੰਜਾਬ ਖਫਾ ਨਜ਼ਰ ਆ ਰਿਹਾ ਹੈ। ਆਈਏਐਮ ਦੇ ਅਧਿਕਾਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਿਹਤ ਮੰਤਰੀ ਨੂੰ ਜਲਦੀ ਤੋਂ ਜਲਦੀ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਨਾਂ ਮੰਤਰੀ ਨੂੰ ਵੀਸੀ ਸਮੇਤ ਸਮੁੱਚੇ ਡਾਕਟਰ ਭਾਈਚਾਰੇ ਤੋਂ ਜਨਤਕ ਤੌਰ ’ਤੇ ਮੁਆਫੀ ਮੰਗਣ ਦੀ ਮੰਗ ਵੀ ਕੀਤੀ ਹੈ। ਉਨਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਅਜਿਹਾ ਨਾ ਕੀਤਾ ਗਿਆ ਤਾਂ ਆਈਐਮਏ ਵੱਡੀ ਕਾਰਵਾਈ ਕਰੇਗੀ, ਜਿਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
ਅੱਜ ਆਈ.ਐਮ.ਏ.ਹਾਊਸ, ਲੁਧਿਆਣਾ ਵਿਖੇ ਆਈ.ਐਮ.ਏ.ਪੰਜਾਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਕਾਨਫਰੰਸ ਵਿੱਚ ਪ੍ਰਧਾਨ ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿਹਤ ਮੰਤਰੀ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਇਸ ਘਿਨਾਉਣੀ ਹਰਕਤ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਸ਼ੱਕ ਜ਼ਾਹਰ ਕੀਤਾ ਕਿ ਇਹ ਸਭ ਇੱਕ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਤਾਂ ਜੋ ਡਾਕਟਰ ਭਾਈਚਾਰੇ ’ਤੇ ਦਬਾਅ ਪਾ ਕੇ ਡਰ ਪੈਦਾ ਕੀਤਾ ਜਾ ਸਕੇ।
ਸਿਹਤ ਮੰਤਰੀ ਨੇ ਪ੍ਰੋਟੋਕੋਲ ਦੇ ਉਲਟ ਅਚਨਚੇਤ ਨਿਰੀਖਣ ਦੌਰਾਨ ਵੀਸੀ ਨੂੰ ਆਪਣੇ ਨਾਲ ਲਿਆ। ਵੀਸੀ ਵੀ ਇਨਸਾਨੀਅਤ ਦਿਖਾਉਂਦੇ ਹੋਏ ਮੰਤਰੀ ਦੇ ਨਾਲ ਚਲੇ ਗਏ। ਮੰਤਰੀ ਉਨ੍ਹਾਂ ਵਾਰਡਾਂ ਵਿੱਚ ਨਹੀਂ ਗਏ ਜਿੱਥੇ ਮਰੀਜ਼ ਦਾਖਲ ਸਨ ਸਗੋਂ ਉਹ ਵੀਸੀ ਨੂੰ ਉਸ ਵਾਰਡ ਵਿੱਚ ਲੈ ਗਏ ਜੋ ਮਹੀਨਿਆਂ ਤੋਂ ਬੰਦ ਸੀ ਉੱਥੇ ਜਾ ਕੇ ਮੰਤਰੀ ਨੇ ਆਪਣੀ ਮਰਿਆਦਾ ਭੁੱਲ ਗਏ ਅਤੇ ਵੀਸੀ ਨੂੰ ਮੰਜੇ ’ਤੇ ਲੇਟਣ ਲਈ ਕਿਹਾ ਮੰਤਰੀ ਦੀ ਇਹ ਹਰਕਤ ਨਾਲ ਡਾਕਟਰ ਭਾਈਚਾਰੇ ਨੂੰ ਡੂੰਘੀ ਸੱਟ ਵੱਜੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਆਈਐੱਮਏ ਦੇ ਅਧਿਕਾਰੀ ਭਵਿੱਖ ਦੀ ਰਣਨੀਤੀ ’ਤੇ ਚਰਚਾ ਕਰਨ ਲਈ ਮੀਟਿੰਗ ਕਰ ਰਹੇ ਹਨ।
ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ